ਵਾਸ਼ਿੰਗਟਨ - ਕੋਲੰਬੀਆ ਯੂਨੀਵਰਸਿਟੀ ਦੇ ਸਾਇੰਸਦਾਨਾਂ ਨੇ ਇਕ ਅਜਿਹਾ ਨੇਜਲ ਸਪ੍ਰੇਅ ਵਿਕਸਤ ਕੀਤਾ ਹੈ, ਜੋ ਕੋਰੋਨਾਵਾਇਰਸ ਨੂੰ ਨੱਕ ਅਤੇ ਫੇਫੜਿਆਂ ਵਿਚ ਹੀ ਰੋਕ ਲਵੇਗਾ। ਇਹ ਮਹਿੰਗਾ ਨਹੀਂ ਹੈ ਅਤੇ ਇਸ ਦੇ ਲਈ ਫ੍ਰੀਜ਼ਰ ਦੀ ਵੀ ਜ਼ਰੂਰਤ ਨਹੀਂ ਪਵੇਗੀ। ਬਸ ਇਸ ਨੂੰ ਨੱਕ ਵਿਚ ਸਪ੍ਰੇਅ ਕਰਨਾ ਹੋਵੇਗਾ। ਇਹ ਸਰੀਰ ਵਿਚ ਕੋਰੋਨਾ ਨੂੰ ਅੱਗੇ ਨਹੀਂ ਵਧਣ ਦੇਵੇਗਾ।
ਸਾਇੰਸਦਾਨਾਂ ਨੇ ਸਪ੍ਰੇਅ ਦਾ ਫੇਰੇਟਸ (ਨੇਵਲੇ ਦੀ ਪ੍ਰਜਾਤੀ ਦਾ ਜਾਨਵਰ) 'ਤੇ ਪ੍ਰੀਖਣ ਕੀਤਾ ਹੈ। ਉਹ ਕੋਰੋਨਾਵਾਇਰਸ ਤੋਂ ਸੁਰੱਖਿਅਤ ਰਹੇ। ਇਸ ਦਾ ਇਨਸਾਨਾਂ 'ਤੇ ਪ੍ਰੀਖਣ ਬਾਕੀ ਹੈ। ਕਲੀਨਿਕਲ ਟ੍ਰਾਇਲ ਤੋਂ ਬਾਅਦ ਮਹਾਮਾਰੀ ਨਾਲ ਲੱੜਣ ਦਾ ਨਵਾਂ ਤਰੀਕਾ ਮਿਲ ਸਕੇਗਾ। ਰੋਜ਼ ਸਪ੍ਰੇਅ ਕਰਨਾ ਵੈਕਸੀਨ ਦੀ ਤਰ੍ਹਾਂ ਕੰਮ ਕਰੇਗਾ। ਤੁਸੀਂ ਕਿਸੇ ਇਨਫੈਕਟਡ ਦੇ ਨਾਲ ਰਹਿੰਦੇ ਹੋਏ ਵੀ ਵਾਇਰਸ ਤੋਂ ਸੁਰੱਖਿਅਤ ਰਹੋਗੇ।
ਸਟੱਡੀ ਦੀ ਸਹਿ-ਲੇਖਕ ਮਾਇਕ੍ਰੋਬਾਇਓਲਾਜ਼ਿਸਟ ਡਾ. ਐੱਨ. ਮਾਸਕੋਨਾ ਮੁਤਾਬਕ, ਸਪ੍ਰੇਅ ਵਾਇਰਸ 'ਤੇ ਸਿੱਧਾ ਹਮਲਾ ਕਰਦਾ ਹੈ। ਇਸ ਵਿਚ ਇਕ ਲਿਪੋਪੇਪਟਾਈਡ ਹੁੰਦਾ ਹੈ। ਇਹ ਕੋਲੇਸਟੇਰੋਲ ਦਾ ਹਿੱਸਾ ਹੁੰਦਾ ਹੈ, ਜੋ ਪ੍ਰੋਟੀਨ ਦੇ ਮੂਲਭੂਤ ਅੰਗ ਐਮਿਨੋ ਏਸਿਡਸ ਦੀ ਸ਼੍ਰੇਣੀ ਨਾਲ ਜੁੜਿਆ ਹੁੰਦਾ ਹੈ। ਇਹ ਲਿਪੋਪੇਪਟਾਈਡ ਵਾਇਰਸ ਦੇ ਸਪਾਈਕ ਪ੍ਰੋਟੀਨ ਵਿਚ ਮੌਜੂਦ ਐਮਿਨੋ ਏਸਿਡਸ ਦੇ ਸਮਾਨ ਹੁੰਦਾ ਹੈ।
