ਮੋਗਾਦਿਸ਼ੂ - ਅੱਤਵਾਦੀ ਸੰਗਠਨ ਅਲ-ਸ਼ਬਾਬ ਨੇ ਆਖਿਆ ਹੈ ਕਿ ਮੋਗਾਦਿਸ਼ੂ 'ਚ ਮੇਅਰ ਦੇ ਦਫਤਰ 'ਚ ਬੰਬ ਧਮਾਕੇ ਨੂੰ ਮਹਿਲਾ ਅੱਤਵਾਦੀ ਹਮਲਾਵਰ ਨੇ ਅੰਜਾਮ ਦਿੱਤਾ ਸੀ। ਅੱਤਵਾਦੀ ਸੰਗਠਨ ਨੇ ਕਿਹਾ ਹੈ ਕਿ ਹਮਲਾਵਰ ਦੇ ਨਿਸ਼ਾਨੇ 'ਤੇ ਉਹ ਅਮਰੀਕੀ ਨਾਗਰਿਕ ਸੀ ਜਿਸ ਨੂੰ ਸੋਮਾਲੀਆ 'ਚ ਸੰਯੁਕਤ ਰਾਸ਼ਟਰ ਦਾ ਨਵਾਂ ਦੂਤ ਨਿਯੁਕਤ ਕੀਤਾ ਗਿਆ ਹੈ।
ਹਾਲਾਂਕਿ ਧਮਾਕੇ ਤੋਂ ਕੁਝ ਮਿੰਟ ਪਹਿਲਾਂ ਉਹ ਦਫਤਰ ਛੱਡ ਚੁੱਕੇ ਸਨ। ਬੁੱਧਵਾਰ ਨੂੰ ਹੋਏ ਹਮਲੇ 'ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 7 ਹੋ ਗਈ ਹੈ। ਹਸਪਤਾਲ ਦੇ ਇਕ ਅਧਿਕਾਰੀ ਮੁਤਾਬਕ ਗੰਭੀਰ ਰੂਪ ਤੋਂ ਜ਼ਖਮੀ ਹੋਏ ਮੇਅਰ ਅਬਦਿਲਹਮਾਨ ਓਮਰ ਓਸਮਾਨ ਕੋਮਾ 'ਚ ਹਨ। ਮੇਅਰ ਅਤੇ ਹੋਰ ਅਧਿਕਾਰੀਆਂ ਨੂੰ ਇਲਾਜ ਲਈ ਕਤਰ ਲਿਜਾਇਆ ਜਾ ਸਕਦਾ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਹਮਲਾਵਰ ਕਿਸ ਤਰ੍ਹਾਂ ਦਫਤਰ ਦੇ ਅੰਦਰ ਪਹੁੰਚਿਆ। ਕੁਝ ਸੁਰੱਖਿਆ ਅਧਿਕਾਰੀਆਂ ਦਾ ਆਖਣਾ ਹੈ ਕਿ ਹੋ ਸਕਦਾ ਹੈ ਕਿ ਹਮਲਾਵਰ ਨੇ ਭ੍ਰਿਸ਼ਟ ਅਧਿਕਾਰੀਆਂ ਨੂੰ ਰਿਸ਼ਵਤ ਦੀ ਪੇਸ਼ਕਸ਼ ਕੀਤੀ ਹੋਵੇ, ਜਿਨ੍ਹਾਂ ਦੇ ਸਹਿਯੋਗ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਪੰਜਾਬੀ ਨੌਜਵਾਨ ਦੀ ਮਨੀਲਾ 'ਚ ਗੋਲੀਆਂ ਮਾਰ ਕੇ ਹੱਤਿਆ
NEXT STORY