ਬ੍ਰਿਟਿਸ਼ ਕੋਲੰਬੀਆ— ਕੈਨੇਡਾ 'ਚ ਰਹਿਣ ਵਾਲੀ ਇਕ ਮਾਂ ਨੇ ਮਦਰਜ਼ ਡੇਅ 'ਤੇ ਆਪਣੀਆਂ ਕੁੱਝ ਖਾਸ ਗੱਲਾਂ ਸਾਂਝੀਆਂ ਕੀਤੀਆਂ ਹਨ। ਉਸ ਨੇ ਦੱਸਿਆ ਕਿ 21 ਸਾਲ ਪਹਿਲਾਂ ਉਸ ਨੂੰ ਮਾਂ ਬਣਨ ਦਾ ਸੁੱਖ ਮਿਲਿਆ। ਲਿਕੀਆ ਕੈਰੋਬੇਲਾ ਨਾਂ ਦੀ ਔਰਤ ਨੇ ਦੱਸਿਆ ਕਿ ਉਹ ਲੰਬੇ ਸਮੇਂ ਬਾਅਦ ਮਾਂ ਬਣ ਸਕੀ ਸੀ। ਕਈ ਤਕਲੀਫਾਂ ਸਹਿਣ ਕਰਨ ਮਗਰੋਂ ਜਦ ਉਹ ਜੁੜਵਾ ਬੱਚਿਆਂ ਦੀ ਮਾਂ ਬਣੀ ਤਾਂ ਉਸ ਨੂੰ ਸਾਰੇ ਦੁੱਖ ਭੁੱਲ ਗਏ।
ਉਸ ਨੇ ਦੱਸਿਆ ਕਿ ਹੁਣ ਉਸ ਦੇ ਪੁੱਤਰ ਜਵਾਨ ਹੋ ਗਏ ਹਨ। ਉਸ ਦਾ ਇਕ ਪੁੱਤਰ ਨਾਲੋਨ ਡਲਹੋਜ਼ੀ ਯੂਨੀਵਰਸਿਟੀ 'ਚ ਪੜ੍ਹਾਈ ਕਰ ਰਿਹਾ ਹੈ ਅਤੇ ਦੂਜਾ ਪੁੱਤਰ ਟਾਇਰੋਨ ਬ੍ਰਿਟਿਸ਼ ਕੋਲੰਬੀਆ ਦੀ ਯੂਨੀਵਰਸਿਟੀ 'ਚ ਪੜ੍ਹ ਰਿਹਾ ਹੈ। ਉਸ ਨੇ ਕਿਹਾ ,''ਸ਼ੁਕਰ ਹੈ ਮਾਂ ਦੇ ਫਰਜ਼ ਕਦੇ ਖਤਮ ਨਹੀਂ ਹੁੰਦੇ, ਉਹ ਹਮੇਸ਼ਾ ਆਪਣਿਆਂ ਬੱਚਿਆਂ ਨਾਲ ਜੁੜੀ ਰਹਿੰਦੀ ਹੈ, ਮੇਰੇ ਪੁੱਤਰ ਹੁਣ ਪੜ੍ਹਾਈ ਕਾਰਨ ਮੇਰੇ ਕੋਲੋਂ ਦੂਰ ਰਹਿ ਰਹੇ ਹਨ ਪਰ ਫਿਰ ਵੀ ਉਹ ਮੇਰੇ ਦਿਲ 'ਚ ਵੱਸਦੇ ਹਨ, ਜਿਵੇਂ ਧੜਕਣ ਹੋਣ।''
ਲਿਕੀਆ ਨੇ ਦੱਸਿਆ ਕਿ ਮਾਂ ਬਣਨਾ ਇਕ ਵੱਖਰਾ ਹੀ ਤਜ਼ਰਬਾ ਹੈ। ਉਸ ਨੇ ਦੱਸਿਆ ਕਿ ਉਸ ਦੇ ਬੱਚੇ ਸਮੇਂ ਤੋਂ ਇਕ ਮਹੀਨਾ ਪਹਿਲਾਂ ਹੀ ਹੋ ਗਏ ਸਨ ਅਤੇ ਉਨ੍ਹਾਂ ਨੂੰ ਸੰਭਾਲਣਾ ਬਹੁਤ ਮੁਸ਼ਕਲ ਕੰਮ ਸੀ ਪਰ ਉਹ ਉਨ੍ਹਾਂ ਲਈ ਸਾਰੇ ਦੁੱਖ ਸਹਿਣ ਕਰ ਗਈ। ਉਸ ਦੇ ਪਤੀ ਨੇ ਵੀ ਉਸ ਦੇ ਨਾਲ ਬੱਚਿਆਂ ਦਾ ਪਾਲਣ-ਪੋਸ਼ਣ ਕਰਨ 'ਚ ਖਾਸ ਭੂਮਿਕਾ ਨਿਭਾਈ ਪਰ ਫਿਰ ਵੀ ਉਹ ਖੁਦ ਨੂੰ ਬੱਚਿਆਂ ਨਾਲ ਵਧੇਰੇ ਜੁੜੀ ਹੋਈ ਮੰਨਦੀ ਹੈ। ਉਸ ਨੇ ਦੱਸਿਆ ਕਿ ਉਸ ਦੇ ਬੱਚੇ ਹੁਣ ਜਵਾਨ ਹੋ ਗਏ ਹਨ ਪਰ ਅਜੇ ਵੀ ਉਸ ਲਈ ਉਹ ਬੱਚੇ ਹੀ ਹਨ। ਉਸ ਨੂੰ ਅੱਜ ਵੀ ਯਾਦ ਹੈ ਕਿ ਉਸ ਦੇ ਦੋਵੇਂ ਪੁੱਤਰਾਂ ਨੇ ਜਦ ਬੈਠਣਾ, ਤੁਰਨਾ, ਬੋਲਣਾ, ਸਿੱਖਿਆ ਸੀ ਤਾਂ ਉਹ ਕਿੰਨੀ ਖੁਸ਼ ਸੀ। ਜਦ ਉਹ ਸਕੂਲ ਤੋਂ ਘਰ ਆਉਂਦੇ ਸਨ ਤਾਂ ਉਨ੍ਹਾਂ ਦੇ ਚਿਹਰੇ ਦੀ ਮੁਸਕਰਾਹਟ ਦੇਖਣ ਵਾਲੀ ਹੁੰਦੀ ਸੀ। ਉਸ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਹ ਕੈਨੇਡਾ ਅਤੇ ਸਾਰੀ ਦੁਨੀਆ 'ਚ ਰਹਿਣ ਵਾਲੀਆਂ ਸਾਰੀਆਂ ਮਾਵਾਂ ਨੂੰ ਇਸ ਖਾਸ ਦਿਨ ਦੀ ਵਧਾਈ ਦਿੰਦੀ ਹੈ।
ਚੀਨ ਨੇ ਪਹਿਲਾ ਸਵਦੇਸ਼ੀ ਹਵਾਈ ਜਹਾਜ਼ ਕੈਰੀਅਰ ਪਰੀਖਣ ਲਈ ਉਤਾਰਿਆ
NEXT STORY