ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਵਿਚ ਸਥਾਨਕ ਤੌਰ 'ਤੇ ਰਾਤ ਭਰ ਵਿਚ ਕੋਵਿਡ-19 ਦੇ ਅੱਠ ਨਵੇਂ ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿਚੋਂ ਸੱਤ ਉੱਤਰੀ ਬੀਚਜ਼ ਸਮੂਹ ਨਾਲ ਜੁੜੇ ਹੋਏ ਹਨ। ਨਵੇਂ ਮਾਮਲਿਆਂ ਦੀ ਮੁਕਾਬਲਤਨ ਘੱਟ ਮਾਤਰਾ ਦੇ ਕਾਰਨ, ਐਨ.ਐਸ.ਡਬਲਊ. ਪ੍ਰੀਮੀਅਰ ਗਲੇਡਿਸ ਬੇਰੇਜਿਕਲੀਅਨ ਨੇ ਕਿਹਾਕਿ ਕ੍ਰਿਸਮਸ ਮੌਕੇ ਪਾਬੰਦੀਆਂ ਵਿਚ "ਮਾਮੂਲੀ" ਤਬਦੀਲੀਆਂ ਹੋਣਗੀਆਂ। ਕ੍ਰਿਸਮਸ ਮੌਕੇ ਖੇਤਰੀ ਐਨ.ਐਸ.ਡਬਲਊ. ਦੀ ਪਾਬੰਦੀ ਵਿਚ ਕੋਈ ਬਦਲਾਅ ਨਹੀਂ ਹੋਣਗੇ।
ਪ੍ਰੀਮੀਅਰ ਗਲੇਡਿਸ ਬੇਰੇਜਿਕਲੀਅਨ ਨੇ ਆਪਣੇ ਅਹਿਮ ਐਲਾਨਨਾਮੇ ਵਿਚ ਜ਼ਾਹਰ ਕੀਤਾ ਕਿ ਰਾਜ ਦੇ ਇਸ ਖੇਤਰ ਵਿਚ ਆ ਰਹੇ ਨਵੇਂ ਕੋਰੋਨਾ ਦੇ ਮਾਮਲਿਆਂ ਕਾਰਨ ਜਿਹੜੀ ਤਾਲਾਬੰਦੀ ਲਗਾਈ ਗਈ ਹੈ, ਉਸ ਦੌਰਾਨ, ਸਿਡਨੀ ਦੇ ਉਤਰੀ ਬੀਚਾਂ ਵਿਚਲੇ ਸ਼ਹਿਰੀਆਂ ਲਈ ਕ੍ਰਿਸਮਿਸ ਮੌਕੇ ਕੁਝ ਕੁ ਰਿਆਇਤਾਂ ਦਾ ਐਲਾਨ ਕੀਤਾ ਗਿਆ ਹੈ, ਜਿਨ੍ਹਾਂ ਦੇ ਤਹਿਤ ਉਹ ਆਪਣੇ ਆਪਣੇ ਖੇਤਰਾਂ ਨੂੰ ਛੱਡ ਕੇ ਹੋਰ ਪਾਸੇ ਤਾਂ ਨਹੀਂ ਜਾ ਸਕਣਗੇ ਪਰ ਆਪਣੇ ਘਰਾਂ ਅੰਦਰ ਹੀ ਕੁਝ ਕੁ ਮਹਿਮਾਨਾਂ ਨਾਲ ਮਿਲ ਕੇ ਇਸ ਵਾਰ ਕ੍ਰਿਸਮਿਸ ਦਾ ਤਿਉਹਾਰ ਮਨਾ ਸਕਣਗੇ। ਆਉਣ ਵਾਲੇ ਕੱਲ੍ਹ (24 ਦਿਸੰਬਰ) ਵਿਚ ਇਸ ਖੇਤਰ ਵਿਚ ਲਗਾਈ ਗਈ ਤਾਲਾਬੰਦੀ ਦੋ ਹਿੱਸਿਆਂ ਵਿਚ ਵੰਡੀ ਜਾਵੇਗੀ -ਇੱਕ ਹਿੱਸਾ ਤਾਂ ਨਾਰਾਬੀਨ ਬ੍ਰਿਜ਼ ਦੇ ਉਤਰ ਪਾਸੇ ਦਾ ਹੈ ਅਤੇ ਦੂਸਰਾ ਬਹਾਈ ਮੰਦਿਰ ਵਾਲਾ ਹੈ ਜਿਹੜਾ ਕਿ ਮੋਨਾ ਵੇਲ ਸੜਕ 'ਤੇ ਸਥਿਤ ਹੈ।
