ਕਾਠਮਾਂਡੂ (ਬਿਊਰੋ)— ਨੇਪਾਲ ਸਰਕਾਰ ਨੇ ਤਸਵੀਰਾਂ ਨਾਲ ਛੇੜਛਾੜ ਕਰ ਕੇ ਕਥਿਤ ਤੌਰ 'ਤੇ ਐਵਰੈਸਟ ਦੀ ਚੜ੍ਹਾਈ ਦਾ ਨਕਲੀ ਦਾਅਵਾ ਕਰਨ ਵਾਲੇ ਭਾਰਤੀ ਜੋੜੇ ਦੇ ਮਾਮਲੇ ਦੀ ਜਾਂਚ ਫਿਰ ਤੋਂ ਸ਼ੁਰੂ ਕੀਤੀ ਹੈ। ਮੀਡੀਆ ਵਿਚ ਆਈਆਂ ਰਿਪੋਰਟਾਂ ਮੁਤਾਬਕ ਭਾਰਕੀ ਜੋੜੇ ਵੱਲੋਂ ਉਨ੍ਹਾਂ ਦੇ ਸ਼ਿਖਰ ਸਰਟੀਫਿਕੇਟ ਨੂੰ ਫਿਰ ਤੋਂ ਜਾਰੀ ਕਰਨ ਲਈ ਦਿੱਤੀ ਗਈ ਐਪਲੀਕੇਸ਼ਨ ਦੇ ਬਾਅਦ ਅਜਿਹਾ ਕੀਤਾ ਗਿਆ ਹੈ।
ਪੁਲਸ ਕਾਂਸਟੇਬਲ ਜੋੜੇ ਦਿਨੇਸ਼ ਅਤੇ ਤਾਰਕੇਸ਼ਵਰੀ ਰਾਠੌਰ ਨੂੰ ਪੁਣੇ ਪੁਲਸ ਨੇ ਬੀਤੇ ਸਾਲ ਅਗਸਤ ਵਿਚ ਬਰਖਾਸਤ ਕਰ ਦਿੱਤਾ ਸੀ। ਇਸ ਜੋੜੇ ਨੇ ਬੀਤੇ ਸਾਲ ਮਈ ਵਿਚ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਐਵਰੈਸਟ ਦੀ ਚੜ੍ਹਾਈ ਸਫਲਤਾਪੁਰਵਕ ਪੂਰੀ ਕੀਤੀ ਹੈ। ਅਜਿਹਾ ਕਰਨ ਵਾਲਾ ਉਹ ਪਹਿਲਾ ਭਾਰਤੀ ਜੋੜਾ ਹੈ। ਇਸ ਮਗਰੋਂ ਉਨ੍ਹਾਂ 'ਤੇ ਦੋਸ਼ ਲੱਗਾ ਸੀ ਕਿ ਐਵਰੈਸਟ ਜਿੱਤ ਦਾ ਉਨ੍ਹਾਂ ਦਾ ਦਾਅਵਾ ਝੂਠਾ ਹੈ। ਕੁਝ ਪਰਬਤਾ ਰੋਹੀਆਂ ਦੇ ਸੰਗਠਨਾਂ ਨੇ ਉਨ੍ਹਾਂ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਜੋੜੇ ਨੇ ਫੋਟੋਸ਼ਾਪ ਦੀ ਮਦਦ ਨਾਲ ਤਸਵੀਰਾਂ ਬਣਾ ਕੇ ਖੁਦ ਨੂੰ ਐਵਰੈਸਟ ਦੀ ਚੋਟੀ 'ਤੇ ਦਿਖਾਇਆ ਹੈ।
ਮਾਮਲਾ ਸਾਹਮਣੇ ਆਉਣ ਮਗਰੋਂ ਹੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਸਨ। ਮਹਾਰਾਸ਼ਟਰ ਪੁਲਸ ਦੀ ਤੱਥ ਜਾਂਚ ਕਮੇਟੀ ਨੇ ਆਪਣੀ ਜਾਂਚ ਵਿਚ ਪਾਇਆ ਕਿ ਜੋੜੇ ਦੇ ਦਾਅਵੇ ਗੁੰਮਰਾਹ ਕਰਨ ਵਾਲੇ ਅਤੇ ਨਕਲੀ ਹਨ। ਉਨ੍ਹਾਂ ਨੇ ਆਪਣੀ ਚੜ੍ਹਾਈ ਦੇ ਬਾਰੇ ਵਿਚ ਗਲਤ ਜਾਣਕਾਰੀ ਦਿੱਤੀ ਸੀ। ਇਸ ਮਗਰੋਂ ਰਾਠੌਰ ਜੋੜੇ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ। ਉੱਧਰ ਧੋਖਾਧੜੀ ਦੇ ਸਾਹਮਣੇ ਆਉਣ 'ਤੇ ਨੇਪਾਲ ਸਰਕਾਰ ਨੇ ਬੀਤੇ ਸਾਲ ਦਿਨੇਸ਼ ਅਤੇ ਤਾਰਕੇਸ਼ਵਰੀ ਦੇ ਪਰਬਤਾ ਰੋਹਣ 'ਤੇ 10 ਸਾਲ ਲਈ ਪਾਬੰਦੀ ਲਗਾ ਦਿੱਤੀ ਸੀ।
'ਤੁਰਕ ਐਂਡ ਕੈਕੋਸ ਦੀਪ ਸਮੂਹ' 'ਤੇ ਜਹਾਜ਼ ਹਾਦਸਾ ਗ੍ਰਸਤ, ਦੋ ਮੌਤਾਂ
NEXT STORY