ਮਿਸੀਸਿਪੀ- ਅਮਰੀਕਾ ਵਿਚ ਮਿਸੀਸਿਪੀ ਸੂਬੇ ਦੇ ਪ੍ਰਤੀਨਿਧੀ ਸਭਾ ਦੇ ਸਪੀਕਰ ਫਿਲਿਪ ਗੁਨ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। ਰੀਪਬਲੀਕਨ ਪਾਰਟੀ ਦੇ ਮੈਂਬਰ ਫਿਲਿਪ ਗਨ ਨੇ ਫੇਸਬੁੱਕੁ 'ਤੇ ਇਕ ਵੀਡੀਓ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ। ਉਹ ਸਦਨ ਦੇ ਕਿਸੇ ਹੋਰ ਮੈਂਬਰ ਦੇ ਸੰਪਰਕ ਵਿਚ ਆਏ ਸਨ ਜੋ ਕੋਰੋਨਾ ਪਾਜ਼ੀਟਿਵ ਸੀ।
ਗੁਨ ਨੇ ਕਿਹਾ, "ਮੈਂ ਸੋਚਿਆ ਕਿ ਮੈਨੂੰ ਟੈਸਟ ਕਰਵਾਉਣਾ ਚਾਹੀਦਾ ਹੈ ਅਤੇ ਅੱਜ ਸਵੇਰੇ ਮੈਨੂੰ ਦੱਸਿਆ ਗਿਆ ਕਿ ਮੈਂ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਾਂ। ਉਂਝ ਮੈਂ ਠੀਕ ਮਹਿਸੂਸ ਕਰ ਰਿਹਾ ਹਾਂ।''
ਗੁਨ ਜਿਸ ਕਾਰਨ ਕੋਰੋਨਾ ਦੀ ਲਪੇਟ ਵਿਚ ਆਏ, ਉਸ ਬਾਰੇ ਉਨ੍ਹਾਂ ਨੇ ਕੋਈ ਜਾਣਕਾਰੀ ਨਹੀਂ ਦਿੱਤੀ। ਇਸ ਦੌਰਾਨ, ਮਿਸੀਸਿਪੀ ਸਿਹਤ ਵਿਭਾਗ ਨੇ ਕੋਰੋਨਾ ਵਾਇਰਸ ਦੇ ਨਵੇਂ ਅੰਕੜੇ ਜਾਰੀ ਕੀਤੇ। ਉਨ੍ਹਾਂ ਮੁਤਾਬਕ ਸੂਬੇ ਵਿਚ 226 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸ਼ਨੀਵਾਰ ਨੂੰ ਸੰਕਰਮਿਤ ਲੋਕਾਂ ਦੀ ਗਿਣਤੀ ਵੱਧ ਕੇ 30,990 ਹੋ ਗਈ। ਇਸ ਦੇ ਨਾਲ ਹੀ ਪੰਜ ਹੋਰ ਸੰਕਰਮਿਤ ਲੋਕਾਂ ਨੇ ਵੀ ਆਪਣੀਆਂ ਜਾਨਾਂ ਗੁਆਈਆਂ ਹਨ।
ਜਿਹਾਦੀਆਂ ਨੇ ਨਾਈਜੀਰੀਆ 'ਚ ਯੂ. ਐੱਨ. ਦੇ ਹੈਲੀਕਾਪਟਰ 'ਤੇ ਕੀਤੀ ਗੋਲੀਬਾਰੀ
NEXT STORY