ਬ੍ਰਾਸੀਲੀਆ (ਬਿਊਰੋ): ਅਕਸਰ ਲੋਕ ਇਕ ਵਿਆਹ ਬਾਰੇ ਸੋਚਦੇ ਹਨ ਪਰ ਲੈਟਿਨ ਅਮਰੀਕੀ ਦੇਸ਼ ਬ੍ਰਾਜ਼ੀਲ ਵਿੱਚ ਇੱਕ ਅਜਿਹਾ ਸ਼ਖ਼ਸ ਵੀ ਹੈ ਜੋ 9 ਪਤਨੀਆਂ ਨਾਲ ਰਹਿੰਦਾ ਹੈ। ਇੰਨਾ ਹੀ ਨਹੀਂ ਇਹ ਸ਼ਖ਼ਸ ਹੁਣ 2 ਹੋਰ ਵਿਆਹ ਕਰਨਾ ਚਾਹੁੰਦਾ ਹੈ।ਸਿਰਫ ਇਨ੍ਹਾਂ ਹੀ ਨਹੀਂ ਉਹ ਆਪਣੀਆਂ ਸਾਰੀਆਂ ਪਤਨੀਆਂ ਤੋਂ ਬੱਚੇ ਪੈਦਾ ਕਰਨ ਦੀ ਇੱਛਾ ਵੀ ਰੱਖਦਾ ਹੈ। ਇਸ ਸ਼ਖਸ ਦਾ ਨਾਮ ਆਰਥਰ ਓ ਓਰਸੋ ਹੈ ਅਤੇ ਉਹ ਦੁਨੀਆ ਭਰ ਵਿੱਚ ਉਸ ਸਮੇਂ ਸੁਰਖੀਆਂ ਵਿੱਚ ਆਇਆ ਸੀ ਜਦੋਂ ਉਸਨੇ ਫ੍ਰੀ ਪਿਆਰ ਦਾ ਜਸ਼ਨ ਮਨਾਉਣ ਲਈ 9ਵੀਂ ਔਰਤ ਨਾਲ ਵਿਆਹ ਕੀਤਾ ਸੀ।
ਇਕ ਪਤਨੀ ਤੋਂ ਤਲਾਕ ਦਾ ਸਾਹਮਣਾ ਕਰ ਰਹੇ ਆਰਥਰ ਨੇ ਹੁਣ ਦੋ ਹੋਰ ਕੁੜੀਆਂ ਨਾਲ ਵਿਆਹ ਕਰਨ ਦੀ ਇੱਛਾ ਪ੍ਰਗਟਾਈ ਹੈ। ਪੇਸ਼ੇ ਤੋਂ ਇੱਕ ਮਾਡਲ ਆਰਥਰ ਅਤੇ ਉਸ ਦੀ ਪਤਨੀ ਲੌਨਾ ਕਾਜਾਕੀ ਇਕੱਠੇ ਰਹਿ ਰਹੇ ਸਨ ਅਤੇ ਹੁਣ ਉਹਨਾਂ ਨੇ ਸਾਓ ਪਾਉਲੋ ਵਿੱਚ ਇੱਕ ਚਰਚ ਦੇ ਸਮਾਗਮ ਵਿੱਚ ਆਪਣੇ ਰਿਸ਼ਤੇ ਨੂੰ ਰਸਮੀ ਰੂਪ ਦਿੱਤਾ। ਇਸ ਦੌਰਾਨ ਆਰਥਰ ਨੂੰ ਆਪਣੀ ਪਤਨੀ ਅਗਾਥਾ ਤੋਂ ਤਲਾਕ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਗਾਥਾ ਨੂੰ ਇਹ ਵਿਆਹ ਪਸੰਦ ਨਹੀਂ ਹੈ।
ਪੜ੍ਹੋ ਇਹ ਅਹਿਮ ਖ਼ਬਰ- ਕੋਰੋਨਾ ਆਫ਼ਤ : ਨਿਊਜ਼ੀਲੈਂਡ 'ਚ 14 ਹਜ਼ਾਰ ਤੋਂ ਵਧੇਰੇ ਨਵੇਂ ਭਾਈਚਾਰਕ ਮਾਮਲੇ ਆਏ ਸਾਹਮਣੇ
ਦੋ ਹੋਰ ਵਿਆਹ ਕਰਾਉਣਾ ਚਾਹੁੰਦਾ ਹੈ ਆਰਥਰ
