ਕਾਬੁਲ,(ਭਾਸ਼ਾ)— ਅਫਗਾਨਿਸਤਾਨ ਦੇ ਪੱਛਮ ਬਦਗੀਸ ਸੂਬੇ ਵਿਚ ਤਾਲੀਬਾਨ ਦੇ ਹਮਲੇ ਵਿਚ ਇਕ ਪੁਲਸ ਅਧਿਕਾਰੀ ਮਾਰਿਆ ਗਿਆ ਹੈ। ਅਫਗਾਨਿਸਤਾਨ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਸੂਬੇ ਦੇ ਉੱਚ ਪੁਲਸ ਪ੍ਰਮੁੱਖ ਗੁਲਾਮ ਹੈਦਰ ਸਰਦਾਰੀ ਨੇ ਦੱਸਿਆ ਕਿ ਹਮਲਾ ਐਤਵਾਰ ਰਾਤ ਨੂੰ ਉਸ ਵੇਲੇ ਹੋਇਆ ਜਦੋਂ ਹਮਲਾਵਰਾਂ ਨੇ ਸੁਦੂਰਵਰਤੀ ਜਿਲ੍ਹਾ ਆਬ ਕਮਰੀ ਵਿਚ ਇਕ ਸੁਰੱਖਿਆ ਚੌਕੀ ਨੂੰ ਨਿਸ਼ਾਨਾ ਬਣਾਇਆ ਸੀ। ਸਰਵਰੀ ਨੇ ਦੱਸਿਆ ਕਿ ਕਰੀਬ ਚਾਰ ਘੰਟੇ ਤੱਕ ਚਲੇ ਸੰਘਰਸ਼ ਦੇ ਖਤਮ ਹੋਣ ਤੋਂ ਪਹਿਲਾਂ ਕਈ ਤਾਲੀਬਾਨੀ ਹਮਲਾਵਰਾਂ ਨੂੰ ਮਾਰ ਭਜਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਹਮਲੇ ਵਿਚ ਮਾਰਿਆ ਗਿਆ ਅਧਿਕਾਰੀ ਜਿਲਾ ਪੁਲਸ ਕਮਾਂਡਰ ਸੀ। ਹਮਲੇ ਵਿਚ ਤਿੰਨ ਹੋਰ ਪੁਲਸਕਰਮੀ ਵੀ ਜਖਮੀ ਹੋ ਗਏ। ਫਿਰ ਵੀ ਤਾਲੀਬਾਨ ਨੇ ਤੱਤਕਾਲ ਹਮਲੇ ਦੀ ਜ਼ਿੰਮੇਦਾਰੀ ਨਹੀਂ ਲਈ ਹੈ। ਬਦਗੀਸ ਵਿਚ ਤਾਲੀਬਾਨ ਕਾਫ਼ੀ ਸਰਗਰਮ ਰਿਹਾ ਹੈ। ਹਮਲਾਵਰਾਂ ਨੇ ਸਮੁੱਚੇ ਦੇਸ਼ ਵਿਚ ਅਫਗਾਨ ਅਤੇ ਗੰਠ-ਜੋੜ ਬਲਾਂ ਦੋਵਾਂ ਖਿਲਾਫ ਆਪਣੇ ਹਮਲੇ ਤੇਜ਼ ਕਰ ਦਿੱਤੇ ਹਨ।
ਕ੍ਰਿਸਮਸ ਤੋਂ ਪਹਿਲਾਂ ਅੱਤਵਾਦੀਆਂ ਵਲੋਂ ਚਰਚ ’ਤੇ ਕੀਤੇ ਹਮਲੇ ਦੀ ਵੀਡੀਓ ਵਾਇਰਲ
NEXT STORY