ਯਾਂਗੂਨ (ਏਜੰਸੀ)- ਮਿਆਂਮਾਰ ਪੁਲਸ ਨੇ ਵੀਰਵਾਰ ਦੇਰ ਰਾਤ ਪੂਰਬੀ ਮਿਆਂਮਾਰ ਦੇ ਸ਼ਾਨ ਰਾਜ ਵਿਚ 6,10,000 ਨਸ਼ੀਲੀਆਂ ਗੋਲੀਆਂ ਜ਼ਬਤ ਕੀਤੀਆਂ। ਸੈਂਟਰਲ ਕਮੇਟੀ ਫਾਰ ਡਰੱਗ ਅਬਿਊਜ਼ ਕੰਟਰੋਲ (ਸੀ.ਸੀ.ਡੀ.ਏ.ਸੀ.) ਨੇ ਇਹ ਜਾਣਕਾਰੀ ਦਿੱਤੀ। ਇੱਕ ਗੁਪਤ ਸੂਚਨਾ 'ਤੇ ਕਾਰਵਾਈ ਕਰਦੇ ਹੋਏ,ਸੰਯੁਕਤ ਨਸ਼ਾ ਵਿਰੋਧੀ ਟਾਸਕ ਫੋਰਸ ਨੇ 4 ਨਵੰਬਰ ਨੂੰ ਰਾਜ ਦੇ ਯਤਸੂਕ ਟਾਊਨਸ਼ਿਪ ਵਿੱਚ ਇੱਕ ਵਾਹਨ ਨੂੰ ਰੋਕਿਆ ਅਤੇ ਤਿੰਨ ਮੋਬਾਈਲ ਫੋਨਾਂ ਸਮੇਤ ਨਸ਼ੀਲੇ ਪਦਾਰਥ ਬਰਾਮਦ ਕੀਤੇ।
ਇਹ ਵੀ ਪੜ੍ਹੋ: ਰੂਸੀ ਰਾਸ਼ਟਰਪਤੀ ਬੋਲੇ; ਭਾਰਤ ਮਹਾਨ ਦੇਸ਼, ਇਹ ਵਿਸ਼ਵ ਮਹਾਂਸ਼ਕਤੀ ਦੀ ਸੂਚੀ 'ਚ ਸ਼ਾਮਲ ਹੋਣ ਦਾ ਹੱਕਦਾਰ
ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਕੀਮਤ 305 ਮਿਲੀਅਨ ਕਯਾਟ (ਲਗਭਗ 145,238 ਅਮਰੀਕੀ ਡਾਲਰ) ਸੀ। ਇਸ ਸਬੰਧ ਵਿੱਚ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਸੀ.ਸੀ.ਡੀ.ਏ.ਸੀ. ਨੇ ਕਿਹਾ ਕਿ ਸ਼ੱਕੀਆਂ 'ਤੇ ਦੱਖਣ-ਪੂਰਬੀ ਏਸ਼ੀਆਈ ਦੇਸ਼ ਦੇ ਨਾਰਕੋਟਿਕ ਡਰੱਗਜ਼ ਅਤੇ ਸਾਈਕੋਟ੍ਰੋਪਿਕ ਪਦਾਰਥ ਕਾਨੂੰਨ ਦੇ ਤਹਿਤ ਦੋਸ਼ ਲਗਾਏ ਗਏ ਹਨ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਡੋਨਾਲਡ ਟਰੰਪ ਨੇ ਕਿਹਾ; ਭਾਰਤ ਸ਼ਾਨਦਾਰ ਦੇਸ਼, ਪੂਰੀ ਦੁਨੀਆ PM ਮੋਦੀ ਨੂੰ ਕਰਦੀ ਹੈ ਪਿਆਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਮੋਦੀ ਤੇ ਟਰੰਪ ਮਿਲ ਕੇ ਅੱਗੇ ਵਧਾ ਸਕਦੇ ਹਨ ਵਿਸ਼ਵ ਆਰਥਿਕਤਾ : ਸੈਨੇਟਰ ਮੈਕਕਾਰਮਿਕ
NEXT STORY