ਵੈਨਕੂਵਰ (ਮਲਕੀਤ ਸਿੰਘ) : ਕੈਨੇਡਾ ਦੀ ਮਹਿਲਾ ਹਾਕੀ ਟੀਮ ਮਾਂਟਰੀਅਲ ਵਿਕਟੁਆਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੀਡਬਲਯੂਐੱਚਐੱਲ ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ। ਇਸ ਜਿੱਤ ਨਾਲ ਮਾਂਟਰੀਅਲ ਵਿਕਟੁਆਰ ਲੀਗ ਦੇ ਇਤਿਹਾਸ 'ਚ ਖਿਤਾਬ ਜਿੱਤਣ ਵਾਲੀ ਪਹਿਲੀ ਕੈਨੇਡੀਅਨ ਟੀਮ ਬਣ ਗਈ ਹੈ।
ਫਾਈਨਲ ਮੁਕਾਬਲੇ ਦੌਰਾਨ ਐਬੀ ਰੋਕ ਨੇ ਦੋ ਮਹੱਤਵਪੂਰਨ ਗੋਲ ਕਰਕੇ ਆਪਣੀ ਟੀਮ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ। ਮੈਚ ਮਗਰੋਂ ਖਿਡਾਰੀਆਂ ਅਤੇ ਪ੍ਰਸ਼ੰਸਕਾਂ 'ਚ ਭਾਰੀ ਉਤਸ਼ਾਹ ਵੇਖਿਆ ਗਿਆ ਅਤੇ ਟੀਮ ਨੇ ਵਾਲਟਰ ਕੱਪ ਚੁੱਕ ਕੇ ਜਸ਼ਨ ਮਨਾਇਆ। ਖੇਡ ਮਾਹਿਰਾਂ ਦਾ ਮੰਨਣਾ ਹੈ ਕਿ ਮਾਂਟਰੀਅਲ ਵਿਕਟੁਆਰ ਦੀ ਇਹ ਜਿੱਤ ਕੈਨੇਡਾ 'ਚ ਮਹਿਲਾ ਹਾਕੀ ਲਈ ਇੱਕ ਵੱਡੀ ਉਪਲਬਧੀ ਹੈ। ਟੀਮ ਨੇ ਪੂਰੇ ਸੀਜ਼ਨ ਦੌਰਾਨ ਸੰਤੁਲਿਤ ਤੇ ਪ੍ਰਭਾਵਸ਼ਾਲੀ ਖੇਡ ਦਿਖਾਈ, ਜਿਸਦਾ ਫਲ ਉਸਨੂੰ ਚੈਂਪੀਅਨ ਬਣ ਕੇ ਮਿਲਿਆ।
ਮੁਕਾਬਲੇ ਮਗਰੋਂ ਟੀਮ ਦੇ ਪ੍ਰਸ਼ੰਸਕਾਂ ਵੱਲੋਂ ਖਿਡਾਰੀਆਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਮਾਹਿਰਾਂ ਅਨੁਸਾਰ ਇਸ ਜਿੱਤ ਨਾਲ ਕੈਨੇਡਾ ਵਿੱਚ ਮਹਿਲਾ ਹਾਕੀ ਨੂੰ ਹੋਰ ਉਤਸ਼ਾਹ ਅਤੇ ਪ੍ਰਸਿੱਧੀ ਮਿਲਣ ਦੀ ਸੰਭਾਵਨਾ ਹੈ।
Canada, Montreal Victoires, Title, ਕੈਨੇਡਾ, ਮਾਂਟਰੀਅਲ ਵਿਕਟੁਆਰ, ਖਿਤਾਬ
ਕੀ ਆ ਗਈ ਹੈ ਕੋਰੋਨਾ ਦੀ ਨਵੀਂ ਲਹਿਰ? ਸਿੰਗਾਪੁਰ ਦੇ ਸਿਹਤ ਵਿਭਾਗ ਵੱਲੋਂ ਅਲਰਟ ਜਾਰੀ
NEXT STORY