ਬਰੈਂਪਟਨ : ਕੈਨੇਡਾ ਵਿਚ ਵਿਕਟੋਰੀਆ ਡੇਅ ਮੌਕੇ ਹੋਣ ਵਾਲੀ ਆਤਿਸ਼ਬਾਜ਼ੀ ਦੇ ਮੱਦੇਨਜ਼ਰ ਵੱਖ-ਵੱਖ ਸ਼ਹਿਰਾਂ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਜਦਕਿ ਪੁਲਸ ਸੁਰੱਖਿਆ ਬੰਦੋਬਸਤ ਪੁਖਤਾ ਬਣਾਉਣ ਵਿਚ ਜੁਟੀ ਹੋਈ ਹੈ। ਬਰੈਂਪਟਨ ਦੇ ਵਸਨੀਕਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਸ਼ਹਿਰ ਵਿਚ ਨਿਜੀ ਆਤਿਸ਼ਬਾਜ਼ੀ ’ਤੇ ਮੁਕੰਮਲ ਪਾਬੰਦੀ ਲਾਗੂ ਹੈ ਅਤੇ ਇਸ ਦੀ ਉਲੰਘਣਾ ਕਰਨ ਵਾਲਿਆਂ ਨੂੰ ਇਕ ਹਜ਼ਾਰ ਡਾਲਰ ਤੱਕ ਜੁਰਮਾਨਾ ਕੀਤਾ ਜਾ ਸਕਦਾ ਹੈ।
ਪਟਾਕਿਆਂ ਦੀ ਵਰਤੋਂ, ਖਰੀਦ ’ਤੇ ਮੁਕੰਮਲ ਪਾਬੰਦੀ
ਸਿਟੀ ਵੱਲੋਂ ਜਾਰੀ ਬਿਆਨ ਮੁਤਾਬਕ ਸ਼ਹਿਰ ਵਾਸੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਖਾਤਰ ਫਾਇਰਵਰਕਸ ਬਾਇਲਾਅ ਅਧੀਨ ਆਤਿਸ਼ਬਾਜ਼ੀ ਜਾਂ ਪਟਾਕਿਆਂ ਦੀ ਵਰਤੋਂ, ਖਰੀਦ, ਆਪਣੇ ਕੋਲ ਰੱਖਣ ਜਾਂ ਵਿਕਰੀ ’ਤੇ ਮੁਕੰਮਲ ਪਾਬੰਦੀ ਹੋਵੇਗੀ। ਇੱਥੇ ਦੱਸਣਾ ਬਣਦਾ ਹੈ ਕਿ ਸਿਟੀ ਕੌਂਸਲ ਵੱਲੋਂ ਪਟਾਕੇ ਚਲਾਉਣ ’ਤੇ ਪਾਬੰਦੀ ਵਾਲਾ ਮਤਾ ਨਵੰਬਰ 2022 ਵਿਚ ਪਾਸ ਕੀਤਾ ਗਿਆ ਸੀ ਜਿਸ ਤਹਿਤ ਸਿਰਫ ਸ਼ਹਿਰ ਦੇ ਬਾਸ਼ਿੰਦਿਆਂ 'ਤੇ ਹੀ ਪਾਬੰਦੀ ਲਾਗੂ ਨਹੀਂ ਹੁੰਦੀ ਸਗੋਂ ਬਾਹਰੋਂ ਆਉਣ ਵਾਲੇ ਵੀ ਪਾਬੰਦੀ ਦੇ ਘੇਰੇ ਵਿਚ ਹੋਣਗੇ। ਵਿਕਟੋਰੀਆ ਡੇਅ ਮੌਕੇ ਸਿਟੀ ਵੱਲੋਂ ਜਨਤਕ ਆਤਿਸ਼ਬਾਜ਼ੀ ਵੀ ਨਹੀਂ ਕੀਤੀ ਜਾ ਰਹੀ ਜੋ ਸਿਰਫ ਕੈਨੇਡਾ ਡੇਅ, ਨਵੇਂ ਸਾਲ ਅਤੇ ਦੀਵਾਲੀ ਮੌਕੇ ’ਤੇ ਹੀ ਕੀਤੀ ਜਾਂਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ-PM ਟਰੂਡੋ ਦੀ ਵਧੀ ਚਿੰਤਾ; ਹਿੰਦੂ, ਸਿੱਖ, ਮੁਸਲਿਮ ਭਾਈਚਾਰਾ ਵਿਰੋਧੀ ਪਾਰਟੀ ਨੂੰ ਦੇ ਰਿਹੈ ਸਮਰਥਨ
ਟੋਰਾਂਟੋ ਤੇ ਨਾਲ ਲਗਦੇ ਇਲਾਕਿਆਂ ਵਿਚ ਸੁਰੱਖਿਆ ਦੇ ਪੁਖਤਾ ਬੰਦੋਬਸਤ
ਦੂਜੇ ਪਾਸੇ ਟੋਰਾਂਟੋ ਵਿਖੇ ਸੋਮਵਾਰ ਰਾਤ 10 ਵਜੇ ਆਤਿਸ਼ਬਾਜ਼ੀ ਕਰਨ ਦਾ ਪ੍ਰੋਗਰਾਮ ਰੱਖਿਆ ਗਿਆ ਹੈ ਅਤੇ ਸਿਟੀ ਵੱਲੋਂ ਸੁਝਾਅ ਦਿਤਾ ਜਾ ਰਿਹਾ ਹੈ ਕਿ ਉਸ ਦਿਨ ਪਬਲਿਕ ਟ੍ਰਾਂਜ਼ਿਟ ਵਿਚ ਭੀੜ ਬਹੁਤ ਜ਼ਿਆਦਾ ਹੋਵੇਗੀ ਜਿਸ ਦੇ ਮੱਦੇਨਜ਼ਰ ਆਪਣਾ ਪ੍ਰੋਗਰਾਮ ਤੈਅ ਕੀਤਾ ਜਾਵੇ। ਟੋਰਾਂਟੋ ਵਿਖੇ ਬਗੈਰ ਪਰਮਿਟ ਤੋਂ ਪ੍ਰਾਈਵੇਟ ਪ੍ਰੌਪਰਟੀਜ਼ ਵਿਚ ਪਟਾਕੇ ਚਲਾਉਣ ਦੀ ਇਜਾਜ਼ਤ ਦਿਤੀ ਗਈ ਹੈ ਪਰ ਸਿਟੀ ਪਾਰਕ, ਬੀਚ ਜਾਂ ਗਲੀਆਂ ਵਿਚ ਪਟਾਕੇ ਚਲਾਉਣ ਦੀ ਮਨਾਹੀ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਮ੍ਰਿਤਕ ਰਿਸ਼ਤੇਦਾਰਾਂ ਦਾ ਵਰਚੁਅਲ ਅਵਤਾਰ ਬਣਾਉਣ ਦਾ ਵਧਿਆ ਰੁਝਾਨ, ਲੋਕ ਖਰਚ ਰਹੇ ਹਨ ਲੱਖਾਂ ਰੁਪਏ
NEXT STORY