ਮੈਲਬੌਰਨ (ਬਿਊਰੋ): ਨਿਊ ਸਾਊਥ ਵੇਲਜ਼ ਵਿਚ ਰਾਤੋ ਰਾਤ ਨੌਂ ਨਵੇਂ ਕੋਵਿਡ-19 ਕੇਸ ਦਰਜ ਕੀਤੇ ਗਏ, ਜਿਹਨਾਂ ਵਿਚੋਂ ਸੱਤ ਨੌਰਥਨ ਬੀਚਸ ਪ੍ਰਕੋਪ ਨਾਲ ਜੁੜੇ ਹੋਏ ਹਨ। ਪ੍ਰੀਮੀਅਰ ਗਲੇਡਿਸ ਬੇਰੇਜਿਕਲਿਅਨ ਨੇ ਕਿਹਾ ਕਿ ਕੱਲ੍ਹ 60,000 ਲੋਕਾਂ ਨੇ ਟੈਸਟ ਕਰਵਾਇਆ। ਜਦਕਿ ਆਸਟ੍ਰੇਲੀਆ ਵਿਚ ਬੀਤੇ 24 ਘੰਟਿਆਂ ਵਿਚ ਰਿਕਾਰਡ 96,000 ਟੈਸਟ ਕੀਤੇ ਗਏ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਟਵੀਟ ਕਰ ਕੇ ਰਿਕਾਰਡ ਗਿਣਤੀ ਵਿਚ ਟੈਸਟ ਕਰਾਉਣ 'ਤੇ ਲੋਕਾਂ ਦਾ ਧੰਨਵਾਦ ਕੀਤਾ। ਮੌਰੀਸਨ ਨੇ ਉਹਨਾਂ ਸਿਹਤ ਕਰਮੀਆਂ ਦਾ ਵੀ ਧੰਨਵਾਦ ਕੀਤਾ ਜੋ ਕ੍ਰਿਸਮਿਸ ਮੌਕੇ ਆਪਣੀਆਂ ਸੇਵਾਵਾਂ ਦੇ ਰਹੇ ਹਨ।
ਬੇਰੇਜਿਕਲਿਅਨ ਨੇ ਕ੍ਰਿਸਮਸ ਦੀ ਮਿਆਦ ਦੌਰਾਨ ਖੁਦ ਨੂੰ ਬਿਮਾਰ ਮਹਿਸੂਸ ਕਰਨ ਵਾਲੇ ਵਿਅਕਤੀ ਨੂੰ ਟੈਸਟ ਕਰਵਾਉਣ ਦੀ ਅਪੀਲ ਕੀਤੀ।ਉਨ੍ਹਾਂ ਨੇ ਕਿਹਾ,''ਸਾਡੇ ਕੋਲ ਰਾਜ ਭਰ ਵਿਚ ਨਿੱਜੀ, ਸਰਕਾਰੀ, ਪੈਥੋਲੋਜੀ ਟੈਸਟਿੰਗ ਯੂਨਿਟਸ ਵਿਚ 300 ਕਲੀਨਿਕ, ਹਨ ਜੋ ਦਿਨ- ਰਾਤ ਭਰ ਕੰਮ ਕਰ ਰਹੇ ਹਨ।ਬੇਰੇਜਿਕਲੀਅਨ ਦਾ ਕਹਿਣਾ ਹੈ ਕਿ ਟੈਸਟ ਦੇ ਨਤੀਜੇ ਆਮ ਤੌਰ 'ਤੇ ਕੁਝ ਘੰਟਿਆਂ ਤੋਂ 12 ਘੰਟਿਆਂ ਦੇ ਅੰਦਰ ਆ ਜਾਂਦੇ ਹਨ। ਉਹਨਾਂ ਨੇ ਕ੍ਰਿਸਮਸ ਮੌਕੇ ਆਪਣੇ ਸੰਦੇਸ਼ 'ਤੇ ਜ਼ੋਰ ਦੇ ਕੇ ਕਿਹਾ,"ਕਿਰਪਾ ਕਰਕੇ ਲੋਕ ਆਪਣੀ ਗਤੀਸ਼ੀਲਤਾ ਸੀਮਤ ਕਰਨ।"
ਪੜ੍ਹੋ ਇਹ ਅਹਿਮ ਖਬਰ- ਸਿਡਨੀ 'ਚ ਮਨਾਇਆ ਜਾਵੇਗਾ ਨਵੇਂ ਸਾਲ ਦਾ ਜਸ਼ਨ : ਪ੍ਰੀਮੀਅਰ
ਪ੍ਰੀਮੀਅਰ ਮੁਤਾਬਕ,ਅਸੀਂ ਲੋਕਾਂ ਵੱਲੋਂ ਦਿੱਤੇ ਸਹਿਯੋਗ ਦੀ ਸ਼ਲਾਘਾ ਕਰਦੇ ਹਾਂ। ਇੱਥੇ ਦੱਸ ਦਈਏ ਕਿ ਹੁਣ ਤੱਕ ਆਸਟ੍ਰੇਲੀਆ ਭਰ ਵਿਚ ਕੋਵਿਡ-19 ਦੇ ਕੁੱਲ 28,258 ਕੇਸ ਸਾਹਮਣੇ ਆਏ ਹਨ ਜਦਕਿ 908 ਲੋਕਾਂ ਦੀ ਮੌਤ ਹੋ ਚੁੱਕੀ ਹੈ।
UK ਦੇ ਪ੍ਰਧਾਨ ਮੰਤਰੀ ਨੂੰ PM ਮੋਦੀ ਨਾਲ ਕਿਸਾਨ ਮੁੱਦੇ ਦੀ ਗੱਲ ਕਰਨ ਦੀ ਅਪੀਲ ਕਰਨਗੇ ਤਨਮਨਜੀਤ ਢੇਸੀ
NEXT STORY