ਇਜ਼ਰਾਇਲ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਾਊਦੀ ਅਰਬ ਦੀ ਯਾਤਰਾ ਤੋਂ ਬਾਅਦ ਇਜ਼ਰਾਇਲ ਦੇ ਦੌਰੇ 'ਤੇ ਪਹੁੰਚੇ ਹਨ। ਟਰੰਪ ਨਾਲ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਵੀ ਗਈ ਹੈ। ਜਿਸ ਦਿਨ ਤੋਂ ਡੋਨਾਲਡ ਟਰੰਪ ਨੇ ਅਮਰੀਕਾ ਦੇ ਰਾਸ਼ਟਰਪਤੀ ਦੇ ਰੂਪ ਵਿਚ ਕਾਰਜਭਾਰ ਸੰਭਾਲਿਆ ਹੈ, ਸਾਰਿਆਂ ਦੀਆਂ ਨਜ਼ਰਾਂ ਉਨ੍ਹਾਂ ਦੇ ਨਾਲ-ਨਾਲ ਉਨ੍ਹਾਂ ਦੀ ਪਤਨੀ 'ਤੇ ਵੀ ਰਹਿੰਦੀਆਂ ਹਨ ਅਤੇ ਸ਼ਰਮਿੰਦਗੀ ਭਰੇ ਪਲਾਂ ਦੀ ਭਾਲ ਜਾਰੀ ਰਹਿੰਦੀ ਹੈ। ਕੁਝ ਅਜਿਹਾ ਹੀ ਦੇਖਣ ਨੂੰ ਇਜ਼ਰਾਇਲ ਦੌਰੇ 'ਤੇ ਗਏ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆਂ ਵਿਚਕਾਰ।
ਇਜ਼ਰਾਇਲ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਅਤੇ ਉਨ੍ਹਾਂ ਦੀ ਪਤਨੀ ਸਾਲਾ ਨਾਲ ਰੈੱਡ ਕਾਰਪੈਟ 'ਤੇ ਚਲਦੇ ਹੋਏ ਡੋਨਾਲਡ ਟਰੰਪ ਨੇ ਆਪਣੀ ਪਤਨੀ ਮੇਲਾਨੀਆ ਵੱਲ ਹੱਥ ਵਧਾਇਆ ਪਰ ਉਨ੍ਹਾਂ ਨੇ ਉੱਥੇ ਲੱਗੇ ਕੈਮਰਿਆਂ ਦੀ ਕੋਈ ਪਰਵਾਹ ਨਹੀਂ ਕੀਤੀ ਅਤੇ ਟਰੰਪ ਦਾ ਹੱਥ ਫੜਨ ਦੀ ਬਜਾਏ ਛੱਡ ਦਿੱਤਾ ਤੇ ਆਪਣਾ ਹੱਥ ਪਰ੍ਹੇ ਨੂੰ ਕਰ ਲਿਆ। ਵੀਡੀਓ ਦੇਖਣ ਲਈ ਹੇਠਾਂ ਕਲਿੱਕ ਕਰੋ—
ਮੇਲਾਨੀਆ ਦੇ ਅਜਿਹੇ ਵਤੀਰੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਲੋਕਾਂ ਦਾ ਪੂਰਾ ਧਿਆਨ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ 'ਤੇ ਰਿਹਾ ਅਤੇ ਟਰੰਪ ਆਪਣੀ ਪਤਨੀ ਨੂੰ ਇਕ ਕਦਮ ਪਿੱਛੇ ਛੱਡ ਕੇ ਇਜ਼ਰਾਇਲੀ ਪਤੀ-ਪਤਨੀ ਨਾਲ ਚਲ ਰਹੇ ਸਨ। ਵੀਡੀਓ ਦੇ ਵਾਇਰਲ ਹੁੰਦੇ ਹੀ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਚੁਟਕੀਆਂ ਲੈਣੀਆਂ ਵੀ ਸ਼ੁਰੂ ਕਰ ਦਿੱਤੀਆਂ। ਬਹੁਤ ਸਾਰੇ ਯੂਜ਼ਰਾਂ ਨੇ ਮੇਲਾਨੀਆ ਦੇ ਇਸ ਵਤੀਰੇ 'ਤੇ ਖੁਸ਼ੀ ਜ਼ਾਹਰ ਕੀਤੀ। ਇਕ ਯੂਜ਼ਰ ਨੇ ਲਿਖਿਆ, 'ਟਰੰਪ ਆਪਣੀ ਪਤਨੀ ਦਾ ਸਾਥ ਭਾਲਦੇ ਨੇ ਪਰ ਉਹ ਖੁਦ ਮਾੜਾ ਵਤੀਰਾ ਕਰਦੇ ਨੇ, ਉਨ੍ਹਾਂ ਤੋਂ ਅੱਗੇ-ਅੱਗੇ ਚਲਦੇ ਹਨ, ਉਨ੍ਹਾਂ ਨੂੰ ਭੁੱਲ ਜਾਂਦੇ ਹਨ, ਕਾਰ 'ਚੋਂ ਉਤਰਨ 'ਚ ਮੇਲਾਨੀਆ ਦੀ ਮਦਦ ਕਰਦੇ ਹਨ ਤੇ ਹੁਣ ਉਨ੍ਹਾਂ ਨੂੰ ਉਨ੍ਹਾਂ ਦਾ ਹੱਥ ਚਾਹੀਦੀ ਹੈ?'
ਬ੍ਰਿਟੇਨ 'ਚ ਹੋਏ ਧਮਾਕੇ ਦੀ ਕੈਨੇਡੀਅਨ ਪ੍ਰਧਾਨ ਮੰਤਰੀ ਅਤੇ ਹੋਰ ਅਧਿਕਾਰੀਆਂ ਨੇ ਕੀਤੀ ਨਿੰਦਾ (ਤਸਵੀਰਾਂ)
NEXT STORY