ਲੰਡਨ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਮੁੱਤਾਹਿਦਾ ਕੌਮੀ ਮੂਵਮੈਂਟ (ਐੱਮ. ਕਿਊ. ਐੱਮ.) ਦੇ ਆਗੂ ਅਲਤਾਫ਼ ਹੁਸੈਨ ਨੂੰ ‘ਮੌਤ ਦੀ ਧਮਕੀ’ ਦੇਣ ’ਤੇ ਪਾਰਟੀ ਕਾਰਕੁੰਨਾ ਨੇ ਲੰਡਨ ਵਿਖੇ ਵਿਰੋਧ ਪ੍ਰਦਰਸ਼ਨ ਕੀਤਾ। ਇਹ ਵਿਰੋਧ ਪ੍ਰਦਰਸ਼ਨ ਪਾਰਟੀ ਦੇ ਕਾਰਕੁੰਨਾਂ ਵਲੋਂ ਬਿ੍ਰਟਿਸ਼ ਸਰਕਾਰ ਦਾ ਧਿਆਨ ਖਿੱਚਣ ਲਈ ਲੰਡਨ ’ਚ 10 ਡਾਊਨਿੰਗ ਸਟਰੀਟ ਦੇ ਬਾਹਰ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਆਪਣੇ ਹੱਥਾਂ ’ਚ ਐੱਮ. ਕਿਊ. ਐੱਮ. ਦੇ ਝੰਡੇ, ਆਗੂ ਹੁਸੈਨ ਦੀਆਂ ਤਸਵੀਰਾਂ ਵਾਲੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ। ਤਖਤੀਆਂ ’ਚ ਹੁਸੈਨ ਦੀ ਸੁਰੱਖਿਆ, ਇਮਰਾਨ ਖਾਨ ਦੀ ਨਿੰਦਾ, ਹੁਸੈਨ ਨੂੰ ਨਿਸ਼ਾਨਾ ਬਣਾ ਕੇ ਡਰੋਨ ਹਮਲੇ ਦੀ ਧਮਕੀ ਖ਼ਿਲਾਫ਼ ਫ਼ੌਜੀ ਸ਼ਾਸਨ ਦੀ ਮੰਗ ਕੀਤੀ।
ਕਾਰਕੁੰਨਾਂ ਵਲੋਂ ਵਿਰੋਧ ਪ੍ਰਦਰਸ਼ਨ ਦਾ ਮੁੱਖ ਉਦੇਸ਼ ਬਿ੍ਰਟਿਸ਼ ਅਧਿਕਾਰੀਆਂ, ਸਰਕਾਰ ਅਤੇ ਵਿਸ਼ੇਸ਼ ਰੂਪ ਨਾਲ ਮੌਜੂਦਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦਾ ਧਿਆਨ ਇਸ ਵੱਲ ਖਿੱਚਣਾ ਸੀ ਕਿ ਹੁਸੈਨ ਦੀ ਜ਼ਿੰਦਗੀ ਗੰਭੀਰ ਸੰਕਟ ਵਿਚ ਹੈ। ਦਰਅਸਲ ਇਮਰਾਨ ਖਾਨ ਨੇ ਦੇਸ਼ ਦੀ ਸੰਸਦ ਵਿਚ ਅਲਤਾਫ਼ ਹੁਸੈਨ ਨੂੰ ਡਰੋਨ ਹਮਲੇ ’ਚ ‘ਕਤਲ’ ਕੀਤੇ ਜਾਣ ਦੀ ਸਹੁੰ ਖਾਧੀ ਸੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਬੇਸ਼ਰਤੇ ਬਿ੍ਰਟਿਸ਼ ਸਰਕਾਰ ਉਨ੍ਹਾਂ ਨੂੰ ਲੰਡਨ ’ਚ ਇਸ ਤਰ੍ਹਾਂ ਦੀ ਕਾਰਵਾਈ ਕਰਨ ਦੀ ਇਜਾਜ਼ਤ ਦੇਵੇਗੀ। ਐੱਮ. ਕਿਊ. ਐੱਮ. ਦੀ ਕੇਂਦਰੀ ਕਮੇਟੀ ਦੇ ਕਨਵੀਨਰ ਤਾਰਿਕ ਜਵਾਇਦ ਨੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਕਿਸਤਾਨ ਸਰਕਾਰ ਅਤੇ ਖ਼ੁਫੀਆ ਏਜੰਸੀਆਂ ਅਲਤਾਫ਼ ਹੁਸੈਨ ਦੇ ਕਤਲ ਦੀਆਂ ਸਾਜਿਸ਼ਾਂ ਰੱਚ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਬਿ੍ਰਟਿਸ਼ ਸਰਕਾਰ, ਸਾਰੇ ਲੋਕਤੰਤਰੀ ਦੇਸ਼ਾਂ ਅਤੇ ਸੰਸਥਾਵਾਂ ਨੂੰ ਇਨ੍ਹਾਂ ਘਿਨਾਉਣੀਆਂ ਸਾਜਿਸ਼ਾਂ ਦਾ ਗੰਭੀਰਤਾ ਨਾਲ ਨੋਟਿਸ ਲੈਣਾ ਚਾਹੀਦਾ ਹੈ ਅਤੇ ਹੁਸੈਨ ਨੂੰ ਪੂਰੀ ਸੁਰੱਖਿਆ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ।
ਪ੍ਰਦਰਸ਼ਨਕਾਰੀਆਂ ਮੁਤਾਬਕ ਬਿ੍ਰਟਿਸ਼ ਸਰਕਾਰ ਨੂੰ ਇਸ ਖ਼ਤਰੇ ਦੇ ਸਬੰਧ ਵਿਚ ਪਾਕਿਸਤਾਨ ਨਾਲ ਸਾਰੇ ਕੂਟਨੀਤਕ ਸਬੰਧ ਤੋੜਨੇ ਚਾਹੀਦੇ ਹਨ। ਇਸ ਬਾਬਤ ਬਿ੍ਰਟੇਨ ਦੇ ਪ੍ਰਧਾਨ ਮੰਤਰੀ, ਗ੍ਰਹਿ ਸਕੱਤਰ, ਵਿਦੇਸ਼ ਸਕੱਤਰ ਅਤੇ ਹੋਰ ਸਾਰੀਆਂ ਏਜੰਸੀਆਂ ਨੂੰ ਡਰੋਨ ਹਮਲਿਆਂ ਦੇ ਖ਼ਤਰਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਇਮਰਾਨ ਖਾਨ ਦੀ ਡਰੋਨ ਹਮਲੇ ਦੀ ਧਮਕੀ ਨਫ਼ਰਤ ਭਰੀ ਹੈ, ਜੋ ਕਿ ਹਿੰਸਾ ਅਤੇ ਅੱਤਵਾਦ ਨੂੰ ਭੜਕਾਉਂਦੀ ਹੈ। ਪਾਰਟੀ ਦੇ ਕਾਰਕੁੰਨਾਂ ਮੁਤਾਬਕ ਅਸੀਂ ਪਾਕਿਸਤਾਨੀ ਸ਼ਾਸਕਾਂ ਨੂੰ ਮਨੁੱਖਤਾ ਖ਼ਿਲਾਫ਼ ਉਨ੍ਹਾਂ ਦੀਆਂ ਯੋਜਨਾਵਾਂ ਨੂੰ ਬੇਨਕਾਬ ਕਰਾਂਗੇ।
ਯੂਕੇ: ਯੂਰੋ 2020 ਦੇ ਫਾਈਨਲ 'ਚ ਬਿਨਾਂ ਟਿਕਟਾਂ ਤੋਂ ਸੈਂਕੜੇ ਪ੍ਰਸ਼ੰਸਕ ਸਟੇਡੀਅਮ 'ਚ ਹੋਏ ਦਾਖਲ
NEXT STORY