ਨਿਊਯਾਰਕ/ ਟੋਰਾਂਟੋ, (ਰਾਜ ਗੋਗਨਾ)—ਕੈਨੇਡਾ ਦੀ ਇਕ ਵੱਡੀ ਕਿਸਾਨ ਜਥੇਬੰਦੀ 'ਨੈਸ਼ਨਲ ਫਾਰਮਰ ਯੂਨੀਅਨ' ਦੇ ਪ੍ਰਧਾਨ ਕੇਟੀ ਵਾਰਡ ਤੇ ਉਪ ਪ੍ਰਧਾਨ ਸਟੀਵਰਟ ਵੇਲਜ਼ ਨੇ ਭਾਰਤ ਦੇ ਕਿਸਾਨੀ ਸੰਘਰਸ਼ ਦਾ ਸਮਰਥਨ ਕਰ ਦਿੱਤਾ ਹੈ।
ਜੱਥੇਬੰਦੀ ਨੇ ਕਿਹਾ ਹੈ ਕਿ ਉਹ ਕਿਸਾਨਾਂ ਦੀਆਂ ਮੁਸਕਲਾਂ ਨੂੰ ਸਮਝਦੇ ਹਨ । ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਨੂੰ ਸਮਝ ਹੈ ਕਿ ਇਹੋ ਜਿਹੀਆਂ ਨੀਤੀਆਂ ਨੇ ਦੁਨੀਆ ਭਰ ਦੇ ਕਿਸਾਨਾਂ ਦਾ ਕਿੰਨਾ ਨੁਕਸਾਨ ਕੀਤਾ ਹੈ । ਉਨ੍ਹਾਂ ਕਿਹਾ ਹੈ ਕਿ ਜਦੋਂ ਕਿਸਾਨਾਂ ਨੇ ਇਨ੍ਹਾਂ ਬਿੱਲਾਂ ਦੀ ਕਦੇ ਮੰਗ ਹੀ ਨਹੀਂ ਕੀਤੀ ਸੀ ਫਿਰ ਕਿਉਂ ਇਹ ਬਿੱਲ ਲਿਆਂਦੇ ਗਏ ਹਨ।
ਨੈਸ਼ਨਲ ਫਾਰਮਰ ਯੂਨੀਅਨ ਵੱਲੋਂ ਬਿਆਨ ਆਉਣ ਤੋਂ ਬਾਅਦ ਜੋ ਮੀਡੀਆਕਾਰ ਸਰਕਾਰ ਦੀ ਬੋਲੀ ਬੋਲ ਰਹੇ ਹਨ ਕੀ ਉਹ ਕੈਨੇਡਾ ਦੇ ਸਥਾਨਕ ਕਿਸਾਨਾਂ ਨਾਲ ਜਾ ਕੇ ਗੱਲਬਾਤ ਕਰਨਗੇ ਕਿ ਆਖਿਰ ਉਹ ਕਿਉਂ ਇਨ੍ਹਾਂ ਨੀਤੀਆਂ ਦੇ ਖ਼ਿਲਾਫ਼ ਹਨ ? ਕਿਉਂ ਲੋਕਲ ਕਿਸਾਨਾਂ ਨੇ ਭਾਰਤ ਸਰਕਾਰ ਦੇ ਬਿੱਲਾਂ ਨੂੰ ਵਿਨਾਸ਼ਕਾਰੀ ਦੱਸਿਆ ਹੈ, ਸਾਡੇ ਨੁਮਾਇੰਦਿਆਂ ਨੂੰ ਵੀ ਕੈਨੇਡਾ ਦੇ ਸਥਾਨਕ ਕਿਸਾਨਾਂ ਦੀਆਂ ਮੁਸਕਲਾਂ ਨੂੰ ਸਮਝਣਾ ਚਾਹੀਦਾ ਹੈ ਤੇ ਉਨ੍ਹਾਂ ਲਈ ਵੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ
ਇਟਲੀ : ਭਾਰਤੀ ਨੌਜਵਾਨਾਂ ਦੁਆਰਾ ਕਿਸਾਨਾਂ ਦੇ ਹੱਕ 'ਚ ਜ਼ਬਰਦਸਤ ਪ੍ਰਦਰਸ਼ਨ
NEXT STORY