ਦੀਨਾਨਗਰ (ਗੁਰਦਾਸਪੁਰ), (ਹਰਜਿੰਦਰ ਸਿੰਘ ਗੋਰਾਇਆ)- ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪਿੰਡ ਸੱਦਾ ਦੇ ਜੰਮਪਲ ਨੌਜਵਾਨ ਵੱਲੋਂ ਕੈਨੇਡਾ ਪੁਲਸ ਵਿੱਚ ਅਫਸਰ ਬਣ ਕੇ ਪੂਰੇ ਭਾਰਤ ਸਮੇਤ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨੌਜਵਾਨ ਦੇ ਚਾਚਾ ਬਲਕਾਰ ਸਿੰਘ ਮਾਨ ਨੇ ਦੱਸਿਆ ਕਿ ਮੇਰਾ ਭਤੀਜਾ ਮਨਪ੍ਰੀਤ ਸਿੰਘ ਮਾਨ ਪੁੱਤਰ ਮਹਿੰਦਰ ਸਿੰਘ ਮਾਨ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਪਰਿਵਾਰ ਸਮੇਤ ਚੰਡੀਗੜ੍ਹ ਵਿਖੇ ਰਹਿ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀ ਹੀ ਕੈਨੇਡਾ ਪੁਲਸ ਵਿੱਚ ਅਫਸਰ ਦੀ ਨੌਕਰੀ ਮਿਲਣ ਨਾਲ ਪੂਰੇ ਪੰਜਾਬ ਦਾ ਜਿੱਥੇ ਨਾਮ ਰੋਸ਼ਨ ਹੋਇਆ ਹੈ ਉੱਥੇ ਹੀ ਆਪਣੇ ਮਾਤਾ-ਪਿਤਾ ਅਤੇ ਸਰਹੱਦੀ ਖੇਤਰ ਜ਼ਿਲ੍ਹਾ ਗੁਰਦਾਸਪੁਰ ਦਾ ਨਾਮ ਰੋਸ਼ਨ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਮਨਪ੍ਰੀਤ ਸਿੰਘ ਮਾਨ ਜੋ ਕਿ ਚੰਡੀਗੜ੍ਹ ਤੋਂ ਬੀਟੈਕ ਅਤੇ ਆਈ.ਆਈ.ਟੀ ਦਿੱਲੀ ਤੋਂ ਐਮ.ਬੀ.ਏ ਕਰਨ ਉਪਰੰਤ ਭਾਰਤ ਪੈਟਰੋਲੀਅਮ ਵਿੱਚ ਕਰੀਬ 15 ਸਾਲ ਅਫਸਰ ਵਜੋਂ ਸੇਵਾ ਨਿਭਾਉਣ ਉਪਰੰਤ ਸੰਨ 2018 ਵਿੱਚ ਪੂਰੇ ਪਰਿਵਾਰ ਸਮੇਤ ਪੱਕੇ ਤੌਰ 'ਤੇ ਕੈਨੇਡਾ ਚੱਲਿਆ ਗਿਆ। ਉੱਥੇ ਜਾ ਕੇ ਉਸ ਵੱਲੋਂ ਸਖ਼ਤ ਮਿਹਨਤ ਕਰਨ ਉਪਰੰਤ ਕੈਨੇਡਾ ਪੁਲਸ ਵਿੱਚ ਅਫਸਰ ਦਾ ਟੈਸਟ ਦਿੱਤਾ ਗਿਆ, ਜਿਸ ਵਿੱਚ ਉਸ ਨੂੰ ਸਫਲਤਾ ਮਿਲੀ। ਇਸ ਉਪਰੰਤ ਉਹ ਇੱਕ ਅਫਸਰ ਵਜੋਂ ਚੁਣਿਆ ਗਿਆ।

ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟਿਸ਼ PM ਰਿਸ਼ੀ ਸੁਨਕ, ਪਤਨੀ ਅਕਸ਼ਤਾ ਮੂਰਤੀ 2024 'ਚ ਅਮੀਰਾਂ ਦੀ ਸੂਚੀ 'ਚ ਸਿਖਰ 'ਤੇ
ਉਨ੍ਹਾਂ ਦੇ ਚਾਚਾ ਬਲਕਾਰ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਮਾਨ ਦੀ ਪਤਨੀ ਹਰਸਿਮਰਨ ਕੌਰ ਜਿਸ ਨੇ ਐਮ.ਟੈਕ ਕੀਤੀ ਹੋਈ ਹੈ ਉਹ ਵੀ ਕੈਨੇਡਾ ਵਿੱਚ ਇੱਕ ਅਫਸਰ ਵਜੋਂ ਪ੍ਰਾਈਵੇਟ ਨੌਕਰੀ ਕਰ ਰਹੀ ਹੈ ਅਤੇ ਉਨ੍ਹਾਂ ਦੀਆਂ ਦੋ ਬੇਟੀਆਂ ਹਨ। ਵੱਡੀ ਬੇਟੀ ਗੁਰਨਾਜ ਕੌਰ 12 ਸਾਲ ਦੀ ਅਤੇ ਛੋਟੀ ਬੇਟੀ ਨੌਨਿੰਦ ਕੌਰ 5 ਸਾਲ ਦੀ ਹੈ ਜੋ ਕੈਨੇਡਾ ਵਿਖੇ ਪੜ੍ਹਾਈ ਕਰ ਰਹੀਆਂ ਹਨ। ਬਲਕਾਰ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਮਾਨ ਆਪਣੇ ਮਾਤਾ-ਪਿਤਾ ਦਾ ਇਕਲੋਤਾ ਪੁੱਤਰ ਹੈ ਅਤੇ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਵਧੀਆ ਹੋਣ ਕਾਰਨ ਉਸ ਦੀ ਪ੍ਰਾਇਮਰੀ ਤੋਂ ਬਾਅਦ ਦੀ ਪੜ੍ਹਾਈ ਚੰਡੀਗੜ੍ਹ ਤੋਂ ਕਰਵਾਈ ਗਈ, ਜਿਸ ਵੱਲੋਂ ਸਕੂਲ ਸਮੇਂ ਵਿੱਚ ਵੀ ਪਹਿਲੀ ਪੁਜੀਸ਼ਨ ਵਿੱਚ ਕਈ ਕਲਾਸਾਂ ਪਾਸ ਕੀਤੀਆਂ ਹਨ ਅਤੇ ਅੱਜ ਵੀ ਸਖ਼ਤ ਮਿਹਨਤ ਕਰਨ ਉਪਰੰਤ ਕੈਨੇਡਾ ਵਿੱਚ ਜਾ ਕੇ ਇੱਕ ਅਫਸਰ ਵਜੋਂ ਨੌਕਰੀ ਪ੍ਰਾਪਤ ਕਰਨ ਨਾਲ ਪੂਰੇ ਭਾਰਤ ਸਮੇਤ ਆਪਣੇ ਸਰਹੱਦੀ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਇਲਾਕੇ ਅੰਦਰ ਲੋਕਾਂ ਵੱਲੋਂ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਬ੍ਰਿਟਿਸ਼ PM ਰਿਸ਼ੀ ਸੁਨਕ, ਪਤਨੀ ਅਕਸ਼ਤਾ ਮੂਰਤੀ 2024 'ਚ ਅਮੀਰਾਂ ਦੀ ਸੂਚੀ 'ਚ ਸਿਖਰ 'ਤੇ
NEXT STORY