ਫੋਰਟ ਲਾਡਰਡੇਲ– ਅਮਰੀਕਾ ’ਚ ਲੱਖਾਂ ਬੱਚਿਆਂ ਨੂੰ ਸ਼ੁੱਕਰਵਾਰ ਨੂੰ ਇਹ ਦੱਸਿਆ ਗਿਆ ਕਿ ਕੋਰੋਨਾ ਵਾਇਰਸ ਇਨਫੈਕਸ਼ਨ ਕਾਰਣ ਪੱਤਝੜ (ਸਤੰਬਰ ਤੋਂ ਦਸੰਬਰ) ਦੇ ਮੌਸਮ ’ਚ ਉਨ੍ਹਾਂ ਦੇ ਪੂਰੇ ਸਮੇਂ ਲਈ ਸਕੂਲ ਨਾ ਜਾਣ ਦੀ ਸੰਭਾਵਨਾ ਨਹੀਂ ਹੈ। ਅਧਿਕਾਰੀਆਂ ਨੇ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਕੀ ਹੋਵੇਗਾ, ਇਸ ਗੱਲ ਦੀ ਜਾਣਕਾਰੀ ਦਿੱਤੀ। ਇਹ ਐਲਾਨ ਅਜਿਹੇ ਸਮੇਂ ਹੋਇਆ ਜਦੋਂ ਅਮਰੀਕਾ ਦੇ ਅਨੇਕਾਂ ਸੂਬੇ ਖਾਸ ਤੌਰ ’ਤੇ ਸਨ ਬੇਲਟ ’ਚ ਆਉਣ ਵਾਲੇ ਖੇਤਰ ਇਨਫੈਕਸ਼ਨ ਦੇ ਵੱਧਦੇ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ।
ਟੈਕਸਾਸ ਅਤੇ ਕੈਲੀਫੋਰਨੀਆ ’ਚ ਫੌਜੀ ਮਾਹਰਾਂ ਦੀਆਂ ਟੀਮਾਂ ਨੂੰ ਹਸਪਤਾਲਾਂ ’ਚ ਤਾਇਨਾਤ ਕੀਤਾ ਗਿਆ ਹੈ। ਅਮਰੀਕਾ ਦੇ ਦੱਖਣ ਪੂਰਬ ਤੋਂ ਲੈ ਕੇ ਦੱਖਣੀ ਪੱਛਮ ਦਰਮਿਆਨ ਆਉਣ ਵਾਲੇ ਖੇਤਰਾਂ ਨੂੰ ‘ਸਨ ਬੈਲਟ’ ਕਹਿੰਦੇ ਹਨ। ਇਸ ਖੇਤਰ ’ਚ ਕਈ ਮੌਸਮ ਆਉਂਦੇ ਹਨ। ਕੈਲੀਫੋਰਨੀਆ ਦੇ ਗਵਰਨਰ ਗਾਵਿਨ ਨਿਊਸੋਮ ਨੇ ਸਕੂਲ ਮੁੜ ਖੋਲ੍ਹਣ ਲਈ ਸਖਤ ਮਾਪਦੰਡ ਨਿਰਧਾਰਿਤ ਕੀਤੇ ਹਨ।
ਅਮਰੀਕਾ 'ਚ ਲੱਖਾਂ ਬੱਚੇ ਕੋਰੋਨਾ ਵਾਇਰਸ ਕਾਰਨ ਪਤਝੜ ਦੇ ਮੌਸਮ 'ਚ ਪੂਰੇ ਸਮੇਂ ਲਈ ਨਹੀਂ ਜਾ ਪਾਉਣਗੇ ਸਕੂਲ
NEXT STORY