ਅਜਰਬੈਜਾਨ (ਏਜੰਸੀ)- ਅਜਰਬੈਜਾਨ ਨੇੜੇ ਇਕ ਈਰਾਨੀ ਮਾਲ ਢੋਣ ਵਾਲਾ ਜਹਾਜ਼ ਸ਼ਾਬਹਾਂਗ ਡੁੱਬ ਗਿਆ ਹੈ। ਈਰਾਨੀ ਮਾਲ ਢੋਣ ਵਾਲੇ ਜਹਾਜ਼ ਸ਼ਾਬਹਾਂਗ 'ਤੇ ਸਵਾਰ ਦੋ ਭਾਰਤੀਆਂ ਨੂੰ 7 ਕਰੂ ਮੈਂਬਰਾਂ ਦੇ ਨਾਲ ਬਚਾ ਲਿਆ ਗਿਆ ਹੈ। ਈਰਾਨ ਦੀ ਸੂਬਾ ਨਿਊਜ਼ ਏਜੰਸੀ ਆਈ.ਆਰ.ਐਨ.ਏ. ਮੁਤਾਬਕ ਚਾਲਕ ਦਲ ਨੇ ਅਜਰਬੈਜਾਨ ਸਟੇਟ ਮਰੀਨ ਅਕੈਡਮੀ ਤੋਂ ਮਦਦ ਮੰਗੀ ਸੀ, ਜਿਸ ਨੇ ਬਚਾਅ ਕਾਰਜ ਸ਼ੁਰੂ ਕਰਨ ਲਈ ਦੋ ਹੈਲੀਕਾਪਟਰਾਂ ਅਤੇ ਇਕ ਗਸ਼ਤੀ ਜਹਾਜ਼ ਨੂੰ ਘਟਨਾ ਵਾਲੀ ਥਾਂ 'ਤੇ ਭੇਜਿਆ ਗਿਆ। ਸਾਰੇ 9 ਕਰੂ ਮੈਂਬਰ ਨੂੰ ਬਚਾ ਲਿਆ ਗਿਆ ਹੈ ਹਾਲਾਂਕਿ ਈਰਾਨੀ ਮਾਲ ਢੋਣ ਵਾਲੇ ਜਹਾਜ਼ ਸ਼ਾਬਹਾਂਗ ਪੂਰੀ ਤਰ੍ਹਾਂ ਨਾਲ ਅਜੇਰੀ ਦੇ ਪਾਣੀ ਵਿਚ ਡੁੱਬ ਗਿਆ ਹੈ। ਇਹ ਜਹਾਜ਼ ਟਾਈਲਾਂ ਲੈ ਕੇ ਜਾ ਰਿਹਾ ਸੀ ਅਤੇ ਈਰਾਨ ਦੇ ਅੰਜਾਲੀ ਬੰਦਰਗਾਹ ਤੋਂ ਰੂਸ ਦੇ ਮਚਕਕਾਲ ਲਈ ਜਾ ਰਿਹਾ ਸੀ। ਅਜੇਰੀ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਘਟਨਾ ਲਾਂਕਰਨ ਬੰਦਰਗਾਹ ਨੇੜੇ ਹੋਈ ਸੀ, ਜਦੋਂ ਕਿ ਇਸਲਾਮੀ ਨੇ ਕਿਹਾ ਕਿ ਜਹਾਜ਼ ਅਜਰਬੈਜਾਨ ਨੇ ਅਸਤਾਰਾ ਬੰਦਰਗਾਹ ਤੋਂ ਲਗਭਗ 23 ਮੀਲ ਦੂਰ ਪਾਣੀ ਵਿਚ ਡੁੱਬਿਆ ਹੈ।
ਗਲਤ ਤਰੀਕੇ ਨਾਲ ਸਪੇਨ ਜਾ ਰਹੇ 242 ਅਪ੍ਰਵਾਸੀ ਫੜੇ ਗਏ
NEXT STORY