ਸਿੰਧ : ਪਾਕਿਸਤਾਨ ਦੇ ਹੈਦਰਾਬਾਦ ਤੋਂ ਕਰੀਬ ਇਕ ਸਾਲ ਪਹਿਲਾਂ ਅਗਵਾ ਕੀਤੀ ਗਈ ਨਾਬਾਲਗ ਹਿੰਦੂ ਲੜਕੀ ਨੂੰ ਅਦਾਲਤ ਦੇ ਹੁਕਮਾਂ 'ਤੇ ਬੁੱਧਵਾਰ ਨੂੰ ਉਸ ਦੇ ਪਰਿਵਾਰ ਹਵਾਲੇ ਕਰ ਦਿੱਤਾ ਗਿਆ। ਅਗਵਾ ਹੋਣ ਤੋਂ ਬਾਅਦ, 16 ਸਾਲਾ ਲੜਕੀ ਨੂੰ ਇਕ ਸਾਲ ਤਕ ਤਸੀਹੇ ਝੱਲਣੇ ਪਏ ਅਤੇ ਉਸ ਨੂੰ ਇਸਲਾਮ ਕਬੂਲ ਕਰਵਾਉਣ ਵਾਲੇ ਇਕ ਬਜ਼ੁਰਗ ਵਿਅਕਤੀ ਨਾਲ ਵਿਆਹ ਕਰਨ ਲਈ ਮਜਬੂਰ ਕੀਤਾ ਗਿਆ। ਦਰਅਸਲ ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਪਰਿਵਾਰ ਨੇ ਕੁੜੀ ਦੀ ਭਾਲ ਕਰਦਿਆਂ ਉਸ ਦਾ ਧਰਮ ਪਰਿਵਰਤਨ ਕਰਨ ਵਾਲੇ ਵਿਅਕਤੀ ਦਾ ਘਰ ਲੱਭ ਲਿਆ ਤੇ ਉਥੇ ਆਪਣੀ ਧੀ ਨੂੰ ਵੀ ਦੇਖਿਆ। ਇਸ ਤੋਂ ਬਾਅਦ ਲੜਕੀ ਦੇ ਪਰਿਵਾਰ ਨੇ ਹੈਦਰਾਬਾਦ ਦੀ ਅਦਾਲਤ ਦੀ ਪਹੁੰਚ ਕੀਤੀ।
ਹਿੰਦੂ ਭਾਈਚਾਰੇ ਦੀ ਨੁਮਾਇੰਦਗੀ ਕਰਨ ਵਾਲੇ ਪਾਕਿਸਤਾਨ ਡੇਰਾਵਰ ਇਤੇਹਾਦ ਸੰਗਠਨ ਦੇ ਮੁਖੀ ਸ਼ਿਵਾ ਫਕੀਰ ਕਾਚੀ ਨੇ ਕਿਹਾ ਕਿ ਅਦਾਲਤ ਦਾ ਫੈਸਲਾ ਪੀੜਤ ਪਰਿਵਾਰ ਅਤੇ ਉਨ੍ਹਾਂ ਦੀ ਬੇਟੀ ਲਈ ਵੱਡੀ ਰਾਹਤ ਅਤੇ ਜਿੱਤ ਹੈ। ਉਸਨੇ ਕਿਹਾ ਕਿ ਉਹ ਇੱਕ ਬਹਾਦਰ ਲੜਕੀ ਹੈ ਜਿਸ ਨੂੰ ਬਹੁਤ ਤਸੀਹੇ ਦਿੱਤੇ ਗਏ ਸਨ। ਉਸ ਨੂੰ ਅਗਵਾ ਕਰ ਲਿਆ ਗਿਆ ਅਤੇ ਉਨ੍ਹਾਂ ਨੇ ਉਸ ਦਾ ਜ਼ਬਰਦਸਤੀ ਧਰਮ ਪਰਿਵਰਤਨ ਕੀਤਾ। ਉਸ ਦਾ ਵਿਆਹ ਇੱਕ ਵੱਡੀ ਉਮਰ ਦੇ ਮੁਸਲਮਾਨ ਵਿਅਕਤੀ ਨਾਲ ਹੋਇਆ ਸੀ।
ਕਾਚੀ ਨੇ ਕਿਹਾ ਕਿ ਉਸ ਦੀ ਸੰਸਥਾ ਪਿਛਲੇ ਸਾਲ ਤੋਂ ਉਸ ਦੇ ਕੇਸ ਦੀ ਪੈਰਵੀ ਕਰ ਰਹੀ ਸੀ ਅਤੇ ਆਖਰਕਾਰ ਪੁਲਸ ਨੇ ਉਸ ਨੂੰ ਰਹੀਮ ਯਾਰ ਖ਼ਾਨ ਤੋਂ ਲੱਭ ਲਿਆ ਅਤੇ ਉਸ ਨੂੰ ਹੈਦਰਾਬਾਦ ਲਿਆਂਦਾ ਜਿੱਥੇ ਉਸ ਨੂੰ ਇੱਕ ਮਹਿਲਾ ਆਸਰਾ ਘਰ ਵਿੱਚ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਮਾਪਿਆਂ ਨੇ ਅਦਾਲਤ 'ਚ ਕੇਸ ਦਾਇਰ ਕੀਤਾ ਹੈ, ਜਿਸ ਨੇ ਅੱਜ ਲੜਕੀ ਨੂੰ ਉਨ੍ਹਾਂ ਦੇ ਹਵਾਲੇ ਕਰਨ ਦਾ ਹੁਕਮ ਦਿੱਤਾ ਹੈ।
ਰੂਸ, ਯੂਕਰੇਨ ਵਿਚਾਲੇ ਜੰਗਬੰਦੀ 'ਤੇ ਬੋਲੇ ਜੈਸ਼ੰਕਰ, 'ਸਹਿਮਤੀ ਤੋਂ ਬਿਨਾਂ ਸ਼ਾਂਤੀ ਗੱਲਬਾਤ ਸੰਭਵ ਨਹੀਂ'
NEXT STORY