ਬਿਜ਼ਨੈੱਸ ਡੈਸਕ - ਨੇਪਾਲ ’ਚ ਸਤੰਬਰ ਮਹੀਨੇ ’ਚ ਸਭ ਤੋਂ ਵੱਧ ਵਿਦੇਸ਼ੀ ਸੈਲਾਨੀ ਪਹੁੰਚੇ। ਇਸ ਦੌਰਾਨ 17,425 ਭਾਰਤੀ ਸੈਲਾਨੀ ਨੇਪਾਲ ਆਏ ਜੋ ਸਾਲਾਨਾ ਆਧਾਰ ’ਤੇ 12 ਫੀਸਦੀ ਵੱਧ ਹੈ। ਸ਼ੁੱਕਰਵਾਰ ਨੂੰ ਜਾਰੀ ਅਧਿਕਾਰਤ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ ਗਈ।
ਇਹ ਵੀ ਪੜ੍ਹੋ : ਗਾਂਧੀ ਜਯੰਤੀ ਤੋਂ ਦੁਸਹਿਰੇ ਤੱਕ... ਅਕਤੂਬਰ 'ਚ ਇੰਨੇ ਦਿਨਾਂ ਲਈ ਬੰਦ ਰਹਿਣਗੇ Bank, ਵੇਖੋ ਸੂਚੀ
ਨੇਪਾਲ ਟੂਰਿਜ਼ਮ ਬੋਰਡ (ਐੱਨ. ਟੀ. ਬੀ.) ਅਨੁਸਾਰ, ਸਤੰਬਰ ’ਚ ਕੁੱਲ 88,248 ਵਿਦੇਸ਼ੀ ਸੈਲਾਨੀ ਨੇਪਾਲ ਪਹੁੰਚੇ। ਅਗਸਤ ਦੇ ਮੁਕਾਬਲੇ ਵੀ ਸੈਲਾਨੀਆਂ ਦੀ ਗਿਣਤੀ ਵਧੀ ਹੈ। ਅਗਸਤ ’ਚ ਹਿਮਾਲਿਆਈ ਦੇਸ਼ ’ਚ 85,444 ਵਿਦੇਸ਼ੀ ਸੈਲਾਨੀ ਪਹੁੰਚੇ ਸਨ। ਉਸ ਦੌਰਾਨ ਮੁੱਖ ਤੌਰ ’ਤੇ ਮੱਧ ਨੇਪਾਲ ’ਚ ਭੋਟੇਕੋਸ਼ੀ ਨਦੀ ’ਚ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਜਨਜੀਵਨ ਪ੍ਰਭਾਵਿਤ ਹੋਇਆ ਸੀ। ਇਨ੍ਹਾਂ ਕੁਦਰਤੀ ਆਫ਼ਤਾਂ ਤੋਂ ਬਾਅਦ ਸੈਰ-ਸਪਾਟਾ ਸੀਜ਼ਨ ਨੂੰ ਲੈ ਕੇ ਚਿੰਤਾ ਵਧ ਗਈ ਸੀ। ਪ੍ਰਭਾਵਿਤ ਖੇਤਰਾਂ ’ਚ ਵਿਦੇਸ਼ੀ ਨਾਗਰਿਕਾਂ ਦੇ ਲਾਪਤਾ ਹੋਣ ਦੀਆਂ ਖ਼ਬਰਾਂ ਅਤੇ ਕੁਝ ਦੇਸ਼ਾਂ ਵੱਲੋਂ ਜਾਰੀ ਯਾਤਰਾ ਸਲਾਹਾਂ ਕਾਰਨ ਇਹ ਚਿੰਤਾ ਹੋਰ ਵਧੀ ਸੀ।
ਇਹ ਵੀ ਪੜ੍ਹੋ : ਹੁਣ ਬੈਂਕਾਂ 'ਚ ਸਿਰਫ਼ 5 ਦਿਨ ਹੋਵੇਗਾ ਕੰਮਕਾਜ ? ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਨੋਟੀਫਿਕੇਸ਼ਨ
ਐੱਨ. ਟੀ. ਬੀ. ਦੇ ਅੰਕੜਿਆਂ ਅਨੁਸਾਰ, 2026 ਦੇ ਪਹਿਲੇ 9 ਮਹੀਨਿਆਂ ’ਚ ਨੇਪਾਲ ’ਚ ਕੁੱਲ 8,65,920 ਵਿਦੇਸ਼ੀ ਸੈਲਾਨੀ ਪਹੁੰਚੇ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ 8,15,273 ਸੈਲਾਨੀਆਂ ਦੇ ਮੁਕਾਬਲੇ 6 ਫੀਸਦੀ ਵੱਧ ਹੈ। ਇਹ ਸੈਲਾਨੀ ਹਵਾਈ ਮਾਰਗ ਤੋਂ ਨੇਪਾਲ ਪਹੁੰਚੇ ਸਨ।
