ਇੰਟਰਨੈਸ਼ਨਲ ਡੈਸਕ- ਅਫ਼ਰੀਕੀ ਦੇਸ਼ ਨਾਈਜਰ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਫ਼ੌਜੀਆਂ ਦੇ ਇਕ ਸਮੂਹ ਨੇ ਇਕ ਅਹਿਮ ਫ਼ੌਜੀ ਟਿਕਾਣੇ ’ਤੇ ਅਧਿਕਾਰੀਆਂ ਖ਼ਿਲਾਫ਼ ਬਗ਼ਾਵਤ ਕਰ ਦਿੱਤੀ ਅਤੇ ਰਾਜਧਾਨੀ ਨਿਆਮੀ ਵਿਚ ਸੰਵੇਦਨਸ਼ੀਲ ਥਾਵਾਂ ’ਤੇ ਗੋਲੀਬਾਰੀ ਕੀਤੀ।
ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ-ਸ਼ਨੀਵਾਰ ਦੀ ਦਰਮਿਆਨੀ ਰਾਤ ਸ਼ਹਿਰ ’ਚ ਲਗਾਤਾਰ ਗੋਲੀਬਾਰੀ ਅਤੇ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ। ਇਹ ਆਵਾਜ਼ਾਂ ਮੁੱਖ ਹਵਾਈ ਅੱਡੇ ਅਤੇ ਪਲੇਟੂ ਪ੍ਰਸ਼ਾਸਨਿਕ ਜ਼ਿਲੇ ਵਿਚ ਸੁਣੀਆਂ ਗਈਆਂ। ਹਵਾਈ ਅੱਡੇ ’ਤੇ ਹੀ ‘ਬੇਸ 101’ ਨਾਂ ਦਾ ਫ਼ੌਜੀ ਹਵਾਈ ਅੱਡਾ ਵੀ ਹੈ, ਜਦਕਿ ‘ਪਲੇਟੂ’ ’ਚ ਰਾਸ਼ਟਰਪਤੀ ਭਵਨ ਅਤੇ ਅਹਿਮ ਸੰਸਥਾਵਾਂ ਹਨ।
ਨਾਈਜਰ ਦੀ ਸੱਤਾ ’ਤੇ 2023 ਵਿਚ ਤਖ਼ਤਾਪਲਟ ਕਰ ਕੇ ਕਾਬਜ਼ ਹੋਈ ਫ਼ੌਜੀ ਸਰਕਾਰ ਲਈ ਇਹ ਨਵੀਂ ਚੁਣੌਤੀ ਹੈ। ਫ਼ੌਜੀ ਸਰਕਾਰ ਦੇ ਨੇਤਾ ਅਬਦੌਰਾਹਮਾਨੇ ਤਚਿਆਨੀ ਦੀ ਅਗਵਾਈ ਵਿਚ ਨਾਈਜਰ ਨੇ ਪੱਛਮੀ ਦੇਸ਼ਾਂ ਨਾਲ ਆਪਣੇ ਪੁਰਾਣੇ ਸੁਰੱਖਿਆ ਸਹਿਯੋਗ ਸਬੰਧਾਂ ਨੂੰ ਖ਼ਤਮ ਕਰ ਦਿੱਤਾ ਸੀ ਅਤੇ ਰੂਸ ਦਾ ਰੁਖ ਕੀਤਾ। ਹਾਲਾਂਕਿ ਫ਼ੌਜੀ ਸਰਕਾਰ ਨੂੰ ਹੁਣ ਵੀ ਜੇਹਾਦੀ ਬਾਗੀਆਂ ਦੇ ਹਮਲਿਆਂ ਅਤੇ ਮਦਦ ਵਿਚ ਕਟੌਤੀ ਤੋਂ ਬਾਅਦ ਖ਼ਰਾਬ ਹੁੰਦੀ ਆਰਥਿਕਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
PoK 'ਚ ਪ੍ਰਸ਼ਾਸਨ ਦਾ ਵੱਡਾ ਕਦਮ ! ਨਿਊਜ਼ ਵੈੱਬਸਾਈਟਾਂ 'ਤੇ ਲਾਈ ਰੋਕ
NEXT STORY