ਪੜ੍ਹੋ ਇਹ ਅਹਿਮ ਖਬਰ- ਟਰੰਪ ਨੇ ਰੀਪਬਲਿਕਨ ਸਹਿਯੋਗੀਆਂ ਸਮੇਤ 15 ਲੋਕਾਂ ਦੀ ਸਜ਼ਾ ਕੀਤੀ ਮੁਆਫ
ਉਤਰੀ ਖੇਤਰ ਵਾਲਿਆਂ ਲਈ ਆਪਣੇ ਘਰਾਂ ਅੰਦਰ 5 ਮਹਿਮਾਨ ਬੁਲਾਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਅਤੇ ਇਹ ਇਜਾਜ਼ਤ 24, 25 ਅਤੇ 26 ਦਿਸੰਬਰ ਤੱਕ ਲਾਗੂ ਰਹੇਗੀ। ਇਸੇ ਤਰ੍ਹਾਂ ਦੱਖਣੀ ਖੇਤਰ ਵਿਚ ਮਹਿਮਾਨ-ਨਵਾਜ਼ੀ 10 ਮਹਿਮਾਨਾਂ ਤੱਕ ਦੀ ਕਰ ਦਿੱਤੀ ਗਈ ਹੈ। ਦੋਹਾਂ ਖੇਤਰਾਂ ਦੇ ਲੋਕ ਆਪਣੇ ਇਸ ਖੇਤਰ ਨੂੰ ਛੱਡ ਕੇ ਰਾਜ ਦੇ ਦੂਸਰੇ ਹਿੱਸਿਆਂ ਵਿਚ ਹਾਲ ਦੀ ਘੜੀ ਨਹੀਂ ਜਾ ਸਕਣਗੇ। ਗ੍ਰੇਟਰ ਸਿਡਨੀ ਅਤੇ ਸੈਂਟਰਲ ਕੋਸਟ ਦੇ ਵਸਨੀਕਾਂ ਨੂੰ ਵੀ 10 ਮਹਿਮਾਨਾਂ ਦੀ ਇਜਾਜ਼ਤ ਹੈ ਅਤੇ ਨਾਲ ਹੀ 12 ਸਾਲ ਤੋਂ ਛੋਟੇ ਬੱਚੇ ਵੀ ਇਸ ਵਿਚ ਸ਼ਾਮਿਲ ਹੋ ਸਕਦੇ ਹਨ। ਇਨ੍ਹਾਂ ਲਈ ਸੀਮਾ ਨਿਸਚਿਤ ਨਹੀਂ ਹੈ। ਬੱਚਿਆਂ ਲਈ ਇਹ ਰਿਆਇਤ ਪਹਿਲਾਂ ਨਹੀਂ ਸੀ ਅਤੇ ਉਹ 10 ਵਿਅਕਤੀਆਂ ਦੀ ਸੀਮਾ ਵਿਚ ਹੀ ਸ਼ਾਮਿਲ ਸਨ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।
ਟਰੰਪ ਨੇ ਰੀਪਬਲਿਕਨ ਸਹਿਯੋਗੀਆਂ ਸਮੇਤ 15 ਲੋਕਾਂ ਦੀ ਸਜ਼ਾ ਕੀਤੀ ਮੁਆਫ
NEXT STORY