ਜਲੰਧਰ (ਜ. ਬ., ਸ਼ੋਰੀ)–ਵਡਾਲਾ ਚੌਂਕ ’ਤੇ ਬੱਸ ਵਿਚੋਂ ਉਤਰਦੇ ਹੀ ਗੋਲ਼ੀ ਮਾਰ ਕੇ ਮੌਤ ਦੇ ਘਾਟ ਉਤਾਰੇ ਗਏ ਇੰਟਰਨੈਸ਼ਨਲ ਡਰੱਗ ਰੈਕੇਟ ਦੇ ਕੋਰੀਅਰ ਗੁਰਪ੍ਰੀਤ ਸਿੰਘ ਗੋਪਾ ਦੇ ਪਰਿਵਾਰਕ ਮੈਂਬਰ ਉਸ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਬੁੱਧਵਾਰ ਨੂੰ ਸਿਵਲ ਹਸਪਤਾਲ ਪਹੁੰਚ ਗਏ ਸਨ। ਗੋਪਾ ਦੀ ਮਾਂ ਨੇ ਆਪਣੇ ਬੇਟੇ ਦੀ ਲਾਸ਼ ਦੀ ਪਛਾਣ ਕੀਤੀ, ਜਿਸ ਤੋਂ ਬਾਅਦ ਡਾਕਟਰਾਂ ਦੇ ਪੈਨਲ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪੁਲਸ ਦੀ ਮੌਜੂਦਗੀ ਵਿਚ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ।
ਇਸ ਤੋਂ ਪਹਿਲਾਂ ਪੁਲਸ ਨੇ ਅਣਪਛਾਤੇ ਵਿਅਕਤੀ ਦੀ ਲਾਸ਼ ਦੱਸਦਿਆਂ ਗੋਪਾ ਦੀ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ 72 ਘੰਟਿਆਂ ਲਈ ਰਖਵਾਇਆ ਸੀ। ਗੋਪਾ ਦੀ ਮੌਤ ਤੋਂ ਬਾਅਦ ਲੜੀ ਨਾਲ ਲੜੀ ਜੁੜਨ ਦੀ ਉਮੀਦ ਖ਼ਤਮ ਨਹੀਂ ਹੋਈ। ਗੋਪਾ ਦੇ ਕਰੀਬੀ ਇਕ ਹੋਰ ਕੋਰੀਅਰ ਬਾਰੇ ਪੁਲਸ ਨੂੰ ਕੁਝ ਇਨਪੁੱਟ ਮਿਲੇ ਹਨ, ਜਿਸ ਨੂੰ ਲੈ ਕੇ ਕਮਿਸ਼ਨਰੇਟ ਪੁਲਸ ਜਾਂਚ ਵਿਚ ਜੁਟੀ ਹੋਈ ਹੈ। ਇਸ ਤੋਂ ਇਲਾਵਾ ਗੋਪਾ ਦੇ ਜੀਜੇ ਮਲਕੀਤ ਸਿੰਘ ਤੋਂ ਵੀ ਪੁਲਸ ਡੂੰਘਾਈ ਨਾਲ ਪੁੱਛਗਿੱਛ ਕਰਕੇ ਇਕੱਠੇ ਕੀਤੇ ਇਨਪੁੱਟ ’ਤੇ ਇਨਵੈਸਟੀਗੇਸ਼ਨ ਕਰ ਰਹੀ ਹੈ।
ਇਹ ਵੀ ਪੜ੍ਹੋ- Fact Check: ਬੀਬੀ ਹਰਸਿਮਰਤ ਕੌਰ ਬਾਦਲ ਦੀ ਵਾਇਰਲ ਹੋ ਰਹੀ ਇਸ ਤਸਵੀਰ ਦੀ ਜਾਣੋ ਕੀ ਹੈ ਸੱਚਾਈ
ਦੂਜੇ ਪਾਸੇ ਗੋਪਾ ਨੂੰ ਮਾਰਨ ਵਾਲਾ ਮੁਲਜ਼ਮ ਉਸ ਨੂੰ ਗੋਲੀ ਮਾਰਨ ਤੋਂ ਬਾਅਦ ਆਪਣੇ ਸਾਥੀ ਨਾਲ ਬਾਈਕ ’ਤੇ ਵਾਪਸ ਨਕੋਦਰ ਵੱਲ ਜਾਂਦਾ ਵਿਖਾਈ ਦਿੱਤਾ। ਕਮਿਸ਼ਨਰੇਟ ਪੁਲਸ ਦੀਆਂ ਟੀਮਾਂ ਹੁਣ ਨਕੋਦਰ ਰੂਟ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਮੁਲਜ਼ਮਾਂ ਦੀ ਭਾਲ ਵਿਚ ਜੁਟੀਆਂ ਹੋਈਆਂ ਹਨ। ਸੂਤਰਾਂ ਦੀ ਮੰਨੀਏ ਤਾਂ ਗੋਲ਼ੀ ਮਾਰਨ ਵਾਲਾ ਗੋਪਾ ਦੇ ਨਾਲ ਹੀ ਨਕੋਦਰ ਤੋਂ ਬੈਠਾ ਸੀ। ਪੁਲਸ ਹੁਣ ਗੋਪਾ ਦੇ ਮੋਬਾਇਲ ਦੇ ਨਾਲ-ਨਾਲ ਕਿਹੜਾ-ਕਿਹੜਾ ਮੋਬਾਇਲ ਚੱਲ ਰਿਹਾ ਸੀ, ਉਹ ਵੀ ਲੱਭਣ ਵਿਚ ਜੁਟੀ ਹੋਈ ਹੈ।
ਇਹ ਵੀ ਪੜ੍ਹੋ- ਜਲੰਧਰ 'ਚ CM ਭਗਵੰਤ ਮਾਨ ਅੱਜ ਪਵਨ ਟੀਨੂੰ ਦੇ ਹੱਕ 'ਚ ਕੱਢਣਗੇ ਰੋਡ ਸ਼ੋਅ, ਸੁਰੱਖਿਆ ਦੇ ਸਖ਼ਤ ਇੰਤਜ਼ਾਮ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਾਜ਼ਿਲਕਾ 'ਚ ਵੱਡੀ ਵਾਰਦਾਤ: ਘਰ ਦੇ ਕਮਰੇ 'ਚ ਬੰਦ ਕਰ ਕੁੱਟ-ਕੁੱਟ ਕਤਲ ਕਰ 'ਤਾ ਵਿਅਕਤੀ, ਫੈਲੀ ਸਨਸਨੀ
NEXT STORY