ਵੈਨਕੂਵਰ (ਮਲਕੀਤ ਸਿੰਘ)- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਨਾਨੈਮੋ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਮੋਟਲ ਵਿੱਚ ਲੱਗੀ ਭਿਆਨਕ ਅੱਗ ਕਾਰਨ ਲਗਭਗ 40 ਰਿਹਾਇਸ਼ੀਆਂ ਨੂੰ ਮਜ਼ਬੂਰਨ ਆਪਣੇ ਘਰ ਖਾਲੀ ਕਰਨੇ ਪਏ, ਜਦੋਂਕਿ ਇਸ ਘਟਨਾ ਵਿਚ ਜ਼ਖ਼ਮੀ ਹੋਏ 7 ਲੋਕਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਬੀ.ਸੀ. ਐਮਰਜੈਂਸੀ ਹੈਲਥ ਸਰਵਿਸਿਜ਼ ਅਨੁਸਾਰ, ਇਹ ਅੱਗ ਤੜਕੇ 3 ਵਜੇ ਤੋਂ ਕੁਝ ਸਮਾਂ ਪਹਿਲਾਂ ਨਿਕੋਲ ਸਟ੍ਰੀਟ 'ਤੇ ਸਥਿਤ ਵੈਲਿਊ ਲੌਜ ਮੋਟਲ ਵਿੱਚ ਲੱਗੀ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ 6 ਐਂਬੂਲੈਂਸਾਂ ਪਹੁੰਚੀਆਂ। ਪੈਰਾਮੈਡਿਕਸ ਨੇ 7 ਮਰੀਜ਼ਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਅਤੇ ਉਨ੍ਹਾਂ ਨੂੰ ਧੂੰਏਂ ਕਾਰਨ ਹੋਈ ਤਕਲੀਫ਼ ਦੇ ਇਲਾਜ ਲਈ ਹਸਪਤਾਲ ਪਹੁੰਚਾਇਆ। ਮੌਕੇ ’ਤੇ ਪਹੁੰਚੀ ਅੱਗ ਬੁਝਾਉ ਟੀਮਾਂ ਨੇ ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।
ਮੋਟਲ ਮਾਲਕ ਨੇ ਕਿਹਾ ਕਿ ਇਸ ਹਾਦਸੇ ਨਾਲ ਪੂਰੀ ਕਮਿਊਨਿਟੀ ਪ੍ਰਭਾਵਿਤ ਹੋਈ ਹੈ। ਅਧਿਕਾਰੀਆਂ ਵੱਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਜਾਰੀ ਹੈ, ਜਦਕਿ ਜ਼ਖ਼ਮੀਆਂ ਦਾ ਇਲਾਜ ਜਾਰੀ ਹੈ।
ਅਮਰੀਕਾ 'ਚ ਭਰਫੀਲੇ ਤੂਫਾਨ ਕਾਰਨ ਜਨਜੀਵਨ ਪ੍ਰਭਾਵਿਤ, 850 ਤੋਂ ਵਧੇਰੇ ਉਡਾਣਾਂ ਰੱਦ
NEXT STORY