ਨਿਊਯਾਰਕ/ਇਸਲਾਮਾਬਾਦ (ਵਾਰਤਾ)— ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬੇਟੀ ਮਰੀਅਮ ਨਵਾਜ਼ ਦਾ ਨਾਂ ਦੁਨੀਆ ਦੀਆਂ 11 ਸਭ ਤੋਂ ਵਧ ਸ਼ਕਤੀਸ਼ਾਲੀ ਔਰਤਾਂ 'ਚ ਸ਼ਾਮਲ ਹੋ ਗਿਆ ਹੈ। ਇਕ ਅੰਗਰੇਜ਼ੀ ਅਖਬਾਰ ਵੱਲੋਂ ਜਾਰੀ ਸੂਚੀ ਮੁਤਾਬਕ ਮਰੀਅਮ ਪਾਕਿਸਤਾਨ ਦੀ ਸਭ ਤੋਂ ਬਹਾਦਰ ਅਤੇ ਸ਼ਕਤੀਸ਼ਾਲੀ ਔਰਤ ਹੈ।
ਖਬਰ ਦੀ ਸੂਚੀ ਮੁਤਾਬਕ ਮਰੀਅਮ ਹਾਲ ਹੀ 'ਚ ਆਪਣੇ ਪਿਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦਾ ਸੱਜਾ ਹੱਥ ਬਣ ਕੇ ਉੱਭਰੀ ਹੈ। ਉਹ ਉਨ੍ਹਾਂ ਦੇ ਸਿਆਸੀ ਵਿਰਾਸਤ ਦੀ ਸਭ ਤੋਂ ਵਧ ਉਪਯੁਕਤ ਉਤਰਾਧਿਕਾਰੀ ਹੈ, ਹਾਲਾਂਕਿ ਭ੍ਰਿਸ਼ਟਾਚਾਰ ਅਤੇ ਅਦਾਲਤੀ ਮਾਮਲਿਆਂ ਨੂੰ ਲੈ ਕੇ ਉਨ੍ਹਾਂ ਦੀ ਲੋਕਪ੍ਰਿਯਤਾ ਦੇ ਰਸਤੇ 'ਚ ਰੁਕਾਵਟਾਂ ਦੱਸਿਆ ਗਿਆ ਹੈ।
ਅਫਗਾਨਿਸਤਾਨ ’ਚ ਤਾਲੀਬਾਨੀਆਂ ਨੇ ਪੁਲਸ ਮੁਲਾਜ਼ਮ ਦਾ ਕੀਤਾ ਬੇਰਹਿਮੀ ਨਾਲ ਕਤਲ
NEXT STORY