ਅੰਬੂਜਾ— ਨਾਈਜੀਰੀਆ ਦੇ ਉੱਤਰੀ-ਪੱਛਮੀ ਸੂਬੇ ਕੈਬੀ 'ਚ ਅੱਗ ਦੀ ਲਪੇਟ 'ਚ ਆਉਣ ਕਾਰਨ 4 ਬੱਚਿਆਂ ਸਮੇਤ 5 ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਕ ਮਾਂ ਅਤੇ ਉਸ ਦੇ 3 ਬੱਚੇ ਇਕ ਕਮਰੇ 'ਚ ਝੁਲਸ ਕੇ ਮਰ ਗਏ ਜਦਕਿ ਇਕ ਹੋਰ ਬੱਚਾ ਬਾਅਦ 'ਚ ਅੱਗ ਦੀ ਲਪੇਟ 'ਚ ਆ ਗਿਆ ਅਤੇ ਉਸ ਦੀ ਵੀ ਮੌਤ ਹੋ ਗਈ। ਇਕ ਸਥਾਨਕ ਅਧਿਕਾਰੀ ਨੇ ਦੱਸਿਆ ਕਿ ਇਕ ਬੰਗਲੇ 'ਚ ਸ਼ੁੱਕਰਵਾਰ ਸਵੇਰੇ ਅੱਗ ਲੱਗਣ ਕਾਰਨ ਲੋਕਾਂ 'ਚ ਡਰ ਦਾ ਮਾਹੌਲ ਹੈ।
ਸੂਬਾ ਐਮਰਜੈਂਸੀ ਏਜੰਸੀ ਦੇ ਮੁਖੀ ਸਾਨੀ ਡੋਡੋਡੋ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੰਨਿਆ ਜਾ ਰਿਹਾ ਹੈ ਕਿ ਇਲੈਕਟ੍ਰੋਨਿਕ ਹੀਟਰ ਕਾਰਨ ਬੰਗਲੇ 'ਚ ਅੱਗ ਲੱਗੀ ਅਤੇ 5 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।
ਮੋਦੀ-ਸ਼ੀ ਦੇ ਵੁਹਾਨ ਸਿਖਰ ਸੰਮੇਲਨ ਨੇ ਘਟਾਈਅਾਂ ਗਲਤ ਫਹਿਮੀਅਾਂ
NEXT STORY