ਬਰਲਿਨ-ਯੂਰਪੀਨ ਯੂਨੀਅਨ (ਈ.ਯੂ.) ਨੇ ਵੀਰਵਾਰ ਨੂੰ ਕਿਹਾ ਕਿ ਈਰਾਨ ਅਤੇ ਪੰਜ ਗਲੋਬਲ ਸ਼ਕਤੀਆਂ ਦੀ ਗੱਲਬਾਤ 2015 ਦੇ ਪ੍ਰਮਾਣੂ ਸਮਝੌਤੇ ਨੂੰ ਬਹਾਲ ਕਰਨ ਲਈ ਅਗਲੇ ਹਫ਼ਤੇ ਵਿਆਨਾ 'ਚ ਫ਼ਿਰ ਤੋਂ ਸ਼ੁਰੂ ਕਰਨਗੇ। ਈਰਾਨ ਦੀਆਂ ਨਵੀਂ ਮੰਗਾਂ ਨੂੰ ਲੈ ਕੇ ਤਣਾਅ ਦਰਮਿਆਨ ਇਕ ਦੌਰ ਤੋਂ ਬਾਅਦ ਲਗਭਗ ਇਕ ਹਫ਼ਤੇ ਪਹਿਲਾਂ ਗੱਲਬਾਤ ਮੁਲਤਵੀ ਕਰ ਦਿੱਤੀ ਗਈ ਸੀ। ਗੱਲਬਾਤ ਦੀ ਪ੍ਰਧਾਨਗੀ ਯੂਰਪੀਨ ਯੂਨੀਅਨ ਦੇ ਡਿਪਲੋਮੈਟ ਐਨਰਿਕ ਮੋਰਾ ਕਰ ਰਹੇ ਹਨ।
ਇਹ ਵੀ ਪੜ੍ਹੋ : ਨਾਈਜੀਰੀਆ 'ਚ ਹੋਏ ਧਮਾਕਿਆਂ 'ਚ ਕਈ ਲੋਕਾਂ ਦੀ ਮੌਤ, ਚਸ਼ਮਦੀਦਾਂ ਦਾ ਦਾਅਵਾ
ਯੂਰਪੀਨ ਯੂਨੀਅਨ ਨੇ ਕਿਹਾ ਕਿ ਬ੍ਰਿਟੇਨ, ਫਰਾਂਸ, ਜਰਮਨੀ, ਚੀਨ, ਰੂਸ ਅਤੇ ਈਰਾਨ ਦੇ ਪ੍ਰਤੀਨਿਧੀ ਸੋਮਵਾਰ ਤੋਂ ਫ਼ਿਰ ਤੋਂ ਗੱਲਬਾਤ ਸ਼ੁਰੂ ਕਰਨਗੇ। ਈਰਾਨ ਦੇ ਮੁੱਖ ਵਾਰਤਾਕਾਰ ਨੂੰ ਸਲਾਹ-ਮਸ਼ਵਰਾ ਲਈ ਸਵਦੇਸ਼ ਪਰਤਣ ਦੀ ਇਜਾਜ਼ਤ ਦੇਣ ਤੋਂ ਬਾਅਦ ਗੱਲਬਾਤ ਰੋਕ ਦਿੱਤੀ ਗਈ ਸੀ। ਅਮਰੀਕਾ ਮੌਜੂਦਾ ਗੱਲਬਾਤ 'ਚ ਅਸਿੱਧੇ ਤੌਰ 'ਤੇ ਹਿੱਸਾ ਲੈ ਰਹੇ ਹਨ ਕਿਉਂਕਿ 2018 'ਚ ਤਤਕਾਲੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਮਝੌਤੇ ਤੋਂ ਅਮਰੀਕਾ ਨੂੰ ਹਟਾ ਲਿਆ ਸੀ। ਰਾਸ਼ਟਰਪਤੀ ਜੋਅ ਬਾਈਡੇਨ ਨੇ ਸੰਕੇਤ ਦਿੱਤਾ ਕਿ ਉਹ ਸਮਝੌਤੇ ਨਾਲ ਫ਼ਿਰ ਤੋਂ ਜੁੜਨਾ ਚਾਹੁੰਦੇ ਹਨ।
