ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਡੈਲਵੇਅਰ ਨਿਵਾਸ ਤੋਂ ਗੁਪਤ ਦਸਤਾਵੇਜ਼ਾਂ ਦੇ ਪੰਜ ਵਾਧੂ ਪੰਨੇ ਮਿਲੇ ਹਨ। ਵ੍ਹਾਈਟ ਹਾਊਸ ਨੇ ਕਿਹਾ ਕਿ ਇਸ ਦੇ ਨਾਲ ਹੀ ਬਾਈਡੇਨ ਦੀ ਰਿਹਾਇਸ਼ ਤੋਂ ਹੁਣ ਤੱਕ ਕਰੀਬ 24 ਗੁਪਤ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਇਹ ਦਸਤਾਵੇਜ਼ ਅਜਿਹੇ ਸਮੇਂ ਮਿਲੇ ਹਨ ਜਦੋਂ ਕੁਝ ਘੰਟੇ ਪਹਿਲਾਂ ਵ੍ਹਾਈਟ ਹਾਊਸ ਦੇ ਵਕੀਲ ਦੇ ਦਫ਼ਤਰ ਨੇ ਬਿਆਨ ਜਾਰੀ ਕਰਕੇ ਬਾਈਡੇਨ ਦੀ ਰਿਹਾਇਸ਼ ਤੋਂ ਇਕ ਕਲਾਸੀਫਾਈਡ ਦਸਤਾਵੇਜ਼ ਦੀ ਬਰਾਮਦਗੀ ਦੀ ਜਾਣਕਾਰੀ ਦਿੱਤੀ ਸੀ ਅਤੇ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੇ ਇਸ ਮਾਮਲੇ ਦੀ ਜਾਂਚ ਲਈ ਸਾਬਕਾ ਅਮਰੀਕੀ ਅਟਾਰਨੀ ਰੌਬਰਟ ਹੁਰ ਨੂੰ ਵਿਸ਼ੇਸ਼ ਵਕੀਲ ਨਿਯੁਕਤ ਕੀਤਾ ਸੀ।
ਇਸ ਦੇ ਨਾਲ ਹੀ ਬਾਈਡੇਨ ਦੇ ਡੈਲਾਵੇਅਰ ਨਿਵਾਸ ਅਤੇ ਵਾਸ਼ਿੰਗਟਨ ਡੀ. ਸੀ. ਸਥਿਤ ਉਨ੍ਹਾਂ ਦੇ ਨਿੱਜੀ ਦਫ਼ਤਰ ਤੋਂ ਬਰਾਮਦ ਕੀਤੇ ਗਏ ਦਸਤਾਵੇਜ਼ਾਂ ਦੀ ਕੁੱਲ ਗਿਣਤੀ 24 ਹੋ ਗਈ ਹੈ। ਹਾਲਾਂਕਿ, ਇਨ੍ਹਾਂ ਦਸਤਾਵੇਜ਼ਾਂ ਦੇ ਵੇਰਵੇ ਅਜੇ ਪਤਾ ਨਹੀਂ ਹਨ ਪਰ ਇਹ ਉਸ ਸਮੇਂ ਦੇ ਹਨ ਜਦੋਂ ਬਾਈਡੇਨ 2009 ਤੋਂ 2016 ਤੱਕ ਬਰਾਕ ਓਬਾਮਾ ਪ੍ਰਸ਼ਾਸਨ ਵਿੱਚ ਉੱਪ ਰਾਸ਼ਟਰਪਤੀ ਸਨ। ਬਾਈਡੇਨ ਆਮ ਤੌਰ 'ਤੇ ਡੈਲਾਵੇਅਰ ਵਿਚ ਆਪਣੀ ਵਿਲਮਿੰਗਟਨ ਰਿਹਾਇਸ਼ 'ਤੇ ਆਪਣਾ ਸ਼ਨੀਵਾਰ ਬਿਤਾਉਂਦੇ ਹਨ ਅਤੇ ਸ਼ੁੱਕਰਵਾਰ ਸ਼ਾਮ ਨੂੰ ਉਥੇ ਪਹੁੰਚੇ ਸਨ।
ਇਹ ਵੀ ਪੜ੍ਹੋ :ਠੱਗੀ ਦਾ ਅਜੀਬ ਤਰੀਕਾ, ਕ੍ਰੈਡਿਟ ਕਾਰਡ ਅਪਲਾਈ ਵੀ ਹੋਇਆ, ਮੈਸੇਜ ਵੀ ਆਇਆ ਪਰ ਜਦੋਂ ਬਿੱਲ ਆਇਆ ਤਾਂ ਹੈਰਾਨ ਰਹਿ ਗਏ ਸਾਰੇ
ਵ੍ਹਾਈਟ ਹਾਊਸ ਦੇ ਵਿਸ਼ੇਸ਼ ਵਕੀਲ ਰਿਚਰਡ ਸਾਬਰ ਨੇ ਸ਼ਨੀਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਬੁੱਧਵਾਰ ਰਾਤ ਨੂੰ ਬਾਈਡੇਨ ਦੇ ਗੈਰੇਜ ਦੇ ਨਾਲ ਲੱਗਦੇ ਇਕ ਕਮਰੇ 'ਚੋਂ ਇਕ ਕਲਾਸੀਫਾਈਡ ਦਸਤਾਵੇਜ਼ ਮਿਲਿਆ ਹੈ। ਸਾਬਰ ਨੇ ਕਿਹਾ ਕਿ ਬਾਈਡੇਨ ਦੇ ਨਿੱਜੀ ਵਕੀਲਾਂ ਨੇ ਸੁਰੱਖਿਆ ਇਜਾਜ਼ਤ ਨਾ ਹੋਣ ਕਾਰਨ ਬੁੱਧਵਾਰ ਸ਼ਾਮ ਨੂੰ ਇਕ ਪੰਨਾ ਮਿਲਣ ਤੋਂ ਬਾਅਦ ਅੱਗੇ ਦੀ ਤਲਾਸ਼ੀ ਰੁਕਵਾ ਦਿੱਤੀ ਸੀ।
ਇਹ ਵੀ ਪੜ੍ਹੋ :ਪੰਜ ਤੱਤਾਂ 'ਚ ਵਿਲੀਨ ਹੋਏ ਸੰਤੋਖ ਸਿੰਘ ਚੌਧਰੀ, ਰਾਹੁਲ ਗਾਂਧੀ ਸਣੇ ਕਾਂਗਰਸੀ ਲੀਡਰਸ਼ਿਪ ਨੇ ਦਿੱਤੀ ਅੰਤਿਮ ਵਿਦਾਈ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
17 ਸਾਲ ਰਿਹਾ ਜੇਲ੍ਹ 'ਚ, ਰਿਹਾਅ ਹੋਣ 'ਤੇ ਮਿਲੇ 8 ਕਰੋੜ ਰੁਪਏ! ਜਾਣੋ ਪੂਰਾ ਮਾਮਲਾ
NEXT STORY