ਨਿਊਯਾਰਕ— ਨਿਊਯਾਰਕ 'ਚ ਹੈਲੋਵੀਨ ਦੌਰਾਨ ਟਰੱਕ ਨਾਲ ਲੋਕਾਂ ਨੂੰ ਕੁਚਲਣ ਦੀ ਘਟਨਾ 'ਚ ਦੋਸ਼ੀ ਵਿਅਕਤੀ ਨੇ ਖੁਦ ਨੂੰ ਬੇਕਸੂਰ ਦੱਸਿਆ ਹੈ। ਉਸ 'ਤੇ ਹੱਤਿਆ ਅਤੇ ਹੋਰ ਮਾਮਲਿਆਂ ਦੇ ਦੋਸ਼ ਹਨ। ਹੈਲੋਵੀਨ ਦੀ ਛੁੱਟੀ ਦੌਰਾਨ 31 ਅਕਤੂਬਰ ਨੂੰ ਹੋਈ ਇਸ ਘਟਨਾ 'ਚ 8 ਲੋਕਾਂ ਦੀ ਮੌਤ ਹੋ ਗਈ। ਸੈਫੁੱਲਾ ਸਾਈਪੋਵ ਅਮਰੀਕੀ ਜ਼ਿਲੇ ਦੇ ਜੱਜ ਵਰਨਨ ਬ੍ਰੋਡਰੀਕ ਦੇ ਸਾਹਮਣੇ ਪੇਸ਼ ਹੋਇਆ ਤੇ ਉਸ ਦੇ ਵਕੀਲ ਡੇਵਿਡ ਪੈਟਨ ਨੇ ਉਨ੍ਹਾਂ ਦਾ ਪੱਖ ਰੱਖਿਆ। ਮੂਲ ਰੂਪ ਤੋਂ ਉਜ਼ਬੇਕਿਸਤਾਨ ਨਾਲ ਸੰਬੰਧ ਰੱਖਣ ਵਾਲੇ 29 ਸਾਲਾ ਸਾਈਪੋਵ ਨੇ ਕਿਹਾ ਸੀ ਕਿ ਉਸ ਨੇ ਇਸਲਾਮਕ ਸਟੇਟ ਸਮੂਹ ਦੇ ਨਾਂ 'ਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਹੱਤਿਆ ਅਤੇ ਵਿਦੇਸ਼ੀ ਅੱਤਵਾਦੀ ਸੰਗਠਨਾਂ ਨੂੰ ਸਮੱਗਰੀ ਅਤੇ ਹੋਰ ਸਮਾਨ ਮੁਹੱਈਆ ਕਰਵਾਉਣ ਸਮੇਤ ਉਸ 'ਤੇ 22 ਮਾਮਲੇ ਦਰਜ ਹਨ। ਪੁਲਸ ਅਧਿਕਾਰੀ ਨੇ ਉਸ ਨੂੰ ਹਮਲੇ ਦੇ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਘਟਨਾ 'ਚ 8 ਲੋਕ ਮਾਰੇ ਗਏ ਸਨ ਅਤੇ 12 ਹੋਰ ਜ਼ਖਮੀ ਹੋ ਗਏ ਸਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਈਪੋਵ ਨੂੰ ਮੌਤ ਦੀ ਸਜ਼ਾ ਸੁਣਾਉਣ ਦੀ ਮੰਗ ਕੀਤੀ ਸੀ ਪਰ ਨਿਊਯਾਰਕ 'ਚ ਇਸ ਤਰ੍ਹਾਂ ਦੀ ਬੇਹੱਦ ਕਠੋਰ ਸਜ਼ਾ ਬਹੁਤ ਘੱਟ ਮਾਮਲਿਆਂ 'ਚ ਦਿੱਤੀ ਜਾਂਦੀ ਹੈ ਕਿਉਂਕਿ ਸੂਬੇ ਪੱਧਰ 'ਤੇ ਮੌਤ ਦੀ ਸਜ਼ਾ ਨੂੰ ਖਤਮ ਕਰ ਦਿੱਤਾ ਗਿਆ ਹੈ। ਅਮਰੀਕਾ ਦੀ ਵਿੱਤੀ ਰਾਜਧਾਨੀ 'ਚ 31 ਅਕਤੂਬਰ ਹੋਇਆ ਹਮਲਾ 11 ਸਤੰਬਰ 2011 ਦੇ ਹਮਲੇ ਮਗਰੋਂ ਸਭ ਤੋਂ ਖਤਰਨਾਕ ਸੀ
ਇੰਡੋਨੇਸ਼ੀਆ 'ਚ ਚੱਕਰਵਾਤ ਅਤੇ ਜ਼ਮੀਨ ਖਿਸਕਣ ਨਾਲ 19 ਲੋਕਾਂ ਦੀ ਮੌਤ
NEXT STORY