ਮਥੁਰਾ (ਭਾਸ਼ਾ)- ਰਾਸ਼ਟਰੀ ਲੋਕਤੰਤਰੀ ਗਠਜੋੜ (ਰਾਜਗ) ਦੀ ਇਕ ਭਾਈਵਾਲ ਪਾਰਟੀ ਰਾਸ਼ਟਰੀ ਲੋਕ ਦਲ (ਰਾਲੋਦ) ਦੇ ਮੁਖੀ ਚੌਧਰੀ ਜਯੰਤ ਸਿੰਘ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਉਹ ਭਵਿੱਖ ਵਿਚ ਕਦੇ ਵੀ ਮਥੁਰਾ ਦੀ ਸੰਸਦ ਮੈਂਬਰ ਹੇਮਾ ਮਾਲਿਨੀ ਵਿਰੁੱਧ ਚੋਣ ਨਹੀਂ ਲੜਨਗੇ। ਮਥੁਰਾ-ਵਰਿੰਦਾਵਨ ’ਚ ਭਾਜਪਾ ਦੀ ਉਮੀਦਵਾਰ ਹੇਮਾ ਮਾਲਿਨੀ ਦੇ ਸਮਰਥਨ ’ਚ ਆਯੋਜਿਤ ਇਕ ਰੈਲੀ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ’ਚ ਰਾਲੋਦ ਮੁਖੀ ਨੇ ਕਿਹਾ, ‘‘ਹੇਮਾ ਜੀ, ਅਸੀਂ ਅਤੇ ਤੁਸੀਂ ਕਦੇ ਵੀ ਆਹਮੋ-ਸਾਹਮਣੇ ਹੁਣ ਚੋਣ ਨਹੀਂ ਲੜਾਂਗੇ, ਇਹ ਵੀ ਤੈਅ ਗਿਆ।’’ ਉਨ੍ਹਾਂ ਕਿਹਾ, ‘‘ਇਸ ਵਾਰ ਨਹੀਂ, ਅਗਲੀ ਵਾਰ ਜਦੋਂ ਵੀ ਮੈਂ ਲੋਕ ਸਭਾ ਚੋਣ ਲੜਾਂਗਾ, ਤੁਸੀਂ ਮੇਰੇ ਲਈ ਚੋਣ ਪ੍ਰਚਾਰ ਕਰਨ ਜ਼ਰੂਰ ਆਓਗੇ, ਮੈਂ ਵੀ ਇਹ ਵਾਅਦਾ ਕਰਦਾ ਹਾਂ।’’
ਪੁਰਾਣੀਆਂ ਯਾਦਾਂ ਸਾਂਝੀਆਂ ਕਰਦਿਆਂ ਚੌਧਰੀ ਨੇ ਕਿਹਾ, ‘‘ਹੇਮਾ ਜੀ ਦਾ ਮੈਂ ਬਚਪਨ ਤੋਂ ਫੈਨ ਸੀ, ਫਿਰ ਹੇਮਾ ਜੀ 2009 ’ਚ ਸਾਡੇ ਚੋਣ ਪ੍ਰਚਾਰ ਵਿਚ ਆਈ ਅਤੇ ਮੈਨੂੰ ਨਹੀਂ ਪਤਾ ਸੀ ਕਿ ਫਿਰ ਅਸੀਂ ਆਹਮੋ-ਸਾਹਮਣੇ (ਇਕ ਦੂਜੇ ਦੇ ਵਿਰੁੱਧ) ਚੋਣ ਲੜਾਂਗੇ।’’ ਸਾਲ 2009 ਦੀਆਂ ਲੋਕ ਸਭਾ ਚੋਣਾਂ ਵਿਚ ਚੌਧਰੀ ਨੇ ਮਥੁਰਾ ਤੋਂ ਰਾਲੋਦ ਉਮੀਦਵਾਰ ਵਜੋਂ ਚੋਣ ਲੜੀ ਅਤੇ ਜਿੱਤੇ ਸਨ ਪਰ 2014 ਵਿਚ ਉਹ ਭਾਜਪਾ ਉਮੀਦਵਾਰ ਹੇਮਾ ਮਾਲਿਨੀ ਤੋਂ ਹਾਰ ਗਏ। ਫਿਰ 2019 ਵਿਚ ਉਨ੍ਹਾਂ ਨੇ ਹਲਕਾ ਬਦਲਿਆ ਅਤੇ ਰਾਲੋਦ-ਸਪਾ ਅਤੇ ਬਸਪਾ ਗਠਜੋੜ ਦੇ ਤਹਿਤ ਬਾਗਪਤ ਤੋਂ ਚੋਣ ਲੜੀ ਜਿੱਥੇ ਉਨ੍ਹਾਂ ਨੂੰ ਭਾਜਪਾ ਦੇ ਸਤਿਆਪਾਲ ਸਿੰਘ ਨੇ ਹਰਾਇਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਂਦਰੀ ਮੰਤਰੀ ਗਿਰੀਰਾਜ ਕੋਲ 10.16 ਕਰੋੜ ਦੀ ਜਾਇਦਾਦ
NEXT STORY