ਬੀਜਿੰਗ - ਕੋਰੋਨਾਵਾਇਰਸ ਨਾਲ ਦੁਨੀਆ ਭਰ ਵਿਚ ਕਹਿਰ ਮਚਿਆ ਹੋਇਆ ਹੈ। ਇਸ ਜਾਨਲੇਵਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 3 ਹਜ਼ਾਰ ਤੋਂ ਜ਼ਿਆਦਾ ਹੋ ਚੁੱਕੀ ਹੈ। ਚੀਨ ਤੋਂ ਸ਼ੁਰੂ ਹੋਏ ਇਸ ਵਾਇਰਸ ਦਾ ਅਸਰ ਹੁਣ ਦੁਨੀਆ ਭਰ ਵਿਚ ਦੇਖਣ ਨੂੰ ਮਿਲ ਰਿਹਾ ਹੈ। ਲੋਕ ਇਸ ਕੋਰੋਨਾਵਾਇਰਸ ਨਾਲ ਡਰੇ ਹੋਏ ਹਨ। ਵਾਇਰਸ ਦੀ ਇੰਨਫੈਕਸ਼ਨ ਹੁਣ ਭਾਰਤ ਵਿਚ ਵੀ ਪਹੁੰਚ ਗਈ ਹੈ। ਲੋਕਾਂ ਦੇ ਮਨਾਂ ਵਿਚ ਇਸ ਵਾਇਰਸ ਦਾ ਡਰ ਬੈਠ ਗਿਆ ਹੈ। ਇਸ ਦਾ ਡਰ ਲਿਥੁਆਨਿਆ ਦੇ ਇਕ ਸ਼ਖਸ ਵਿਚ ਅਜਿਹਾ ਘਾਤ ਕਰ ਗਿਆ ਕਿ ਉਸ ਨੇ ਆਪਣੀ ਪਤਨੀ ਨੂੰ ਬਾਥਰੂਮ ਵਿਚ ਬੰਦ ਕਰ ਦਿੱਤਾ। ਸ਼ਖਸ ਨੂੰ ਲੱਗਾ ਕਿ ਉਸ ਦੀ ਪਤਨੀ ਨੂੰ ਕੋਰੋਨਾਵਾਇਰਸ ਹੈ, ਜਿਸ ਤੋਂ ਬਾਅਦ ਉਸ ਨੇ ਆਪਣੀ ਪਤਨੀ ਨੂੰ ਬਾਥਰੂਮ ਵਿਚ ਲਾਕ ਕਰ ਦਿੱਤਾ।
ਕੋਰੋਨਾਵਾਇਰਸ ਦੇ ਚੱਲਦੇ ਪਤਨੀ ਨੂੰ ਕੀਤਾ ਲਾਕ
ਡੇਲੀ ਮੇਲ ਦੀ ਖਬਰ ਮੁਤਾਬਕ ਲਿਥੁਆਨਿਆ ਦੇ ਰਹਿਣ ਵਾਲੇ ਇਕ ਸ਼ਖਸ ਦੇ ਕੋਰੋਨਾਵਾਇਰਸ ਦੇ ਡਰ ਨਾਲ ਆਪਣੀ ਪਤਨੀ ਨੂੰ ਬਾਥਰੂਮ ਵਿਚ ਬੰਦ ਕਰ ਦਿੱਤਾ। ਦਰਅਸਲ, ਉਸ ਦੀ ਪਤਨੀ ਇਕ ਚੀਨੀ ਮਹਿਲਾ ਨੂੰ ਮਿਲੀ ਸੀ, ਜੋ ਇਟਲੀ ਤੋਂ ਆਈ ਸੀ। ਮਹਿਲਾ ਘਰ ਪਹੁੰਚੀ ਤਾਂ ਉਸ ਨੇ ਆਪਣੇ ਪਤੀ ਨੂੰ ਦੱਸਿਆ। ਜਿਵੇਂ ਹੀ ਪਤੀ ਨੂੰ ਪਤਾ ਲੱਗਾ ਕਿ ਉਹ ਚੀਨੀ ਮਹਿਲਾ ਨੂੰ ਮਿਲੀ ਹੈ, ਉਸ ਨੇ ਫੌਰਨ ਆਪਣੀ ਪਤਨੀ ਨੂੰ ਘਰ ਦੇ ਬਾਥਰੂਮ ਵਿਚ ਲਾਕ ਕਰ ਦਿੱਤਾ।
ਚੀਨੀ ਮਹਿਲਾ ਨੂੰ ਮਿਲੀ ਸੀ ਪਤਨੀ
