ਏਥੇਂਸ - ਲੀਬੀਆ ਤੋਂ ਕ੍ਰੇਟ ਟਾਪੂ ਜਾ ਰਹੀ ਪ੍ਰਵਾਸੀਆਂ ਦੀ ਇਕ ਕਿਸ਼ਤੀ ’ਚ ਪਾਣੀ ਭਰਨ ਤੋਂ ਬਾਅਦ ਉਹ ਸਮੁੰਦਰ ਵਿਚ ਫਸ ਗਈ। ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਕਰੀਬ 20 ਲੋਕਾਂ ਦੇ ਲਾਪਤਾ ਹੋਣ ਦਾ ਖਦਸ਼ਾ ਹੈ। ਯੂਨਾਨ ਦੇ ਕੋਸਟ ਗਾਰਡ ਅਨੁਸਾਰ, ਸੋਮਵਾਰ ਤੜਕੇ ਕ੍ਰੇਟ ਟਾਪੂ ਤੋਂ ਕਰੀਬ 75 ਕਿਲੋਮੀਟਰ ਦੱਖਣ ਵਿਚ 51 ਲੋਕਾਂ ਨੂੰ ਸੁਰੱਖਿਅਤ ਬਚਾਅ ਲਿਆ ਗਿਆ। ਲਾਪਤਾ ਲੋਕਾਂ ਦੀ ਭਾਲ ਲਈ ਵੱਡੇ ਪੱਧਰ ’ਤੇ ਮੁਹਿੰਮ ਚਲਾਈ ਗਈ।
ਤਲਾਸ਼ੀ ਮੁਹਿੰਮ ਵਿਚ ਗਸ਼ਤੀ ਕਿਸ਼ਤੀਆਂ ਤੋਂ ਇਲਾਵਾ ਇਕ ਹੈਲੀਕਾਪਟਰ, ਡਰੋਨ ਅਤੇ ਕਈ ਵਪਾਰਕ ਜਹਾਜ਼ਾਂ ਦੀ ਮਦਦ ਲਈ ਗਈ। ਯੂਰਪੀਅਨ ਯੂਨੀਅਨ ਦੀ ਸਰਹੱਦ ਸੁਰੱਖਿਆ ਏਜੰਸੀ ‘ਫ੍ਰੰਟੈਕਸ’ ਨੇ ਵੀ ਮੁਹਿੰਮ ਵਿਚ ਸਹਿਯੋਗ ਕੀਤਾ। ਪੂਰਬੀ ਲੀਬੀਆ ਤੋਂ ਕ੍ਰੇਟ ਤੱਕ ਭੂਮੱਧ ਸਾਗਰ ਦਾ ਇਹ ਸਮੁੰਦਰੀ ਰਸਤਾ ਬੇਹੱਦ ਖਤਰਨਾਕ ਮੰਨਿਆ ਜਾਂਦਾ ਹੈ। ਇਸ ਦੇ ਬਾਵਜੂਦ ਇਹ ਯੂਰਪ ਵਿਚ ਗੈਰ-ਕਾਨੂੰਨੀ ਤੌਰ ’ਤੇ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਪ੍ਰਵਾਸੀਆਂ ਲਈ ਸਭ ਤੋਂ ਰੁੱਝੇ ਹੋਏ ਰਸਤਿਆਂ ’ਚੋਂ ਇਕ ਬਣ ਗਿਆ ਹੈ।
ਅੱਤਵਾਦੀ ਮਸੂਦ ਅਜ਼ਹਰ ’ਤੇ ਪਾਕਿ ਨੇ ਇਨਾਮ ਵਧਾ ਕੇ ਕੀਤਾ 70 ਲੱਖ, FIA ਦੀ 'ਰੈੱਡ ਬੁੱਕ' ’ਚ ਮੋਸਟ ਵਾਂਟਿਡ ਐਲਾਨਿਆ
NEXT STORY