ਮਿਲਾਨ (ਸਾਬੀ ਚੀਨੀਆ) ਪੁੱਤ ਦਾ ਜਹਾਨੋ ਤੁਰ ਜਾਣਾ ਮਾਂ ਲਈ ਇਹ ਸਭ ਤੋਂ ਵੱਡਾ ਦੁੱਖ ਹੁੰਦਾ ਹੈ। ਇਹ ਸਦਮਾ ਮਾਂ ਨੂੰ ਅੰਦਰੋਂ ਤੋੜ ਦਿੰਦਾ ਹੈ, ਤੇ ਕਈ ਵਾਰ ਇਹ ਸਦਮਾ ਮਾਂ ਦੀ ਮੌਤ ਦਾ ਕਾਰਨ ਵੀ ਬਣ ਜਾਂਦਾ ਹੈ। ਅਜਿਹਾ ਹੀ ਵਾਪਰਿਆ ਪਿਛਲੇ ਕਾਫੀ ਸਾਲਾਂ ਤੋਂ ਇਟਲੀ ਵਿੱਚ ਰਹਿ ਰਹੇ ਜਲੰਧਰ ਨਾਲ ਸੰਬਧਿਤ ਰੰਧਾਵਾ ਪਰਿਵਾਰ ਨਾਲ। ਜਿਨ੍ਹਾਂ ਦੇ ਮਾਤਾ ਨਛੱਤਰ ਕੌਰ ਜੀ ਆਪਣੇ ਪੁੱਤ ਤਰਸੇਮ ਸਿੰਘ ਦੀ ਮੌਤ ਦੇ 20 ਦਿਨ ਬਾਅਦ ਹੀ ਇਸ ਸੰਸਾਰ ਨੂੰ ਅਲਵਿਦਾ ਆਖ ਗਏ। ਮਾਤਾ ਨਛੱਤਰ ਕੌਰ ਆਪਣੇ ਪੁੱਤ ਦਾ ਦੁਨੀਆ ਤੋਂ ਜਾਣ ਦਾ ਦੁੱਖ ਬਰਦਾਸ਼ਤ ਨਾ ਕਰ ਸਕੇ ਅਤੇ ਬੀਤੇ ਦਿਨੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ।
ਪੜ੍ਹੋ ਇਹ ਅਹਿਮ ਖ਼ਬਰ- ਵੈਨੇਜ਼ੁਏਲਾ 'ਚ ਭੂਚਾਲ ਨੇ ਮਚਾਈ ਤਬਾਹੀ : ਹੁਣ ਤੱਕ 32 ਲੋਕਾਂ ਦੀ ਮੌਤ, 700 ਜ਼ਖਮੀ; ਗਿਣਤੀ ਵਧਣ ਦਾ ਖਦਸ਼ਾ
ਮਾਤਾ ਨਛੱਤਰ ਕੌਰ ਦੇ ਦੋ ਹੋਰ ਪੁੱਤਰਾਂ ਕਮਲਜੀਤ ਸਿੰਘ ਅਤੇ ਅਮਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਕਰੀਬਨ 20 ਦਿਨ ਪਹਿਲਾਂ ਉਹਨਾਂ ਦੇ ਭਰਾ ਤਰਸੇਮ ਸਿੰਘ ਦੀ ਇਟਲੀ ਵਿੱਚ ਹਾਰਟ ਅਟੈਕ ਹੋਣ ਨਾਲ ਮੌਤ ਹੋ ਗਈ ਸੀ। ਤਰਸੇਮ ਸਿੰਘ ਦੀ ਮੌਤ ਤੋਂ ਬਾਅਦ ਉਹਨਾਂ ਦੀ ਮਾਤਾ ਜੀ ਗੁੰਮ ਸੁਮ ਰਹਿਣ ਲੱਗ ਪਏ ਸੀ। ਹਾਲਾਂਕਿ ਡਾਕਟਰਾਂ ਦੁਆਰਾ ਉਹਨਾਂ ਨੂੰ ਮੈਡੀਕਲ ਸੇਵਾਵਾਂ ਮੁਹਈਆਂ ਕਰਵਾਈਆਂ ਗਈਆਂ ਪਰ ਆਪਣੇ ਪੁੱਤ ਦੇ ਦੇਹਾਂਤ ਕਾਰਨ ਮਾਤਾ ਗਹਿਰੇ ਸਦਮੇ ਵਿੱਚ ਸੀ, ਜਿਸ ਦੇ ਚਲਦਿਆਂ ਉਹ ਵੀ ਅਕਾਲ ਚਲਾਣਾ ਕਰ ਗਏ। ਉਨਾਂ ਦੇ ਅੰਤਿਮ ਸੰਸਕਾਰ ਵੀਰਵਾਰ 25 ਜੂਨ ਨੂੰ ਇਟਲੀ ਦੇ ਸ਼ਹਿਰ ਬੇਰਗਮੋ ਦੇ ਸ਼ਮਸ਼ਾਨਘਾਟ ਵਿਖੇ ਹੋਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਵ੍ਹਾਈਟ ਹਾਊਸ ਨੇ ਵੱਖ-ਵੱਖ ਖਰਚਿਆਂ ਲਈ ਮੰਗੇ 87.6 ਬਿਲੀਅਨ ਡਾਲਰ
NEXT STORY