ਆਰਥਰ ਮਾਡਲਿੰਗ ਕਰਕੇ 55 ਲੱਖ ਰੁਪਏ ਸਿਰਫ ਫੈਨਜ਼ ਤੋਂ ਕਮਾਉਂਦਾ ਹੈ। ਉਸ ਨੇ ਕਿਹਾ ਕਿ ਅਗਾਥਾ ਮੇਰੇ 'ਤੇ ਆਪਣਾ ਪੂਰਾ ਅਧਿਕਾਰ ਚਾਹੁੰਦੀ ਹੈ। ਮੈਨੂੰ ਨਹੀਂ ਲੱਗਦਾ ਕਿ ਇਹ ਸੰਭਵ ਹੈ। ਸਾਨੂੰ ਸਮਝੌਤਾ ਕਰਨਾ ਪਵੇਗਾ। ਉਸ ਨੇ ਕਿਹਾ ਕਿ ਮੈਂ ਤਲਾਕ ਤੋਂ ਬਹੁਤ ਦੁਖੀ ਸੀ ਅਤੇ ਸਭ ਤੋਂ ਜ਼ਿਆਦਾ ਹੈਰਾਨ ਇਸ ਦਾ ਕਾਰਨ ਜਾਣ ਕੇ ਸੀ। ਆਰਥਰ ਨੇ ਕਿਹਾ ਕਿ ਅਗਾਥਾ ਨੇ ਕਿਹਾ ਕਿ ਉਹ ਇੱਕ ਆਦਮੀ ਨਾਲ ਰਿਸ਼ਤੇ ਨੂੰ ਮਿਸ ਕਰ ਰਹੀ ਹੈ।'
ਆਰਥਰ ਨੇ ਦੱਸਿਆ ਕਿ ਮੇਰੀਆਂ ਹੋਰ ਪਤਨੀਆਂ ਮੰਨਦੀਆਂ ਹਨ ਕਿ ਅਗਾਥਾ ਦਾ ਇਹ ਵਤੀਰਾ ਗਲਤ ਹੈ। ਉਸ ਨੇ ਕਿਹਾ ਕਿ ਅਗਾਥਾ ਨੇ ਰੋਮਾਂਚ ਲਈ ਰਿਸ਼ਤਾ ਬਣਾਇਆ ਸੀ ਨਾ ਕਿ ਅਸਲੀ ਪਿਆਰ ਲਈ। ਮਾਡਲ ਆਰਥਰ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਮੈਂ ਆਪਣੀ ਪਤਨੀ ਨੂੰ ਗੁਆ ਦਿੱਤਾ ਹੈ।ਅਗਾਥਾ ਤੋਂ ਵੱਖ ਹੋਣ ਤੋਂ ਬਾਅਦ ਆਰਥਰ ਨੂੰ ਹੁਣ ਤਲਾਕ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤਲਾਕ ਤੋਂ ਬਾਅਦ ਵੀ ਆਰਥਰ ਦੋ ਹੋਰ ਵਿਆਹ ਕਰਵਾਉਣਾ ਚਾਹੁੰਦਾ ਹੈ ਅਤੇ ਹਰ ਪਤਨੀ ਤੋਂ ਬੱਚੇ ਪੈਦਾ ਕਰਨਾ ਚਾਹੁੰਦਾ ਹੈ। ਉਹ ਕੁੱਲ 10 ਪਤਨੀਆਂ ਨਾਲ ਰਹਿਣ ਦਾ ਇਰਾਦਾ ਰੱਖਦਾ ਹੈ। ਫਿਲਹਾਲ ਉਸਦੀ ਇੱਕ ਧੀ ਹੈ।
ਅੰਤਰਰਾਸ਼ਟਰੀ ਮੁਦਰਾ ਫੰਡ ਨੇ ਪਾਕਿਸਤਾਨ ਦੀ ਫੰਡ ਸਹੂਲਤ ’ਤੇ ਲਾਈ ਪਾਬੰਦੀ
NEXT STORY