ਦਮਾਸਕ (ਇੰਟ.)-5 ਸਾਲਾਂ ਤੋਂ ਹਿੰਸਾ ਦਾ ਦੌਰ ਝੱਲ ਰਿਹਾ ਸੀਰੀਆ ਹਰ ਤਰ੍ਹਾਂ ਨਾਲ ਬਰਬਾਦ ਹੋ ਗਿਆ ਹੈ। ਦੇਸ਼ ਦੇ ਲੱਖਾਂ ਲੋਕ ਜਾਨ ਗਵਾ ਚੁੱਕੇ ਹਨ। ਕਈ ਗੋਲੀ ਦੇ ਸ਼ਿਕਾਰ ਹੋਏ ਹਨ ਤਾਂ ਕਈ ਲੋਕਾਂ ਦੀ ਜਾਨ ਖਾਣਾ ਨਾ ਮਿਲਣ ਕਾਰਣ ਚਲੀ ਗਈ। ਲੱਖਾਂ ਦੀ ਗਿਣਤੀ ’ਚ ਲੋਕਾਂ ਨੇ ਦੇਸ਼ ਨੂੰ ਛੱਡ ਦਿੱਤਾ। ਹੁਣ ਇਸ ਦਾ ਅਸਰ ਸਾਹਮਣੇ ਆ ਰਿਹਾ ਹੈ। ਦੇਸ਼ ’ਚ ਮਰਦਾਂ ਦੀ ਗਿਣਤੀ ’ਚ ਭਾਰੀ ਗਿਰਾਵਟ ਆਈ ਹੈ। ਉਥੇ ਜ਼ਿਆਦਾਤਰ ਔਰਤਾਂ ਜਾਂ ਤਾਂ ਵਿਧਵਾ ਹੋ ਗਈਆਂ ਹਨ ਜਾਂ ਤਾਂ ਇਕੱਲੀਆਂ ਹੀ ਬਚੀਆਂ ਹਨ। ਔਰਤਾਂ ਦੇ ਇਸ ਹਾਲਾਤ ਨੂੰ ਠੀਕ ਕਰਨ ਲਈ ਲੋਕਾਂ ਨੂੰ ਕਈ ਵਿਆਹ ਕਰਨੇ ਪੈ ਰਹੇ ਹਨ। ਦੂਜੇ ਪਾਸੇ ਕੁੜੀਆਂ ਨੂੰ ਦੂਜੀ ਜਾਂ ਤੀਜੀ ਵਾਰ ਪਤਨੀ ਬਣਨਾ ਪੈ ਰਿਹਾ ਹੈ। ਸਾਲ 2011 ’ਚ ਸ਼ੁਰੂ ਹੋਏ ਗ੍ਰਹਿਯੁੱਧ ਤੋਂ ਬਾਅਦ ਤੋਂ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ। 2010 ਦੇ ਮੁਕਾਬਲੇ ’ਚ 2015 ਤੱਕ ਦੇਸ਼ ’ਚ ਪਾਲੀਗੈਮੀ (ਬਹੁ-ਵਿਆਹ) ਦੇ ਅੰਕੜੇ ਵਧ ਗਏ ਹਨ। ਰਜਿਸਟਰਡ ਹੋਣ ਵਾਲੇ ਵਿਆਹਾਂ ’ਚ ਅਜਿਹੀਆਂ ਔਰਤਾਂ ਦੀ ਗਿਣਤੀ ਤਕਰੀਬਨ 30 ਫੀਸਦੀ ਹੈ। ਦੇਸ਼ ’ਚ ਔਰਤਾਂ ਦੀ ਗਿਣਤੀ ਮਰਦਾਂ ਦੇ ਮੁਕਾਬਲੇ ’ਚ ਬਹੁਤ ਜ਼ਿਆਦਾ ਹੈ, ਜਿਸ ਨਾਲ 70 ਫੀਸਦੀ ਔਰਤਾਂ ਤਾਂ ਕੁਆਰੀਆਂ ਹਨ।
ਇਜ਼ਰਾਇਲ ਕੈਬਨਿਟ 'ਚ ਪਹਿਲੇ 'ਗੇਅ' ਮੰਤਰੀ ਦੀ ਨਿਯੁਕਤੀ
NEXT STORY