ਇੰਟਰਨੈਸ਼ਨਲ ਡੈਸਕ- ਰੂਸ ਦੀ ਰਾਜਧਾਨੀ ਮਾਸਕੋ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਬੁੱਧਵਾਰ ਨੂੰ ਇਕ ਬੰਬ ਧਮਾਕਾ ਹੋ ਗਿਆ, ਜਿਸ ਕਾਰਨ 2 ਪੁਲਸ ਮੁਲਾਜ਼ਮਾਂ ਸਮੇਤ ਤਿੰਨ ਲੋਕ ਮਾਰੇ ਗਏ। ਇਹ ਧਮਾਕਾ ਉਸ ਜਗ੍ਹਾ ਦੇ ਨੇੜੇ ਹੋਇਆ ਜਿੱਥੇ ਕੁਝ ਦਿਨ ਪਹਿਲਾਂ ਇੱਕ ਕਾਰ ਬੰਬ ਧਮਾਕੇ ਵਿੱਚ ਇੱਕ ਸੀਨੀਅਰ ਰੂਸੀ ਜਨਰਲ ਦੀ ਮੌਤ ਹੋਈ ਸੀ।
ਰਿਪੋਰਟਾਂ ਅਨੁਸਾਰ 2 ਪੁਲਸ ਅਧਿਕਾਰੀਆਂ ਨੇ ਯੇਲਤਸਕਾਇਆ ਸਟਰੀਟ 'ਤੇ ਇੱਕ ਪੁਲਸ ਵਾਹਨ ਦੇ ਨੇੜੇ ਇੱਕ ਸ਼ੱਕੀ ਵਿਅਕਤੀ ਨੂੰ ਦੇਖਿਆ। ਜਦੋਂ ਉਹ ਉਸ ਨੂੰ ਹਿਰਾਸਤ ਵਿੱਚ ਲੈਣ ਲਈ ਅੱਗੇ ਵਧੇ ਤਾਂ ਉਸ ਨੇ ਵਿਸਫੋਟਕਾਂ ਵਿੱਚ ਧਮਾਕਾ ਕਰ ਦਿੱਤਾ। 2 ਅਧਿਕਾਰੀਆਂ ਅਤੇ ਇੱਕ ਹੋਰ ਰਾਹਗੀਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਾਸਕੋ ਸਟੇਟ ਟ੍ਰੈਫਿਕ ਇੰਸਪੈਕਟੋਰੇਟ ਨੇ ਮ੍ਰਿਤਕ ਅਧਿਕਾਰੀਆਂ ਦੀ ਪਛਾਣ ਪੁਲਸ ਲੈਫਟੀਨੈਂਟ ਇਲਿਆ ਕਲਿਮਾਨੋਵ (24) ਅਤੇ ਮੈਕਸਿਮ ਗੋਰਬੁਨੋਵ (25) ਵਜੋਂ ਕੀਤੀ ਹੈ।
ਜਾਣਕਾਰੀ ਅਨੁਸਾਰ ਇੱਕ ਤੀਜਾ ਵਿਅਕਤੀ ਸ਼ੱਕੀ ਹਮਲਾਵਰ ਮੰਨਿਆ ਜਾ ਰਿਹਾ ਹੈ, ਜਿਸ ਦੀ ਪਛਾਣ ਡੀ.ਐੱਨ.ਏ. ਟੈਸਟਿੰਗ ਰਾਹੀਂ ਫੋਰੈਂਸਿਕ ਮਾਹਿਰਾਂ ਦੁਆਰਾ ਨਿਰਧਾਰਤ ਕੀਤੀ ਜਾ ਰਹੀ ਹੈ। ਪੁਲਸ ਘਟਨਾ ਸਥਾਨ ਤੋਂ ਸੀ.ਸੀ.ਟੀ.ਵੀ. ਫੁਟੇਜ ਦੀ ਵੀ ਸਮੀਖਿਆ ਕਰ ਰਹੀ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਸ ਦਾ ਸਬੰਧ ਯੂਕ੍ਰੇਨੀ ਖੁਫੀਆ ਏਜੰਸੀਆਂ ਨਾਲ ਹੋ ਸਕਦਾ ਹੈ।
ਚੀਨੀ ਨਾਗਰਿਕ ਨੂੰ ਦੇਸ਼ ਨਿਕਾਲਾ ਨਹੀਂ ਦੇਵੇਗਾ ਅਮਰੀਕਾ
NEXT STORY