ਟੈਂਪਾ (ਅਮਰੀਕਾ) (ਏ. ਐੱਫ. ਪੀ.)-ਅਮਰੀਕਾ ਪੁਲਾੜ ਏਜੰਸੀ ਨਾਸਾ ਦਾ ਗ੍ਰਹਿਆਂ ਦੀ ਖੋਜ ਕਰਨ ਵਾਲਾ ਕੇਪਲਰ ਦੂਰਬੀਨ 9 ਸਾਲਾਂ ਦੀ ਸੇਵਾ ਤੋਂ ਬਾਅਦ ਰਿਟਾਇਰ ਹੋਣ ਵਾਲਾ ਹੈ। ਅਧਿਕਾਰੀਆਂ ਨੇ ਦੱਸਿਆ ਕਿ 2600 ਗ੍ਰਹਿਆਂ ਦੀ ਖੋਜ ’ਚ ਮਦਦ ਕਰਨ ਵਾਲੇ ਕੇਪਲਰ ਦੂਰਬੀਨ ਦਾ ਈਂਧਨ ਇਸ ਦੂਰਬੀਨ ਨੇ ਅਰਬਾਂ ਛੁਪੇ ਹੋਏ ਗ੍ਰਹਿਆਂ ਤੋਂ ਸਾਨੂੰ ਜਾਣੂ ਕਰਵਾਇਆ ਅਤੇ ਬ੍ਰਹਿਮੰਡ ਦੀ ਸਾਡੀ ਸਮਝ ਨੂੰ ਬਿਹਤਰ ਬਣਾਇਆ।
ਨਾਸਾ ਵਲੋਂ ਜਾਰੀ ਬਿਆਨ ਮੁਤਾਬਕ ਕੇਪਲਰ ਨੇ ਦਿਖਾਇਆ ਕਿ ਰਾਤ ’ਚ ਆਕਾਸ਼ ’ਚ ਦਿਖਣ ਵਾਲੇ 20 ਤੋਂ 50 ਫੀਸਦੀ ਤਾਰਿਆਂ ਦੇ ਸੌਰਮੰਡਲ ’ਚ ਧਰਤੀ ਦੇ ਆਕਾਰ ਦੇ ਗ੍ਰਹਿ ਹਨ ਅਤੇ ਉਹ ਆਪਣੇ ਤਾਰਿਆਂ ਦੇ ਰਹਿਣਯੋਗ ਖੇਤਰ ਦੇ ਅੰਦਰ ਸਥਿਤ ਹੈ। ਇਸਦਾ ਮਤਲਬ ਹੈ ਕਿ ਉਹ ਆਪਣੇ ਤਾਰਿਆਂ ਤੋਂ ਇੰਨੀ ਦੂਰੀ ’ਤੇ ਸਥਿਤ ਹਨ, ਜਿੱਥੇ ਇਨ੍ਹਾਂ ਗ੍ਰਹਿਆਂ ’ਤੇ ਜੀਵਨ ਲਈ ਸਭ ਤੋਂ ਅਹਿਮ ਪਾਣੀ ਦੇ ਹੋਣ ਦੀ ਸੰਭਾਵਨਾ ਹੈ।
ਆਸਟਰੇਲੀਆ 'ਚ ਡੁੱਬੀ ਨਾਬਾਲਗ ਲੜਕੀ ਦੇ ਪਰਿਵਾਰ ਨੇ 35 ਕਰੋੜ ਦਾ ਮੁਆਵਜ਼ਾ ਮੰਗਿਆ
NEXT STORY