ਢਾਕਾ - ਬੰਗਲਾਦੇਸ਼ ਦੀ ਅੰਤ੍ਰਿਮ ਸਰਕਾਰ ’ਚ ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਅਮਰੀਕੀ ਕਾਰੋਬਾਰੀ ਜਾਰਜ ਸੋਰੋਸ ਦੇ ਬੇਟੇ ਅਲੈਕਸ ਸੋਰੋਸ ਨਾਲ ਮੁਲਾਕਾਤ ਕੀਤੀ ਹੈ। ਦੋਵਾਂ ਦੀ ਇਹ ਮੁਲਾਕਾਤ ਢਾਕਾ ’ਚ ਓਪਨ ਸੋਸਾਇਟੀ ਫਾਊਂਡੇਸ਼ਨ ਦੇ ਇਕ ਪ੍ਰੋਗਰਾਮ ਦੌਰਾਨ ਹੋਈ। ਪਿਛਲੇ 3 ਮਹੀਨਿਆਂ ’ਚ ਯੂਨਸ ਦੂਜੀ ਵਾਰ ਅਲੈਕਸ ਨੂੰ ਮਿਲੇ ਹਨ। ਯੂਨਸ ਨੇ ਸੋਸ਼ਲ ਮੀਡੀਆ ’ਤੇ ਪੋਸਟ ਕਰ ਕੇ ਮੀਟਿੰਗ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮੀਟਿੰਗ ਵਿਚ ਬੰਗਲਾਦੇਸ਼ ਦੀ ਆਰਥਿਕਤਾ ਤੇ ਆਰਥਿਕ ਸੁਧਾਰਾਂ ’ਤੇ ਚਰਚਾ ਕੀਤੀ ਗਈ। ਡੇਲੀ ਸਟਾਰ ਦੀ ਰਿਪੋਰਟ ਅਨੁਸਾਰ ਅਲੈਕਸ ਸੋਰੋਸ ਨੇ ਸੁਧਾਰਾਂ ਨਾਲ ਜੁੜੇ ਕੰਮਾਂ ਲਈ ਯੂਨਸ ਦੀ ਪ੍ਰਸ਼ੰਸਾ ਵੀ ਕੀਤੀ। ਅਲੈਕਸ ਸੋਰੋਸ ਓਪਨ ਸੋਸਾਇਟੀ ਫਾਊਂਡੇਸ਼ਨ ਦੇ ਚੇਅਰਮੈਨ ਹਨ। ਇਸ ਦੀ ਸਥਾਪਨਾ ਉਸ ਦੇ ਪਿਤਾ ਜਾਰਜ ਸੋਰੋਸ ਨੇ ਕੀਤੀ ਸੀ।
ਬੱਚਿਆਂ ’ਚ ਵਧ ਰਹੇ ਮੋਟਾਪੇ ਤੋਂ ਪ੍ਰੇਸ਼ਾਨ ਚੀਨ ਹੁਣ ਸਰੀਰਕ ਸਿੱਖਿਆ ਨੂੰ ਬਣਾਏਗਾ ਪਾਠਕ੍ਰਮ ਦਾ ਮੁੱਖ ਹਿੱਸਾ
NEXT STORY