ਸਿਹਤ ਡੈਸਕ - ਬੁਢਾਪੇ 'ਚ ਅਕਸਰ ਥਕਾਵਟ ਅਤੇ ਚੱਲਣ-ਫਿਰਨ 'ਚ ਹੋਣ ਵਾਲੀ ਦਿੱਕਤ ਦਾ ਮੁੱਖ ਕਾਰਨ 'ਸਾਰਕੋਪੇਨੀਆ' ਹੈ, ਜਿਸਦਾ ਮਤਲਬ ਹੈ ਉਮਰ ਦੇ ਨਾਲ ਮਾਸਪੇਸ਼ੀਆਂ ਦਾ ਕਮਜ਼ੋਰ ਹੋਣਾ। AIIMS ਨਵੀਂ ਦਿੱਲੀ ਦੇ ਮਾਹਿਰ ਡਾ. ਸ਼ੈਲੇਂਦਰ ਭਦੌਰੀਆ ਅਨੁਸਾਰ, ਸਹੀ ਖਾਣ-ਪੀਣ ਅਤੇ 'ਫਰਮੈਂਟਡ ਫੂਡ' (ਖਮੀਰ ਵਾਲੇ ਭੋਜਨ) ਦੀ ਮਦਦ ਨਾਲ 60 ਸਾਲ ਦੀ ਉਮਰ ਤੋਂ ਬਾਅਦ ਵੀ ਮਾਸਪੇਸ਼ੀਆਂ ਨੂੰ ਤਾਕਤਵਰ ਰੱਖਿਆ ਜਾ ਸਕਦਾ ਹੈ।
ਮਾਸਪੇਸ਼ੀਆਂ ਦੇ ਕਮਜ਼ੋਰ ਹੋਣ ਦਾ ਅਸਲ ਕਾਰਨ
ਡਾ. ਭਦੌਰੀਆ ਮੁਤਾਬਕ, 60 ਸਾਲ ਦੀ ਉਮਰ ਤੋਂ ਬਾਅਦ ਮਨੁੱਖੀ ਸਰੀਰ ਪ੍ਰੋਟੀਨ ਨੂੰ ਸਹੀ ਤਰ੍ਹਾਂ ਜਜ਼ਬ ਨਹੀਂ ਕਰ ਪਾਉਂਦਾ। ਇਸੇ ਕਾਰਨ ਮਾਸਪੇਸ਼ੀਆਂ ਗਲਣ ਲੱਗਦੀਆਂ ਹਨ। ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ICMR) ਅਨੁਸਾਰ, ਜੇਕਰ ਇਸ ਉਮਰ 'ਚ ਪ੍ਰੋਟੀਨ ਦੇ ਨਾਲ ਦਹੀ, ਇਡਲੀ ਅਤੇ ਢੋਕਲਾ ਵਰਗੇ ਭੋਜਨ ਲਏ ਜਾਣ, ਤਾਂ ਮਾਸਪੇਸ਼ੀਆਂ ਦੇ ਕਮਜ਼ੋਰ ਹੋਣ ਦੀ ਪ੍ਰਕਿਰਿਆ ਨੂੰ ਰੋਕਿਆ ਜਾ ਸਕਦਾ ਹੈ।
ਕੀ ਹੈ 'ਬੌਸ ਡਾਈਟ ਫਾਰਮੂਲਾ'?
ICMR ਅਤੇ WHO ਦੀਆਂ ਹਦਾਇਤਾਂ ਅਨੁਸਾਰ, 60 ਸਾਲ ਤੋਂ ਬਾਅਦ ਮਾਸਪੇਸ਼ੀਆਂ ਦੀ ਮਜ਼ਬੂਤੀ ਲਈ ਇਕ ਖਾਸ ਮਾਪਦੰਡ ਤੈਅ ਕੀਤਾ ਗਿਆ ਹੈ :-
ਪ੍ਰੋਟੀਨ ਦੀ ਮਾਤਰਾ
ਹਰ ਵਿਅਕਤੀ ਨੂੰ ਆਪਣੇ ਸਰੀਰ ਦੇ ਪ੍ਰਤੀ ਕਿਲੋ ਵਜ਼ਨ ਦੇ ਹਿਸਾਬ ਨਾਲ 1 ਗ੍ਰਾਮ ਪ੍ਰੋਟੀਨ ਰੋਜ਼ਾਨਾ ਲੈਣਾ ਚਾਹੀਦਾ ਹੈ।
ਉਦਾਹਰਣ : ਜੇਕਰ ਤੁਹਾਡਾ ਵਜ਼ਨ 65 ਕਿਲੋ ਹੈ, ਤਾਂ ਤੁਹਾਨੂੰ ਰੋਜ਼ਾਨਾ 65 ਗ੍ਰਾਮ ਪ੍ਰੋਟੀਨ ਦੀ ਲੋੜ ਹੈ।
ਇਸ ਫਾਰਮੂਲੇ ਨੂੰ ਅਪਣਾ ਕੇ ਬਜ਼ੁਰਗ ਅਵਸਥਾ 'ਚ ਵੀ ਸਰੀਰਕ ਤਾਕਤ ਅਤੇ ਮਜ਼ਬੂਤੀ ਬਣਾਈ ਰੱਖੀ ਜਾ ਸਕਦੀ ਹੈ।
ਵੱਡੀ ਖ਼ਬਰ ; ਆਰਮੀ ਪਬਲਿਕ ਸਕੂਲ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ ! ਦਿੱਲੀ ਪੁਲਸ ਨੂੰ ਪੈ ਗਈਆਂ ਭਾਜੜਾਂ
NEXT STORY