ਇਹ ਵੀ ਪੜ੍ਹੋ : ਨਿਯਮਾਂ 'ਚ ਬਦਲਾਅ ਨਾਲ ਹੋਵੇਗੀ October ਮਹੀਨੇ ਦੀ ਸ਼ੁਰੂਆਤ, ਜਾਣੋ ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ
ਬੋਰਡ ਅਨੁਸਾਰ, ਚੀਨ 11,212 ਸੈਲਾਨੀਆਂ ਦੇ ਨਾਲ ਦੂਜੇ ਸਥਾਨ ’ਤੇ ਰਿਹਾ। ਇਨ੍ਹਾਂ ਦੀ ਕੁੱਲ ਸੈਲਾਨੀ ਆਮਦ ’ਚ ਹਿੱਸੇਦਾਰੀ 12.71 ਫੀਸਦੀ ਸੀ। ਇਸ ਤੋਂ ਬਾਅਦ ਅਮਰੀਕਾ 8,299 ਸੈਲਾਨੀਆਂ ਦੇ ਨਾਲ ਤੀਜੇ ਸਥਾਨ ’ਤੇ ਰਿਹਾ, ਜਿਸ ਦੀ ਹਿੱਸੇਦਾਰੀ 9.4 ਫੀਸਦੀ ਸੀ। ਸ਼੍ਰੀਲੰਕਾ 7,108 ਸੈਲਾਨੀਆਂ ਦੇ ਨਾਲ ਚੌਥੇ ਸਥਾਨ ’ਤੇ ਰਿਹਾ ਅਤੇ ਉਸ ਦੀ ਹਿੱਸੇਦਾਰੀ 8.05 ਫੀਸਦੀ ਸੀ, ਜਦਕਿ ਆਸਟ੍ਰੇਲੀਆ 4,842 ਸੈਲਾਨੀਆਂ ਦੇ ਨਾਲ 5ਵੇਂ ਸਥਾਨ ’ਤੇ ਰਿਹਾ। ਉਸ ਦੀ ਹਿੱਸੇਦਾਰੀ 5.48 ਫੀਸਦੀ ਰਹੀ। ਇਸ ਦਰਮਿਆਨ, ਨੇਪਾਲ ਅਤੇ ਭਾਰਤ ਦੇ ਸੈਰ-ਸਪਾਟਾ ਖੇਤਰ ਨਾਲ ਜੁੜੇ ਹਿੱਸੇਦਾਰਾਂ ਨੇ ਲੁੰਬੀਨੀ, ਭਗਵਾਨ ਬੁੱਧ ਦੇ ਜਨਮ ਅਸਥਾਨ, ਨੂੰ ਭਾਰਤ ਦੇ ਪੂਰਬ-ਉੱਤਰ ਸੂਬਿਆਂ ਨਾਲ ਜੋੜਦੇ ਹੋਏ ਵਿਆਪਕ ਬੋਧੀ ਅਤੇ ਸੱਭਿਆਚਾਰਕ ਸੈਰ-ਸਪਾਟਾ ਸਰਕਟ ਵਿਕਸਤ ਕਰਨ ਦੀ ਪਹਿਲ ਕੀਤੀ ਹੈ।
ਇਹ ਵੀ ਪੜ੍ਹੋ : ਝਟਕਾ! ਹੁਣ WhatsApp ਮੈਸੇਜ ਭੇਜਣ 'ਤੇ ਲੱਗੇਗਾ ਚਾਰਜ, 1 Oct ਤੋਂ ਲਾਗੂ ਹੋਣ ਜਾ ਰਹੇ ਨਿਯਮ
ਇਹ ਵੀ ਪੜ੍ਹੋ : ਤਿਉਹਾਰਾਂ ਦੇ ਸੀਜ਼ਨ 'ਚ ਖੰਡ ਦੀ ਜਮ੍ਹਾਂਖੋਰੀ ਨੂੰ ਰੋਕਣ ਲਈ ਸਰਕਾਰ ਦੀ ਸਖ਼ਤੀ, ਲਾਗੂ ਕੀਤੇ ਨਵੇਂ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
Cipla ਨੂੰ FDA ਦਾ ਵੱਡਾ ਝਟਕਾ, ਦਵਾਈ ਕੰਪਨੀ ਦੇ ਪੁਣੇ ਵੇਅਰਹਾਊਸ ਦਾ ਡਰੱਗ ਲਾਇਸੈਂਸ ਰੱਦ
NEXT STORY