ਇਸਲਾਮਾਬਾਦ— ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਕਰੀਬੀ ਸਹਿਯੋਗੀ ਇਰਫਾਨ ਸਿੱਦੀਕੀ ਨੂੰ ਸ਼ੁੱਕਰਵਾਰ ਦੇਰ ਰਾਤ ਕਿਰਾਏਦਾਰੀ ਕਾਨੂੰਨਾਂ ਦੀ ਉਲੰਘਣਾ ਕਰਨ ਤੇ ਪੁਲਸ ਨੂੰ ਦੱਸੇ ਬਿਨਾਂ ਆਪਣਾ ਘਰ ਕਿਰਾਏ 'ਤੇ ਦੇਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ।
ਜਿਓ ਨਿਊਜ਼ ਏਜੰਸੀ ਨੇ ਦੱਸਿਆ ਕਿ ਪੁਲਸ ਥਾਣੇ 'ਚ ਧਾਰਾ 188 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਕ ਹੋਰ ਵਿਅਕਤੀ ਜਾਵੇਦ ਇਕਬਾਲ, ਜੋ ਇਸ ਘਰ ਦਾ ਕਿਰਾਏਦਾਰ ਸੀ, ਨੂੰ ਵੀ ਸਿੱਦੀਕੀ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ।
ਅਜਰਬੈਜਾਨ ਨੇੜੇ ਡੁੱਬਿਆ ਈਰਾਨੀ ਜਹਾਜ਼, ਬਚਾਏ ਗਏ 2 ਭਾਰਤੀ
NEXT STORY