ਕਾਠਮੰਡੂ (ਭਾਸ਼ਾ)- ਭਾਰਤ ਅਤੇ ਨੇਪਾਲ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਦਰਮਿਆਨ ਦੋਸਤਾਨਾ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਸ਼ੁੱਕਰਵਾਰ ਤੋਂ 16ਵੇਂ ਸੰਯੁਕਤ ਫ਼ੌਜੀ ਸਿਖਲਾਈ ਅਭਿਆਸ ‘ਸੂਰਿਆ ਕਿਰਨ’ ਦਾ ਆਯੋਜਨ ਕਰਨਗੇ। ਫ਼ੌਜੀ ਅਭਿਆਸ 'ਚ ਹਿੱਸਾ ਲੈਣ ਲਈ ਬੁੱਧਵਾਰ ਨੂੰ ਭਾਰਤੀ ਫ਼ੌਜ ਦੀ ਟੁਕੜੀ ਨੇਪਾਲ ਪਹੁੰਚੀ। ਇਹ ਅਭਿਆਸ ਭਾਰਤ-ਨੇਪਾਲ ਸਰਹੱਦ ਨੇੜੇ ਰੂਪਨਦੇਹੀ ਦੇ ਸਲਝੰਡੀ ਵਿਖੇ ਹੋਵੇਗਾ। ਕਾਠਮੰਡੂ ਵਿੱਚ ਭਾਰਤੀ ਦੂਤਘਰ ਨੇ ਬੁੱਧਵਾਰ ਨੂੰ ਟਵੀਟ ਕੀਤਾ, "ਭਾਰਤੀ ਫ਼ੌਜ ਦੀ ਟੁਕੜੀ 16ਵੇਂ ਭਾਰਤ-ਨੇਪਾਲ ਮਿਲਟਰੀ ਅਭਿਆਸ 'ਸੂਰਿਆ ਕਿਰਨ' ਵਿੱਚ ਹਿੱਸਾ ਲੈਣ ਲਈ ਅੱਜ ਨੇਪਾਲ ਦੇ ਸਲਝੰਡੀ ਪਹੁੰਚੀ।ਇਹ ਅਭਿਆਸ ਪੇਸ਼ੇਵਰ ਤਜ਼ਰਬਿਆਂ ਨੂੰ ਸਾਂਝਾ ਕਰਨ ਅਤੇ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਦਰਮਿਆਨ ਦੋਸਤੀ ਨੂੰ ਮਜ਼ਬੂਤ ਬਣਾਉਣ ਦੇ ਲਿਹਾਜ ਦਾ ਇੱਕ ਨਮੂਨਾ ਹੈ।"
ਇਸ ਤੋਂ ਪਹਿਲਾਂ ਇਸ ਅਭਿਆਸ ਦਾ 15ਵਾਂ ਸੰਸਕਰਨ ਪਿਥੌਰਾਗੜ੍ਹ ਵਿੱਚ ਕਰਵਾਇਆ ਗਿਆ ਸੀ, ਜਿਸ ਵਿੱਚ ਦੋਵਾਂ ਦੇਸ਼ਾਂ ਦੇ 650 ਫ਼ੌਜੀਆਂ ਨੇ ਹਿੱਸਾ ਲਿਆ ਸੀ। ਭਾਰਤੀ ਫ਼ੌਜ ਮੁਖੀ ਮਨੋਜ ਪਾਂਡੇ ਨੇ ਪਿਛਲੇ ਸਾਲ ਸਤੰਬਰ 'ਚ ਨੇਪਾਲ ਦਾ ਦੌਰਾ ਕੀਤਾ ਸੀ। ਇਸ ਦੌਰੇ ਦੌਰਾਨ ਜਨਰਲ ਪਾਂਡੇ ਨੂੰ ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ ਨੇ ਨੇਪਾਲੀ ਫ਼ੌਜ ਦੇ ਜਨਰਲ ਦੀ ਆਨਰੇਰੀ ਉਪਾਧੀ ਦੇ ਕੇ ਸਨਮਾਨਿਤ ਕੀਤਾ ਸੀ। ਨੇਪਾਲ ਅਤੇ ਭਾਰਤ ਵਿਚਕਾਰ 1850 ਕਿਲੋਮੀਟਰ ਲੰਬੀ ਸਰਹੱਦ ਹੈ, ਜੋ ਸਿੱਕਮ, ਪੱਛਮੀ ਬੰਗਾਲ, ਬਿਹਾਰ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚੋਂ ਲੰਘਦੀ ਹੈ।
ਰੀਨਾ ਰਾਏ ਨੂੰ ਲੋਕਾਂ ਨੇ ਕੀਤਾ ਬੁਰੀ ਤਰ੍ਹਾਂ ਟਰੋਲ, ਗੰਭੀਰ ਦੋਸ਼ ਲਾਉਂਦਿਆਂ ਕਿਹਾ- ਤੂੰ ਮਾਰਿਆ ਸਿੱਧੂ ਨੂੰ
NEXT STORY