ਅਬੁਜਾ - ਨਾਈਜੀਰੀਆ ਦੇ ਨਾਈਜਰ ਸੂਬੇ ਵਿੱਚ ਬੰਦੂਕਧਾਰੀਆਂ ਦੇ ਸਮੂਹ ਨੇ ਇੱਕ ਪਿੰਡ 'ਤੇ ਹਮਲਾ ਕੀਤਾ ਜਿਸ ਵਿੱਚ 9 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ ਹਨ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਸੂਬੇ ਦੀ ਪੁਲਸ ਪ੍ਰਮੁੱਖ ਬਾਲਾ ਕੁਰਿਆਸ ਨੇ ਰਾਜਧਾਨੀ ਮਿੰਨਾ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਬੁੱਧਵਾਰ ਨੂੰ, ਬੰਦੂਕਧਾਰੀਆਂ ਨੇ ਨਾਈਜਰ ਦੇ ਮਾਸ਼ੇਗੁ ਸਥਾਨਕ ਸਰਕਾਰੀ ਖੇਤਰ ਦੇ ਬਾਰ ਪਿੰਡ ਵਿੱਚ ਇੱਕ ਸਥਾਨਕ ਮਸਜਿਦ ਵਿੱਚ ਸਵੇਰ ਦੀ ਨਮਾਜ਼ ਅਦਾ ਕਰ ਰਹੇ ਲੋਕਾਂ 'ਤੇ ਹਮਲਾ ਕੀਤਾ। ਕੁਰਿਆਸ ਨੇ ਦੱਸਿਆ ਕਿ ਮੋਟਰਸਾਈਕਲ 'ਤੇ ਆਏ ਬੰਦੂਕਧਾਰੀਆਂ ਨੇ ਮਸਜਿਦ ਵਿੱਚ ਗੋਲੀਬਾਰੀ ਕਰ ਦਹਿਸ਼ਤ ਫੈਲਾ ਦਿੱਤੀ। ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਜਾਇਆ ਗਿਆ ਹੈ। ਕੁੱਝ ਸੁਰੱਖਿਆ ਕਰਮੀਆਂ ਨੂੰ ਇਲਾਕੇ ਵਿੱਚ ਸੁਰੱਖਿਆ ਵਧਾਉਣ ਲਈ ਤਾਇਨਾਤ ਕੀਤਾ ਗਿਆ ਹੈ। ਪੁਲਸ ਹਮਲਾਵਰਾਂ ਦੀ ਇੱਛਾ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਫੜਨ ਲਈ ਜਾਂਚ ਕਰ ਰਹੀ ਹੈ.
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਲੋਕਤੰਤਰ ਦੀ ਰੱਖਿਆ ਕਰਨਾ ਸਾਡੇ ਸਮੇਂ ਦੀ ਚੁਣੌਤੀ : ਬਾਈਡੇਨ
NEXT STORY