ਕੋਰੋਨਾਵਾਇਰਸ ਇਸ ਦੇ ਜ਼ਰੀਏ ਫੇਫੜਿਆਂ ਦੀਆਂ ਕੋਸ਼ਿਕਾਵਾਂ ਜਾਂ ਸਾਹ ਲੈਣ ਵਾਲੀ ਨਾਲੀ 'ਤੇ ਹਮਲਾ ਕਰਦਾ ਹੈ। ਉਥੇ ਸਪਾਈਕ ਖੁੱਲਦੇ ਹਨ ਅਤੇ ਆਰ. ਐੱਨ. ਏ. ਕੋਸ਼ਿਕਾਵਾਂ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹਨ। ਉਸ ਦਾ ਸਾਹਮਣਾ ਐਮਿਨੋ ਏਸਿਡਸ ਦੀਆਂ 2 ਸ਼੍ਰੇਣੀਆਂ ਨਾਲ ਹੁੰਦਾ ਹੈ। ਜਿਵੇਂ ਹੀ ਸਪਾਈਕ ਬੰਦ ਹੁੰਦੇ ਹਨ, ਸਪ੍ਰੇਅ ਵਿਚ ਮੌਜੂਦ ਲਿਪੋਪੇਪਟਾਈਡ ਵੀ ਇਸ ਵਿਚ ਦਾਖਲ ਹੋ ਜਾਂਦੇ ਹਨ ਅਤੇ ਵਾਇਰਸ ਨੂੰ ਅੱਗੇ ਵੱਧਣ ਤੋਂ ਰੋਕਦੇ ਹਨ।
ਸੋਧ ਦੇ ਲੇਖਕ ਅਤੇ ਕੋਲੰਬੀਆ ਯੂਨੀਵਰਸਿਟੀ ਵਿਚ ਮਾਇਕ੍ਰੋਬਾਇਓਲਾਜ਼ਿਸਟ ਮੈਟਿਓ ਪੇਰੋਟੋ ਮੁਤਾਬਕ, ਇਹ ਉਸ ਤਰ੍ਹਾਂ ਦਾ ਹੁੰਦਾ ਹੈ ਜਿਵੇਂ ਤੁਸੀਂ ਜਿੱਪ ਲਗਾਉਂਦੇ ਵੇਲੇ ਵਿਚ ਇਕ ਹੋਰ ਜਿੱਪਰ ਪਾ ਦਿਓ ਤਾਂ ਜਿੱਪ ਨਹੀਂ ਲੱਗ ਸਕਦੀ। ਡਾ. ਮਾਸਕੋਨਾ ਆਖਦੀ ਹੈ ਕਿ ਲਿਪੋਪ੍ਰੋਟੀਨ ਨੂੰ ਚਿੱਟੇ ਪਾਉਡਰ ਦੀ ਤਰ੍ਹਾਂ ਬਣਾਇਆ ਜਾ ਸਕਦਾ ਹੈ, ਜਿਸ ਨੂੰ ਕਿਸੇ ਫ੍ਰੀਜ਼ਰ ਵਿਚ ਰੱਖਣ ਦੀ ਜ਼ਰੂਰਤ ਨਹੀਂ ਹੁੰਦੀ। ਕੋਈ ਵੀ ਡਾਕਟਰ ਜਾਂ ਫਾਰਮਾਸਿਸਟ ਪਾਉਡਰ ਨੂੰ ਸ਼ਕਰ ਅਤੇ ਪਾਣੀ ਦੇ ਨਾਲ ਮਿਲ ਕੇ ਨੇਜਲ ਸਪ੍ਰੇਅ ਬਣਾ ਸਕਦਾ ਹੈ। ਉਨ੍ਹਾਂ ਮੁਤਾਬਕ, ਹੋਰ ਲੈਬ ਨੇ ਵੀ ਐਂਟੀਬਾਡੀਜ਼ ਜਾਂ ਮਿਨੀ ਪ੍ਰੋਟੀਨ ਵਿਕਸਤ ਕੀਤੇ ਹਨ, ਜੋ ਵਾਇਰਸ ਨੂੰ ਰੋਕ ਦਿੰਦੇ ਹਨ, ਪਰ ਉਹ ਰਸਾਣਿਕ ਰੂਪ ਤੋਂ ਜ਼ਿਆਦਾ ਜਟਿਲ ਹੁੰਦੇ ਹਨ ਅਤੇ ਇਨ੍ਹਾਂ ਨੂੰ ਠੰਡੇ ਤਾਪਮਾਨ ਵਿਚ ਰੱਖਣ ਦੀ ਜ਼ਰੂਰਤ ਹੁੰਦੀ ਹੈ।
ਸਪ੍ਰੇਅ ਨੱਕ ਅਤੇ ਫੇਫੜਿਆਂ ਦੀਆਂ ਕੋਸ਼ਿਕਾਵਾਂ ਨਾਲ ਜੁੜ ਕੇ 24 ਘੰਟੇ ਬਚਾਅ ਕਰਦਾ ਹੈ
ਸਟੱਡੀ ਦੌਰਾਨ 6 ਫੇਰੇਟਸ ਨੂੰ ਸਪ੍ਰੇਅ ਦਿੱਤਾ ਗਿਆ ਅਤੇ 2-2 ਫੇਰੇਟਸ ਨੂੰ 3 ਪਿੰਜਰਿਆਂ ਵਿਚ ਰੱਖਿਆ। ਹਰ ਪਿੰਜਰੇ ਵਿਚ ਇਕ ਫੇਰੇਟ ਦੀ ਨਕਲੀ ਸਪ੍ਰੇਅ ਦੇ ਕੇ ਅਤੇ ਇਕ-ਇਕ ਫੇਰੇਟ ਕੋਰੋਨਾ ਇਨਫੈਕਟਡ ਰੱਖਿਆ ਗਿਆ। 24 ਘੰਟੇ ਬਾਅਦ ਪਤਾ ਲੱਗਾ ਕਿ ਜਿਸ ਫੇਰੇਟ ਨੂੰ ਸਪ੍ਰੇਅ ਦਿੱਤਾ, ਉਹ ਸੁਰੱਖਿਅਤ ਹੈ। ਜਦਕਿ ਨਕਲੀ ਸਪ੍ਰੇਅ ਲੈਣ ਵਾਲੇ ਫੇਰੇਟ ਇਨਫੈਕਟਡ ਹੋ ਗਿਆ। ਡਾ. ਮਾਸਕੋਨਾ ਆਖਦੀ ਹੈ ਕਿ ਸਪ੍ਰੇਅ ਨੱਕ ਅਤੇ ਫੇਫੜਿਆਂ ਦੀਆਂ ਕੋਸ਼ਿਕਾਵਾਂ ਨਾਲ ਜੁੜ ਜਾਂਦੀ ਹੈ ਅਤੇ 24 ਘੰਟਿਆਂ ਤੱਕ ਕਾਰਗਰ ਰਹਿੰਦੀ ਹੈ।
ਬਾਇਡੇਨ ਦੇ ਅਮਰੀਕਾ ਦਾ ਰਾਸ਼ਟਰਪਤੀ ਬਣਨ ਨਾਲ ਇਸ ਕਰਕੇ ਖੁਸ਼ ਹੈ ਪਾਕਿਸਤਾਨ
NEXT STORY