ਗੁਰੂਗ੍ਰਾਮ- ਹਰਿਆਣਾ ਦੇ ਗੁਰੂਗ੍ਰਾਮ 'ਚ 19 ਸਾਲਾ ਵਿਦਿਆਰਥਣ ਨੂੰ ਉਸ ਦੇ ਲਿਵ-ਇਨ ਪਾਰਟਨਰ ਨੇ ਬੇਰਹਿਮੀ ਨਾਲ ਕੁੱਟਿਆ, ਜਿਸ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ 'ਚ ਦਿੱਲੀ ਸਥਿਤ ਅਖਿਲ ਭਾਰਤੀ ਆਯੂਰਵਿਗਿਆਨ ਸੰਸਥਾ (ਏਮਜ਼) 'ਚ ਦਾਖ਼ਲ ਕਰਵਾਇਆ ਗਿਆ। ਪੁਲਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਦੀ ਪਛਾਣ ਦਿੱਲੀ ਵਾਸੀ ਸ਼ਿਵਮ (19) ਵਜੋਂ ਹੋਈ ਹੈ। ਪੀੜਤਾ ਉੱਤਰੀ ਤ੍ਰਿਪੁਰਾ ਦੀ ਰਹਿਣ ਵਾਲੀ ਹੈ ਅਤੇ ਗੁਰੂਗ੍ਰਾਮ ਦੇ ਜੀਡੀ ਗੋਇਨਕਾ ਯੂਨੀਵਰਸਿਟੀ 'ਚ ਜੈਵ ਤਕਨਾਲੋਜੀ (ਬਾਇਓਟੈਕਨਾਲੋਜੀ) ਦੀ ਵਿਦਿਆਰਥਣ ਹੈ। ਪੁਲਸ ਅਨੁਸਾਰ, ਦੋਵਾਂ ਦੀ ਮੁਲਾਕਾਤ ਸਤੰਬਰ 2025 'ਚ ਹੋਈ ਸੀ ਅਤੇ ਉਹ ਪਿਛਲੇ ਕੁਝ ਮਹੀਨਿਆਂ ਤੋਂ ਸੈਕਟਰ 69 ਸਥਿਤ ਇਕ ਪੀਜੀ ਰਿਹਾਇਸ਼ 'ਚ ਇਕੱਠੇ ਰਹਿ ਰਹੇ ਸਨ। ਉਨ੍ਹਾਂ ਦੇ ਵਿਆਹ ਨੂੰ ਲੈ ਕੇ ਪਰਿਵਾਰਾਂ ਵਿਚਾਲੇ ਗੱਲਬਾਤ ਚੱਲ ਰਹੀ ਸੀ।
ਇਹ ਵੀ ਪੜ੍ਹੋ : ਦਰਦ ਤੋਂ ਦੁੱਖੀ ਔਰਤ ਨੇ ਖੁਦ ਚਾਕੂ ਨਾਲ ਪੇਟ ਕੱਟ ਦਿੱਤਾ ਬੱਚੀ ਨੂੰ ਜਨਮ
ਵੀਰਵਾਰ ਰਾਤ ਦੋਵਾਂ ਵਿਚਾਲੇ ਕਹਾਸੁਣੀ ਹੋਈ, ਜਿਸ ਤੋਂ ਬਾਅਦ ਦੋਸ਼ੀ ਨੇ ਕੁੜੀ 'ਤੇ ਹਮਲਾ ਕਰ ਕੇ ਉਸ ਨੂੰ ਗੰਭੀਰ ਰੂਪ ਨਾਲ ਜ਼ਖ਼ਮੀ ਕਰ ਦਿੱਤਾ। ਵੀਰਵਾਰ ਦੇਰ ਰਾਤ ਕੁੜੀ ਦੀ ਮਾਂ ਦੀ ਸੂਚਨਾ 'ਤੇ ਪੁਲਸ ਪੀਜੀ ਪਹੁੰਚੀ ਅਤੇ ਕੁੜੀ ਨੂੰ ਬਚਾਇਆ। ਪੁਲਸ ਡਿਪਟੀ ਕਮਿਸ਼ਨਰ ਹਿਤੇਸ਼ ਯਾਦਵ ਨੇ ਦੱਸਿਆ,''ਦੋਸ਼ੀ ਨੇ ਗੁੱਸੇ 'ਚ ਆ ਕੇ ਪੀੜਤਾ 'ਤੇ ਬੇਰਹਿਮੀ ਨਾਲ ਹਮਲਾ ਕੀਤਾ। ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਦੋਸ਼ੀ ਨੂੰ ਆਪਣੀ ਲਿਵ-ਇਨ ਪਾਰਟਨਰ ਦੇ ਚਰਿੱਤਰ 'ਤੇ ਸ਼ੱਕੀ ਸੀ। ਦੋਸ਼ੀ ਸ਼ਿਵਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਅਸੀਂ ਹਾਦਸੇ ਵਾਲੀ ਜਗ੍ਹਾ ਤੋਂ ਸਬੂਤ ਵੀ ਜੁਟਾ ਲਏ ਹਨ ਅਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੇ ਹਾਂ।'' ਉਨ੍ਹਾਂ ਦੱਸਿਆ ਕਿ ਬਾਦਸ਼ਾਹਪੁਰ ਥਾਣੇ 'ਚ ਐੱਫਆਈਆਰ ਦਰਜ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦਰਦ ਤੋਂ ਦੁੱਖੀ ਔਰਤ ਨੇ ਖੁਦ ਚਾਕੂ ਨਾਲ ਪੇਟ ਕੱਟ ਦਿੱਤਾ ਬੱਚੀ ਨੂੰ ਜਨਮ
NEXT STORY