ਬਰਲਿਨ: ਜਰਮਨੀ ਵਿਚ ਇਕ ਸ਼ਖ਼ਸ ਵੱਲੋਂ ਆਪਣੀ ਪਤਨੀ ਅਤੇ 3 ਧੀਆਂ ਦਾ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਬਾਅਦ ਸ਼ਖ਼ਸ ਨੇ ਖ਼ੁਦ ਨੂੰ ਵੀ ਗੋਲੀ ਮਾਰ ਲਈ। ਦਰਅਸਲ ਸ਼ਖ਼ਸ ਨੇ ਇਕ ਫਰਜੀਵਾੜਾ ਕੀਤਾ ਸੀ, ਜਿਸ ਦੀ ਪੋਲ ਖੁੱਲ੍ਹ ਗਈ ਸੀ। ਉਸ ਨੂੰ ਡਰ ਸੀ ਕਿ ਉਹ ਗ੍ਰਿਫ਼ਤਾਰ ਹੋਣ ਤੋਂ ਬਾਅਦ ਪਰਿਵਾਰ ਤੋਂ ਵੱਖ ਹੋ ਜਾਏਗਾ। ਇਸ ਲਈ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਸ ਨੂੰ ਸ਼ਨੀਵਾਰ ਨੂੰ ਬਰਲਿਨ ਦੇ ਕੋਏਨਿਗਸ ਵੁਸਟਰਹਾਉਜੇਨ ਵਿਚ ਇਕ ਘਰ ਵਿਚੋਂ 5 ਲਾਸ਼ਾਂ ਬਰਾਮਦ ਹੋਈਆਂ, ਜਿਨ੍ਹਾਂ ਵਿਚ 4, 8, ਅਤੇ 10 ਸਾਲ ਦੀ ਉਮਰ ਦੀਆਂ ਬੱਚੀਆਂ ਸ਼ਾਮਲ ਸਨ। ਡੈਵਿਡ ਅਤੇ ਉਸ ਦੀ ਪਤਨੀ ਦੀ ਲਾਸ਼ ਵੀ ਬਰਾਮਦ ਹੋਈ।
ਇਹ ਵੀ ਪੜ੍ਹੋ : ਬਰੂੰਡੀ ਦੀ ਜੇਲ੍ਹ ’ਚ ਭਿਆਨਕ ਅੱਗ ਲੱਗਣ ਕਾਰਨ 38 ਕੈਦੀਆਂ ਦੀ ਮੌਤ, 6 ਦਰਜਨ ਝੁਲਸੇ
ਅੰਗਰੇਜ਼ੀ ਅਖ਼ਬਾਰ ‘ਡੇਲੀ ਮੇਲ’ ਦੀ ਰਿਪੋਰਟ ਮੁਤਾਬਕ 40 ਸਾਲਾ ਡੈਵਿਡ ਨੇ ਹਾਲ ਹੀ ਵਿਚ ਆਪਣੀ ਪਤਨੀ ਲਈ ਕੋਰੋਨਾ ਵੈਕਸੀਨ ਦਾ ਨਕਲੀ ਸਰਟੀਫਿਕੇਟ ਬਣਾਵਾਇਆ ਸੀ ਪਰ ਡੈਵਿਡ ਦੀ ਇਸ ਹਰਕਤ ਬਾਰੇ ਉਸ ਦੇ ਬੌਸ ਨੂੰ ਪਤਾ ਲੱਗ ਗਿਆ। ਬੌਸ ਨੇ ਉਸ ਖ਼ਿਲਾਫ਼ ਪੁਲਸ ਵਿਚ ਸ਼ਿਕਾਇਤ ਦੀ ਧਮਕੀ ਦਿੱਤੀ ਅਤੇ ਕਿਹਾ ਕਿ ਗ੍ਰਿਫ਼ਤਾਰੀ ਦੇ ਬਾਅਦ ਉਹ ਬੱਚਿਆਂ ਤੋਂ ਵੱਖ ਹੋ ਜਾਏਗਾ। ਸਰਕਾਰੀ ਵਕੀਲ ਗਰਨੋਟ ਬੈਂਟਲੇਨ ਨੇ ਇਕ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਜੋੜੇ ਨੂੰ ਡਰ ਸੀ ਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਏਗਾ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਉਨ੍ਹਾਂ ਤੋਂ ਵੱਖ ਕਰ ਦਿੱਤਾ ਜਾਏਗਾ। ਇਸ ਦੇ ਡਰ ਤੋਂ ਉਸ ਨੇ ਆਪਣੀ ਪਤਨੀ ਅਤੇ 3 ਧੀਆਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਬਾਅਦ ਵਿਚ ਖ਼ੁਦ ਨੂੰ ਵੀ ਗੋਲੀ ਮਾਰ ਲਈ। ਦਰਅਸਲ ਜਰਮਨੀ ਵਿਚ ਨਕਲੀ ਕੋਵਿਡ-19 ਵੈਕਸੀਨ ਪ੍ਰਮਾਣ ਪੱਤਰ ਬਣਵਾਉਣਾ ਅਪਰਾਧਕ ਜ਼ੁਰਮ ਹੈ। ਦੋਸ਼ੀ ਨੂੰ ਇਸ ਲਈ ਜੁਰਮਾਨਾ ਜਾਂ ਇਕ ਸਾਲ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਘਰ ਵਿਚੋਂ ਪੁਲਸ ਨੂੰ ਇਕ ਨੋਟ ਵੀ ਮਿਲਿਆ ਹੈ।
ਇਹ ਵੀ ਪੜ੍ਹੋ : ਸ਼ਰਮਨਾਕ: ਪਾਕਿਸਤਾਨ ’ਚ ਚੋਰੀ ਦੇ ਦੋਸ਼ ’ਚ 4 ਔਰਤਾਂ ਨੂੰ ਨੰਗਾ ਕਰਕੇ ਕੁੱਟਿਆ, ਬਣਾਈ ਵੀਡੀਓ
ਜਾਂਚ ਕਰਤਾਵਾਂ ਨੂੰ ਸ਼ੱਕ ਹੈ ਕਿ ਡੈਵਿਡ ਨੇ ਪਹਿਲਾਂ ਆਪਣੀ ਪਤਨੀ ਅਤੇ ਫਿਰ ਬੱਚਿਆਂ ਦਾ ਕਤਲ ਕੀਤਾ ਹੋਵੇਗਾ। ਬਾਅਦ ਵਿਚ ਆਪਣੀ ਵੀ ਜਾਨ ਲੈ ਗਈ। ਜਾਂਚ ਟੀਮ ਨੂੰ ਉਨ੍ਹਾਂ ਦੇ ਘਰੋਂ ਇਕ ਗੰਨ ਮਿਲੀ ਹੈ। ਹਾਲਾਂਕਿ ਅਜੇ ਸਾਫ਼ ਨਹੀਂ ਕੀਤਾ ਗਿਆ ਹੈ ਕਿ ਇਸੇ ਗੰਨ ਵਿਚੋਂ ਗੋਲੀ ਚੱਲੀ ਸੀ। ਪੁਲਸ ਨੇ ਕਿਹਾ ਕਿ ਲਾਸ਼ਾਂ ਦਾ ਪੋਸਟਮਾਰਟਮ ਹੋਣਾ ਹੈ। ਇਸ ਦੇ ਬਾਅਦ ਹੀ ਅੱਗੇ ਦੀ ਸਥਿਤੀ ਸਾਫ਼ ਹੋ ਸਕੇਗੀ।
ਇਹ ਵੀ ਪੜ੍ਹੋ : ਸਵਿਟਜ਼ਰਲੈਂਡ ’ਚ ਇੱਛਾ ਮੌਤ ਦੀ ਮਸ਼ੀਨ ਨੂੰ ਕਾਨੂੰਨੀ ਮਨਜ਼ੂਰੀ, 1 ਮਿੰਟ ’ਚ ਬਿਨਾਂ ਦਰਦ ਦੇ ਮਿਲੇਗੀ ਮੌਤ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਚੀਨ ਨੇ ਦਿਖਾਈ ਤਾਕਤ, ਤਾਇਵਾਨ 'ਚ ਭੇਜੇ 9 ਜੈੱਟ ਜਹਾਜ਼
NEXT STORY