ਨਿਊਯਾਰਕ/ਫਰਿਜ਼ਨੋ (ਰਾਜ ਗੋਗਨਾ): ਬੀਤੇ ਦਿਨ ਗੁਰੂ ਨਾਨਕ ਸਿੱਖ ਟੈਂਪਲ ਨੂੰ ਇਤਿਹਾਸਕ ਗੁਰੂਘਰ ਹੋਣ ਦਾ ਮਾਣ ਦਿੱਤਾ ਗਿਆ।ਇਹ ਗੁਰੂਘਰ ਸੈਂਟਰਲ ਵੈਲੀ ਕੈਲੀਫੋਰਨੀਆ ਦਾ ਸਭ ਤੋਂ ਪੁਰਾਣਾ ਅਤੇ ਇਲਾਕੇ ਦਾ ਪਹਿਲਾ ਗੁਰੂਘਰ ਹੈ। 1970 ਦੇ ਦਹਾਕੇ ਵਿੱਚ ਜਦੋਂ ਪੰਜਾਬੀ ਭਾਈਚਾਰਾ ਕੰਮ-ਧੰਦਿਆਂ ਕਰਕੇ ਇੱਥੇ ਆ ਵਸਿਆ ਤਾਂ ਇਸ ਇਲਾਕੇ ਵਸੀ ਸਿੱਖ ਸੰਗਤ ਨੇ ਰਲ ਕੇ ਇੱਥੇ ਗੁਰੂਘਰ ਬਣਾਉਣ ਦੀ ਵਿਉਤਬੰਦੀ ਕੀਤੀ। ਗੁਰੂਘਰ ਦੀ ਸਥਾਪਨਾ ਲਈ ਇਕ ਸਟੋਰ ਦੀ ਬਹੁਤ ਵੱਡੀ ਦੋ-ਮੰਜ਼ਿਲਾ ਇਮਾਰਤ ਖਰੀਦੀ ਗਈ। ਗੁਰੂਘਰ ਦਾ ਸਮੁੱਚਾ ਕਾਰਜ 1981 ਤੱਕ ਸਪੂੰਰਨ ਕਰ ਲਿਆ ਗਿਆ। ਇਹ ਗੁਰਦੁਆਰਾ ਸਾਹਿਬ ਅੱਜ ਤੱਕ ਸੰਗਤਾਂ ਨੂੰ ਸੇਵਾਵਾਂ ਦੇ ਰਿਹਾ ਹੈ।
ਪ੍ਰਬੰਧਕਾਂ ਅਨੁਸਾਰ ਇਸ ਇਮਾਰਤ ਨੂੰ ਬਣੇ 100 ਸਾਲ ਤੋਂ ਵਧੀਕ ਸਮਾਂ ਹੋ ਗਿਆ ਹੈ। ਜਦਕਿ ਗੁਰੂਘਰ ਸਥਾਪਿਤ ਕੀਤੇ ਨੂੰ 50 ਸਾਲ ਦੇ ਲੱਗਭਗ ਹੋ ਗਏ ਹਨ। ਇਲਾਕੇ ਦੀ ਇਹ ਸਭ ਤੋਂ ਪੁਰਾਣੀ ਇਮਾਰਤ ਹੈ। ਜਿਸ ਦੀ ਆਸਥਾ ਸਿੱਖ ਧਰਮ ਨਾਲ ਜੁੜ ਚੁੱਕੀ ਹੈ। ਸਮੁੱਚੀ ਸਿੱਖ ਸੰਗਤ ਅਤੇ ਇਲਾਕੇ ਦੀਆ ਵੱਖ-ਵੱਖ ਜੱਥੇਬੰਦੀਆਂ ਦੇ ਸਹਿਯੋਗ ਨਾਲ ਇਸ ਗੁਰੂਘਰ ਨੂੰ ਫਰਿਜ਼ਨੋ ਕਾਊਂਟੀ ਦੁਆਰਾ ਇਤਿਹਾਸਕ ਗੁਰੂਘਰ ਹੋਣ ਦਾ ਮਾਣ ਦਿੱਤਾ ਗਿਆ ਹੈ। ਸੰਗਤਾਂ ਵਿੱਚ ਇਸ ਗੱਲ ਦੀ ਬਹੁਤ ਖੁਸ਼ੀ ਹੈ।
ਪੜ੍ਹੋ ਇਹ ਅਹਿਮ ਖਬਰ- ਪਾਕਿ : ਕਰਤਾਰਪੁਰ ਲਾਂਘੇ 'ਚ ਵਿਕਾਸ ਲਈ 16.5 ਅਰਬ ਮਨਜ਼ੂਰ
ਜੇਕਰ ਹੋ ਜਾਵੇ ਕੋਰੋਨਾ ਵਾਇਰਸ ਤਾਂ ਬਚਣ ਦੀ ਕਿੰਨੀ ਕੁ ਹੈ ਸੰਭਾਵਨਾ?
NEXT STORY