ਮੈਲਬੌਰਨ (ਬਿਊਰੋ): ਬੀਤੇ ਦਿਨੀਂ ਮੈਲਬੌਰਨ ਦੇ ਪੂਰਬ ਵਿਚ ਇੱਕ ਪੱਬ ਦੇ ਬਾਹਰ ਨੌਜਵਾਨਾਂ ਦੇ ਸਮੂਹ ਵਿਚ ਝਗੜਾ ਹੋ ਗਿਆ।ਇਸ ਝਗੜੇ ਦੌਰਾਨ ਇਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ, ਜਿਸ ਮਗਰੋਂ ਹੁਣ ਉਹ ਕੋਮਾ ਵਿਚ ਹੈ।ਇਸ ਘਟਨਾ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ।
ਪੜ੍ਹੋ ਇਹ ਅਹਿਮ ਖਬਰ- ਸਾਲ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਸਭ ਤੋਂ ਮਹਿੰਗੀਆਂ ਚੋਣਾਂ ਹੋਣ ਦਾ ਅਨੁਮਾਨ
ਪੁਲਸ ਨੂੰ ਦੱਸਿਆ ਗਿਆ ਕਿ ਇੱਕ 15 ਸਾਲਾ ਮੁੰਡਾ ਅਤੇ ਉਸ ਦੇ ਦੋਸਤ ਡੌਨਕਾਸਟਰ ਵਿਚ ਸ਼ਾਪਿੰਗਟਾਉਨ ਹੋਟਲ ਦੇ ਪਿਛਲੇ ਪਾਸੇ ਜਾ ਰਹੇ ਸਨ, ਜਦੋਂ 15 ਤੱਕ ਦੇ ਨੌਜਵਾਨਾਂ ਦੇ ਇੱਕ ਸਮੂਹ ਨੇ ਉਹਨਾਂ ਨਾਲ ਸੰਪਰਕ ਕੀਤਾ। ਡੌਨਕਾਸਟਰ ਅਤੇ ਵਿਲੀਅਮਸਨ ਰੋਡਜ਼ ਦੇ ਕੋਨੇ 'ਤੇ ਵੈਸਟਫੀਲਡ ਡੋਨਕੈਸਟਰ ਦੇ ਬਿਲਕੁਲ ਸਾਹਮਣੇ, ਕਾਰਪਾਰਕ ਵਿਚ ਦੋਹਾਂ ਧਿਰਾਂ ਵਿਚਾਲੇ ਝਗੜਾ ਸ਼ੁਰੂ ਹੋਇਆ।ਇਸ ਦੌਰਾਨ 15 ਸਾਲਾ ਮੁੰਡੇ ਦੇ ਸਿਰ ਵਿਚ ਗੰਭੀਰ ਸੱਟ ਲੱਗਣ ਕਾਰਨ ਉਸ ਨੂੰ ਹਸਪਤਾਲ ਲਿਜਾਇਆ ਗਿਆ।
ਜਾਂਚ ਕਰਤਾਵਾਂ ਨੇ ਕਿਸੇ ਗਵਾਹ ਨੂੰ ਅੱਗੇ ਆਉਣ ਦੀ ਮੰਗ ਕੀਤੀ ਹੈ। ਸੀਨੀਅਰ ਸਾਰਜੈਂਟ ਰੋਹਨ ਕਰਟੀਸ ਨੇ ਇਸ ਮਾਮਲੇ ਵਿਚ ਚਸ਼ਮਦੀਦਾਂ ਨੂੰ ਸਾਹਮਣੇ ਆਉਣ ਦੀ ਅਪੀਲ ਕੀਤੀ ਹੈ। ਫਿਲਹਾਲ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਾਹਿਤਕ ਸੱਥ ਮੈਲਬੌਰਨ ਵੱਲੋਂ ਸਵਰਗੀ ਮਨਮੀਤ ਅਲੀਸ਼ੇਰ ਨੂੰ ਸ਼ਰਧਾਂਜਲੀ ਅਤੇ ਕਿਤਾਬ ਲੋਕ ਅਰਪਣ
NEXT STORY