ਇੰਟਰਨੈਸ਼ਨਲ ਡੈਸਕ-ਚੀਨ ਨੇ ਮੰਗਲਵਾਰ ਨੂੰ ਅਮਰੀਕਾ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਸ ਨੇ ਤਾਈਵਾਨ ਦੀ ਸੁਤੰਤਰਤਾ ਦਾ ਸਮਰਥਨ ਜਤਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ (ਅਮਰੀਕਾ ਨੂੰ) ਇਸ ਦੀ 'ਭਾਰੀ ਕੀਮਤ' ਚੁਕਾਉਣੀ ਪਵੇਗੀ। ਯੂਕ੍ਰੇਨ 'ਤੇ ਰੂਸੀ ਫੌਜ ਦੀ ਤਰ੍ਹਾਂ ਸਵੈ-ਸ਼ਾਸਨ ਤਾਈਵਾਨ 'ਤੇ ਚੀਨੀ ਹਮਲੇ ਦੇ ਖ਼ਦਸ਼ੇ ਦਰਮਿਆਨ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਵੱਲੋਂ ਭੇਜਿਆ ਗਿਆ ਸਾਬਕਾ ਅਮਰੀਕੀ ਰੱਖਿਆ ਅਧਿਕਾਰੀਆਂ ਦਾ ਇਕ ਵਫ਼ਦ ਤਾਈਪੇ ਪਹੁੰਚਿਆ ਹੈ ਜਿਸ ਦੇ ਚੱਲਦੇ ਚੀਨ ਨੇ ਅਮਰੀਕਾ ਨੂੰ ਇਹ ਚਿਤਾਵਨੀ ਦਿੱਤੀ।
ਇਹ ਵੀ ਪੜ੍ਹੋ : ਯੂਕ੍ਰੇਨ ਸੰਕਟ ਦਰਮਿਆਨ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ PM ਮੋਦੀ ਨਾਲ ਕੀਤੀ ਗੱਲਬਾਤ
ਤਾਈਵਾਨ ਦੀ ਮੀਡੀਆ ਦੀ ਰਿਪੋਰਟ ਮੁਤਾਬਕ, ਤਾਈਵਾਨ ਦੇ ਵਿਦੇਸ਼ ਮੰਤਰੀ ਜੇਸੋਫ ਵੂ ਨੇ ਅਮਰੀਕੀ ਫੌਜ ਦੇ ਸਾਬਕਾ ਸੀਨੀਅਰ ਅਧਿਕਾਰੀ ਮਾਈਕ ਐਡਮਿਰਲ (ਸੇਵਾ ਮੁਕਤ) ਮੁਲੇਨ ਦੀ ਅਗਵਾਈ 'ਚ ਪਹੁੰਚੇ ਪੰਜ ਮੈਂਬਰੀ ਵਫ਼ਦ ਦੀ ਅਗਵਾਈ ਕੀਤੀ। ਅਮਰੀਕਾ ਵੱਲੋਂ ਤਾਈਵਾਨ ਨਾਲ ਸਬੰਧ ਮਜ਼ਬੂਤ ਕਰਨ ਦੀ ਕੋਸ਼ਿਸ਼ ਨੇ ਬੀਜਿੰਗ ਦੀ ਚਿੰਤਾ ਵਧਾ ਦਿੱਤੀ ਹੈ। ਚੀਨ ਤਾਈਵਾਨ 'ਤੇ ਆਪਣਾ ਦਾਅਵਾ ਜਤਾਉਂਦਾ ਰਿਹਾ ਹੈ। ਹਾਲ ਦੇ ਮਹੀਨਿਆਂ 'ਚ ਚੀਨ ਲਗਾਤਾਰ ਤਾਈਵਾਨ ਦੇ ਹਵਾਈ ਰੱਖਿਆ ਖੇਤਰ 'ਚ ਆਪਣੇ ਲੜਾਕੂ ਜਹਾਜ਼ ਭੇਜਦਾ ਰਿਹਾ ਹੈ।
ਇਹ ਵੀ ਪੜ੍ਹੋ : EU ਦਾ ਹਿੱਸਾ ਬਣਿਆ ਯੂਕ੍ਰੇਨ, ਯੂਰਪੀਅਨ ਯੂਨੀਅਨ ਨੇ ਸਰਬਸੰਮਤੀ ਨਾਲ ਅਰਜ਼ੀ ਨੂੰ ਦਿੱਤੀ ਮਨਜ਼ੂਰੀ
ਮੁਲੇਨ ਦੀ ਯਾਤਰਾ ਤੋਂ ਇਲਾਵਾ ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਬੁੱਧਵਾਰ ਨੂੰ ਤਾਈਵਾਨ ਪਹੁੰਚ ਸਕਦੇ ਹਨ। ਅਮਰੀਕੀ ਵਫ਼ਦ ਦੀ ਯਾਤਰਾ ਨਾਲ ਜੁੜੇ ਸਵਾਲ 'ਤੇ ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਵਾਂਗ ਵੈਬਵਿਨ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਚੀਨ ਦੇ ਲੋਕ ਰਾਸ਼ਟਰੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦੀ ਰੱਖਿਆ ਕਰਨ ਨੂੰ ਲੈ ਕੇ ਦ੍ਰਿੜ ਹਨ। ਚੀਨ, ਅਮਰੀਕਾ ਨੂੰ ਅਪੀਲ ਕਰਦਾ ਹੈ ਕਿ ਉਹ ਇਕ-ਚੀਨ ਸਿਧਾਂਤ ਦੀ ਪਾਲਣਾ ਕਰੇ।
ਇਹ ਵੀ ਪੜ੍ਹੋ : ਤਣਾਅ ਦਰਮਿਆਨ ਤਾਈਵਾਨ ਪਹੁੰਚੇ ਅਮਰੀਕਾ ਦੇ ਸਾਬਕਾ ਚੋਟੀ ਦੇ ਰੱਖਿਆ ਅਧਿਕਾਰੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਰੂਸ ਨੇ ਕੀਵ 'ਤੇ ਕੀਤੀ ਏਅਰ ਸਟ੍ਰਾਈਕ, TV ਟਾਵਰ ਉਡਾਇਆ, ਚੈਨਲਾਂ ਦਾ ਪ੍ਰਸਾਰਣ ਬੰਦ
NEXT STORY