ਮੈਕਸੀਕੋ- ਕੋਰੋਨਾ ਵਾਇਰਸ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ ਦੇ ਮਾਮਲਿਆਂ ਵਿਚ ਮੈਕਸੀਕੋ ਦੁਨੀਆ ਵਿਚ ਤੀਜੇ ਨੰਬਰ 'ਤੇ ਹੈ। ਕੋਰੋਨਾ ਵਾਇਰਸ ਕਾਰਨ ਸਭ ਤੋਂ ਵੱਧ ਲੋਕਾਂ ਦੀ ਮੌਤ ਅਮਰੀਕਾ ਵਿਚ ਹੋਈ ਹੈ ਤੇ ਉਸ ਦੇ ਬਾਅਦ ਸਭ ਤੋਂ ਜ਼ਿਆਦਾ ਲੋਕਾਂ ਦੀ ਜਾਨ ਬ੍ਰਾਜ਼ੀਲ ਵਿਚ ਗਈ ਹੈ।
ਜੌਹਨ ਹਾਪਿੰਕਸ ਯੂਨੀਵਰਸਿਟੀ ਮੁਤਾਬਕ ਮੈਕਸੀਕੋ ਵਿਚ ਕੋਰੋਨਾ ਕਾਰਨ 46,119 ਲੋਕਾਂ ਦੀ ਮੌਤ ਹੋ ਗਈ ਹੈ। ਇਹ ਅੰਕੜਾ ਵਾਇਰਸ ਕਾਰਨ ਬ੍ਰਿਟੇਨ ਵਿਚ ਮਰਨ ਵਾਲੇ ਲੋਕਾਂ ਨਾਲੋਂ ਕੁਝ ਹੀ ਵੱਧ ਹੈ। ਮੈਕਸੀਕੋ ਵਿਚ ਆਬਾਦੀ ਬ੍ਰਿਟੇਨ ਦੇ ਮੁਕਾਬਲੇ ਦੁੱਗਣੀ ਹੈ। ਸਿਹਤ ਅਧਿਕਾਰੀਆਂ ਨੇ ਕਿਹਾ ਕਿ ਮੈਕਸੀਕੋ ਵਿਚ ਕੋਰੋਨਾ ਵਾਇਰਸ ਦੇ 4,24,000 ਤੋਂ ਵੱਧ ਮਾਮਲੇ ਹਨ।
ਅਫਗਾਨਿਸਤਾਨ 'ਚ ਹੜ੍ਹ ਕਾਰਨ 16 ਲੋਕਾਂ ਦੀ ਮੌਤ
NEXT STORY