ਇਹ ਵੀ ਪੜ੍ਹੋ : ਕਾਬੁਲ ਹਵਾਈ ਅੱਡੇ ਦੇ ਸੰਚਾਲਨ ਲਈ ਤਾਲਿਬਾਨ ਨਾਲ ਚਰਚਾ ਕਰਨਗੇ ਤੁਰਕੀ ਤੇ ਕਤਰ ਦੇ ਅਧਿਕਾਰੀ
ਆਰਥਿਕ ਪਾਬੰਦੀ 'ਚ ਢਿੱਲ ਪਾਉਣ ਲਈ ਈਰਾਨ ਨੂੰ ਸਮਝੌਤੇ ਦਾ ਪਾਲਣ ਕਰਨਾ ਹੋਵੇਗਾ। ਸਮਝੌਤੇ ਤੋਂ ਅਮਰੀਕਾ ਦੇ ਹਟਣ ਅਤੇ ਈਰਾਨ 'ਤੇ ਫਿਰ ਤੋਂ ਪਾਬੰਦੀ ਲਾਉਣ ਤੋਂ ਬਾਅਦ ਤਹਿਰਾਨ ਨੇ ਯੂਰੇਨੀਅਮ ਦਾ ਸੰਸ਼ੋਧਨ ਹੋਰ ਤੇਜ਼ ਕਰ ਦਿੱਤਾ। ਈਰਾਨ ਨੇ ਹਾਲ ਦੇ ਦਿਨਾਂ 'ਚ ਸੰਯੁਕਤ ਰਾਸ਼ਟਰ ਦੀ ਪ੍ਰਮਾਣੂ ਨਿਗਰਾਨੀ ਏਜੰਸੀ ਦੇ ਅਧਿਕਾਰੀਆਂ ਨੂੰ ਵੀ ਆਪਣੇ ਪ੍ਰਮਾਣੂ ਪਲਾਂਟਾਂ ਦੀ ਨਿਗਰਾਨੀ ਲਈ ਸੀਮਿਤ ਪਹੁੰਚ ਦਿੱਤੀ। ਪਿਛਲੇ ਹਫ਼ਤੇ ਵਿਆਨਾ 'ਚ ਵਾਰਤਾਕਾਰਾਂ ਦੀ ਮੁਲਤਵੀ ਹੋਈ ਗੱਲਬਾਤ ਤੋਂ ਬਾਅਦ ਤਿੰਨ ਯੂਰਪੀਨ ਦੇਸ਼ਾਂ ਦੇ ਡਿਪਲੋਮੈਂਟ ਨੇ ਕਿਹਾ ਸੀ ਕਿ ਗੱਲਬਾਤ ਖਤਮ ਹੋਣ ਵੱਲ ਵਧ ਰਹੀ ਹੈ।
ਇਹ ਵੀ ਪੜ੍ਹੋ : ਬ੍ਰਿਟੇਨ ਦੀ ਸਰਕਾਰ ਨੇ ਕ੍ਰਿਸਮਸ ਤੋਂ ਪਹਿਲਾਂ ਨਵੀਆਂ ਪਾਬੰਦੀਆਂ ਲਾਉਣ ਤੋਂ ਕੀਤਾ ਇਨਕਾਰ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਨਾਈਜੀਰੀਆ 'ਚ ਹੋਏ ਧਮਾਕਿਆਂ ਦੌਰਾਨ ਕਈ ਲੋਕਾਂ ਦੀ ਮੌਤ, ਚਸ਼ਮਦੀਦਾਂ ਦਾ ਦਾਅਵਾ
NEXT STORY