ਲਾਹੌਰ (ਭਾਸ਼ਾ)- ਪਾਕਿਸਤਾਨ ਦੀ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਮਜ਼ਾ ਸ਼ਹਿਬਾਜ਼ ਨੂੰ ਭ੍ਰਿਸ਼ਟਾਚਾਰ ਰੋਕੂ ਸੰਸਥਾ ਰਾਸ਼ਟਰੀ ਜਵਾਬਦੇਹੀ ਬਿਊਰੋ (ਐਨ.ਏ.ਬੀ.) ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਮਨੀ ਲਾਂਡਰਿੰਗ ਅਤੇ ਆਮਦਨ ਤੋਂ ਜ਼ਿਆਦਾ ਜਾਇਦਾਦ ਨਾਲ ਜੁੜੇ ਮਾਮਲਿਆਂ ਵਿਚ ਲਾਹੌਰ ਹਾਈ ਕੋਰਟ ਕੰਪਲੈਕਸ ਵਿਚ ਗ੍ਰਿਫਤਾਰ ਕੀਤਾ। ਮੀਡੀਆ ਵਿਚ ਆਈਆਂ ਖਬਰਾਂ ਵਿਚ ਇਹ ਜਾਣਕਾਰੀ ਦਿੱਤੀ ਗਈ। ਇਹ ਗ੍ਰਿਫਤਾਰੀ ਉਦੋਂ ਹੋਈ ਜਦੋਂ ਲਾਹੌਰ ਹਾਈ ਕੋਰਟ ਦੀ ਦੋ ਮੈਂਬਰੀ ਬੈਂਚ ਨੇ ਹਮਜ਼ਾ ਵਲੋਂ ਦਾਖਲ ਜ਼ਮਾਨਤ ਅਰਜ਼ੀਆਂ ਰੱਦ ਕਰ ਦਿੱਤੀਆਂ। ਹਮਜ਼ਾ ਦੇ ਵਕੀਲ ਵਲੋਂ ਭ੍ਰਿਸ਼ਟਾਚਾਰ ਦੇ ਦੋ ਮਾਮਲਿਆਂ ਵਿਚ ਅਰਜ਼ੀਆਂ ਵਾਪਸ ਲੈਣ 'ਤੇ ਅਦਾਲਤ ਨੇ ਉਨ੍ਹਾਂ ਨੂੰ ਰੱਦ ਕਰ ਦਿੱਤਾ। ਐਨ.ਏ.ਬੀ. ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐਮ.ਐਲ.-ਐਨ) ਦੇ ਉਪ ਪ੍ਰਧਾਨ ਹਮਜ਼ਾ ਖਿਲਾਫ ਚੀਨੀ ਮਿਲ, ਸਾਫ ਪਾਣੀ ਪ੍ਰਾਜੈਕਟਾਂ ਅਤੇ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲਿਆਂ ਵਿਚ ਜਾਂਚ ਕਰ ਰਹੀ ਹੈ।
ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਜੇਲ ਦੀ ਸਜ਼ਾ ਕੱਟ ਰਹੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਛੋਟੇ ਭਰਾ, ਪੀ.ਐਮ.ਐਲ.-ਐਨ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਦੇ ਹੇਠਲੇ ਸਦਨ ਨੈਸ਼ਨਲ ਅਸੈਂਬਲੀ ਵਿਚ ਨੇਤਾ ਪ੍ਰਤੀਪੱਖ ਸ਼ਹਿਬਾਜ਼ ਸ਼ਰੀਫ ਦੇ ਬੇਟੇ ਹਮਜ਼ਾ ਨੇ ਆਪਣੀ ਗ੍ਰਿਫਤਾਰੀ ਤੋਂ ਪਹਿਲਾਂ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਖਿਲਾਫ ਇਕ ਰੁਪਏ ਦਾ ਭ੍ਰਿਸ਼ਟਾਚਾਰ ਵੀ ਸਾਬਿਤ ਨਹੀਂ ਕੀਤਾ ਜਾ ਸਕਦਾ। ਡਾਨ ਅਖਬਾਰ ਨੇ ਹਮਜ਼ਾ ਦੇ ਹਵਾਲੇ ਤੋਂ ਕਿਹਾ, 'ਮੈਂ ਰਾਜਨੀਤੀ ਛੱਡ ਦਿਆਂਗਾ, ਜੇਕਰ ਇਹ ਸਾਬਿਤ ਹੋ ਜਾਵੇ ਕਿ ਮੈਂ ਭ੍ਰਿਸ਼ਟ ਗਤੀਵਿਧੀਆਂ ਵਿਚ ਸ਼ਾਮਲ ਸੀ।' ਪੀ.ਐਮ.ਐਲ-ਐਨ ਦੇ ਕਾਰਕੁੰਨਾਂ ਨੇ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਲਾਹੌਰ ਦੇ ਮਾਲ ਰੋਡ ਨੂੰ ਜਾਮ ਕਰ ਦਿੱਤਾ ਅਤੇ ਹਮਜ਼ਾ ਦੀ ਗ੍ਰਿਫਤਾਰੀ ਦਾ ਵਿਰੋਧ ਕੀਤਾ। ਅਦਾਲਤ ਦੇ ਬਾਹਰ ਪੁਲਸ ਅਤੇ ਪਾਰਟੀ ਹਮਾਇਤੀਆਂ ਵਿਚਾਲੇ ਝੜਪ ਵੀ ਹੋਈ। ਐਨ.ਏ.ਬੀ. ਵਲੋਂ ਇਸਲਾਮਾਬਾਦ ਵਿਚ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੀ ਗ੍ਰਿਫਤਾਰੀ ਤੋਂ ਇਕ ਦਿਨ ਬਾਅਦ ਹਮਜ਼ਾ ਨੂੰ ਗ੍ਰਿਫਤਾਰ ਕੀਤਾ ਗਿਆ। ਜ਼ਰਦਾਰੀ ਨੂੰ ਫਰਜ਼ੀ ਬੈਂਕ ਖਾਤਾ ਕੇਸ ਵਿਚ ਗ੍ਰਿਫਤਾਰ ਕੀਤਾ ਗਿਆ ਹੈ।
ਤਾਲਿਬਾਨ ਦੀ ਕੈਦ 'ਚੋਂ 34 ਲੋਕ ਕਰਵਾਏ ਗਏ ਰਿਹਾਅ
NEXT STORY