ਮਹਿਲਾ ਨੇ ਪਹਿਲਾਂ ਆਪਣੇ ਪਤੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਸ਼ਖਸ ਕੋਰੋਨਾਵਾਇਰਸ ਨੂੰ ਲੈ ਕੇ ਇੰਨਾ ਡਰਿਆ ਸੀ ਕਿ ਉਸ ਨੇ ਪਤਨੀ ਦੀ ਇਕ ਨਾ ਸੁਣੀ ਅਤੇ ਉਸ ਨੂੰ ਬਾਥਰੂਮ ਵਿਚ ਹੀ ਲਾਕ ਕਰ ਰੱਖਿਆ। ਆਖਿਰ ਮਹਿਲਾ ਨੇ ਪੁਲਸ ਨੂੰ ਫੋਨ ਕੀਤਾ, ਜਿਸ ਤੋਂ ਬਾਅਦ ਪੁਲਸ ਨੇ ਮਹਿਲਾ ਨੂੰ ਬਾਥਰੂਮ ਵਿਚੋਂ ਕੱਢਿਆ। ਪੁਲਸ ਨੇ ਮਹਿਲਾ ਦੇ ਪਤੀ ਨੂੰ ਗਿ੍ਰਫਤਾਰ ਕਰਨ ਦੀ ਗੱਲ ਆਖੀ ਪਰ ਪਤਨੀ ਨੇ ਕੋਈ ਵੀ ਚਾਰਜ ਲਗਾਉਣ ਤੋਂ ਇਨਕਾਰ ਕਰ ਦਿੱਤਾ।
ਭਾਰਤ ਵਿਚ ਵੀ ਪੈਰ ਪਸਾਰ ਰਿਹੈ ਕੋਰੋਨਾਵਾਇਰਸ
ਮਹਿਲਾ ਨੇ ਫੌਰਨ ਆਪਣੀ ਮੈਡੀਕਲ ਚੈੱਕਅਪ ਕਰਾਇਆ। ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਸ ਦੇ ਪਤੀ ਨੂੰ ਸੁਖ ਦਾ ਸਾਹ ਆਇਆ। ਦੱਸ ਦਈਏ ਕਿ ਦੁਨੀਆ ਭਰ ਵਿਚ ਕਰੀਬ 90 ਹਜ਼ਾਰ ਲੋਕ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਹੋ ਗਏ ਹਨ। ਲੋਕਾਂ ਦੇ ਮਨ ਵਿਚ ਇਸ ਵਾਇਰਸ ਨੂੰ ਲੈ ਕੇ ਡਰ ਬੈਠ ਗਿਆ ਹੈ। ਭਾਰਤ ਵਿਚ ਵੀ ਕੋਰੋਨਾਵਾਇਰਸਦੇ 6 ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਤੋਂ ਕੋਰੋਨਾਵਾਇਰਸ ਨਾਲ ਲੱਡ਼ਣ ਲਈ ਕਮਰ ਕੱਸ ਲਈ ਹੈ। ਲੋਕਾਂ ਨੂੰ ਇਸ ਵਾਇਰਸ ਦੇ ਬਚਾਅ ਦੇ ਤਰੀਕਿਆਂ ਨੂੰ ਲੈ ਕੇ ਜਾਗਰੂਕ ਕੀਤਾ ਜਾ ਰਿਹਾ ਹੈ।
ਧੌਂਸ ਜਮਾਉਣ ਦੇ ਦੋਸ਼ਾਂ 'ਤੇ ਪ੍ਰੀਤੀ ਪਟੇਲ ਦੀ ਸਹਿਯੋਗੀ ਨੂੰ ਮਿਲਣਗੇ 25 ਹਜ਼ਾਰ ਪੌਂਡ
NEXT STORY