ਨਿਊਯਾਰਕ— ਅਮਰੀਕਾ ਦੇ ਨਿਊਯਾਰਕ ’ਚ ਦਾੜ੍ਹੀ ਕਟਾਉਣ ਤੋਂ ਇਨਕਾਰ ਕਰਨ ’ਤੇ ਸਸਪੈਂਡ ਕੀਤੇ ਗਏ ਮੁਸਲਿਮ ਜੇਲ ਅਧਿਕਾਰੀਆਂ ਨੂੰ ਵਾਪਸ ਨੌਕਰੀ ’ਤੇ ਰੱਖ ਲਿਆ ਗਿਆ ਹੈ। ਡਚ ਕਾਊਂਟੀ ਦੀ ‘ਫਿਸ਼ਕਿਲ ਜੇਲ’ ਦੇ ਜੇਲ ਅਧਿਕਾਰੀ ਬ੍ਰਾਇਨ ਸੁਗਰਿਮ ਅਤੇ ਡੇਵਿਡ ਫੇਲਸੀਆਨੋ ਨੇ ਜੇਲ ਅਤੇ ਭਾਈਚਾਰਕ ਨਿਗਰਾਨੀ ਵਿਭਾਗ ਖਿਲਾਫ ਇਕ ਸੰਘੀ ਮੁਕੱਦਮਾ ਦਰਜ ਕਰਵਾਇਆ ਸੀ ਜਿਸ ਦੇ ਇਕ ਦਿਨ ਬਾਅਦ ਇਹ ਕਦਮ ਚੁੱਕਿਆ ਗਿਆ।
ਉਨ੍ਹਾਂ ਦੇ ਵਕੀਲ ਜੋਸ਼ੁਆ ਮੋਸਕੋਵਿਤਜ ਨੇ ਕਿਹਾ ਕਿ ਮੁਕੱਦਮੇ ’ਚ ਦਲੀਲ ਦਿੱਤੀ ਗਈ ਸੀ ਕਿ ਏਜੰਸੀ ਨੇ ਦੋ ਪੁਰਸ਼ਾਂ ਨਾਲ ਭੇਦਭਾਵ ਕੀਤਾ ਅਤੇ ਉਨ੍ਹਾਂ ਨੂੰ ਨੌਕਰੀ ’ਤੇ ਵਾਪਸ ਰੱਖਣ ਦਾ ਇਕੋ-ਇਕ ਕਾਰਨ ਹੈ। ਏਜੰਸੀ ਨੇ ਅਧਿਕਾਰੀਆਂ ਨੂੰ ਵਾਪਸ ਨੌਕਰੀ ’ਤੇ ਰੱਖੇ ਜਾਣ ’ਤੇ ਕੋਈ ਟਿੱਪਣੀ ਨਹÄ ਕੀਤੀ। ਜ਼ਿਕਰਯੋਗ ਹੈ ਕਿ ਦੋਹਾਂ ਮੁਸਲਿਮ ਅਧਿਕਾਰੀਆਂ ਨੇ ਧਰਮ ਦਾ ਹਵਾਲਾ ਦਿੰਦੇ ਹੋਏ ਦਾੜ੍ਹੀ ਕਟਾਉਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦੇ ਬਾਅਦ ਉਨ੍ਹਾਂ ਨੂੰ ਨੌਕਰੀ ’ਚੋਂ ਕੱਢ ਦਿੱਤਾ ਗਿਆ ਸੀ।
‘ਓਮ’ ਤੇ ‘ਗਣੇਸ਼’ ਵਾਲੇ ਲੈਗਿੰਗਜ਼ ਵਿਵਾਦ ’ਤੇ ਰਿਟੇਲਰ ਕੰਪਨੀ ਨੇ ਮੰਗੀ ਮਾਫੀ
NEXT STORY