ਨਿਊਯਾਰਕ (ਰਾਜ ਗੋਗਨਾ)- ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਜ਼ੋਮ ਨੇ ਬੀਤੇ ਦਿਨ ਭਾਰਤੀ ਮੂਲ ਦੇ ਮਹਿਤਾਬ ਸੰਧੂ ਦੀ ਔਰੇਂਜ ਕਾਉਂਟੀ ਸੁਪੀਰੀਅਰ ਕੋਰਟ ਵਿੱਚ ਜੱਜ ਵਜੋਂ ਨਿਯੁਕਤੀ ਦਾ ਐਲਾਨ ਕੀਤਾ ਹੈ। ਸੰਧੂ ਨੇ 2022 ਤੋਂ ਸਿਟੀ ਆਫ਼ ਅਨਾਹੇਮ ਸਿਟੀ ਅਟਾਰਨੀ ਦੇ ਦਫ਼ਤਰ ਵਿੱਚ ਇੱਕ ਸਹਾਇਕ ਸਿਟੀ ਅਟਾਰਨੀ ਵਜੋਂ ਵੀ ਸੇਵਾ ਨਿਭਾਈ ਹੈ। ਸੰਧੂ 2012 ਵਿੱਚ ਬਰਨਸਟਾਈਨ, ਲਿਟੋਵਿਟਜ਼, ਬਰਜਰ ਐਂਡ ਗ੍ਰਾਸਮੈਨ ਵਿੱਚ ਇੱਕ ਐਸੋਸੀਏਟ ਵੀ ਰਹੇ। ਉਨ੍ਹਾਂ ਨੇ ਯੂਨੀਵਰਸਿਟੀ ਆਫ ਸੈਨ ਡਿਏਗੋ ਸਕੂਲ ਆਫ ਲਾਅ ਤੋਂ ਜੂਰੀਸ ਡਾਕਟਰ ਦੀ ਡਿਗਰੀ ਹਾਸਲ ਕੀਤੀ। ਜੱਜ ਸਟੀਵਨ ਬਰੋਮਬਰਗ ਦੀ ਸੇਵਾਮੁਕਤੀ ਮਗਰੋਂ ਉਨ੍ਹਾਂ ਦੀ ਥਾਂ 'ਤੇ ਸੰਧੂ ਨੂੰ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਕੈਨੇਡਾ 'ਚ 23 ਸਾਲਾ ਭਾਰਤੀ ਵਿਦਿਆਰਥਣ ਦਾ ਘਰ 'ਚ ਦਾਖ਼ਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਕਤਲ
ਗਵਰਨਰ ਗੇਵਿਨ ਨਿਊਜ਼ੋਮ ਵੱਲੋਂ 13 ਦਸੰਬਰ 2024 ਨੂੰ ਆਦੇਸ਼ ਜਾਰੀ ਕਰਕੇ 11 ਸੁਪੀਰੀਅਰ ਕੋਰਟ ਦੇ ਜੱਜਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਸੀ, ਜਿਸ ਵਿੱਚ ਫਰਿਜ਼ਨੋ ਕਾਉਂਟੀ ਵਿੱਚ 1; ਕੇਰਨ ਕਾਉਂਟੀ ਵਿੱਚ 1, ਲਾਸ ਏਂਜਲਸ ਕਾਉਂਟੀ ਵਿੱਚ 3; ਔਰੇਂਜ ਕਾਉਂਟੀ ਵਿੱਚ 2; ਸੈਨ ਬਰਨਾਰਡੀਨੋ ਕਾਉਂਟੀ ਵਿੱਚ 1; ਸੈਨ ਡਿਏਗੋ ਕਾਉਂਟੀ ਵਿੱਚ 2; ਅਤੇ ਸੈਂਟਾ ਕਲਾਰਾ ਕਾਉਂਟੀ ਵਿੱਚ 1 ਨਿਯੁਕਤੀ ਸ਼ਾਮਲ ਹੈ।
ਇਹ ਵੀ ਪੜ੍ਹੋ: ਕੈਨੇਡਾ 'ਚ ਸੈਟਲ ਹੋਣ ਦੇ ਚਾਹਵਾਨਾਂ ਲਈ ਖਬਰ; ਟਰੂਡੋ ਸਰਕਾਰ ਨੇ PR ਲਈ ਮੰਗੀਆਂ ਅਰਜ਼ੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਕਿਸਤਾਨੀ ਸੁਰੱਖਿਆ ਬਲਾਂ ਨੇ ਖੈਬਰ ਪਖਤੂਨਖਵਾ ਸੂਬੇ 'ਚ 11 ਅੱਤਵਾਦੀਆਂ ਨੂੰ ਕੀਤਾ ਢੇਰ
NEXT STORY