ਬੇਲਗ੍ਰੇਡ (ਏਪੀ): ਸਰਬੀਆ ਦੇ ਕਸਟਮ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਨ੍ਹਾਂ ਨੇ ਗ੍ਰੀਸ ਤੋਂ ਪੋਲੈਂਡ ਜਾ ਰਹੇ ਇੱਕ ਟਰੱਕ ਵਿੱਚ ਲੁਕੇ ਹੋਏ ਨੌਂ ਪ੍ਰਵਾਸੀਆਂ ਨੂੰ ਫੜ ਲਿਆ ਹੈ। ਸਰਬੀਆ ਦੀ ਸਰਹੱਦ 'ਤੇ ਕਸਟਮ ਅਧਿਕਾਰੀਆਂ ਨੇ ਬੁੱਧਵਾਰ ਨੂੰ ਐਲੂਮੀਨੀਅਮ ਨਾਲ ਭਰੇ ਟਰੱਕ ਦੀ ਤਲਾਸ਼ੀ ਦੌਰਾਨ ਇਹਨਾਂ ਪ੍ਰਵਾਸੀਆਂ ਨੂੰ ਫੜਿਆ।
ਪੜ੍ਹੋ ਇਹ ਅਹਿਮ ਖ਼ਬਰ-ਈਰਾਨ 'ਚ ਤਿੰਨ ਸਾਲਾਂ ਤੋਂ ਫਸੇ 5 ਭਾਰਤੀ ਅੱਜ ਪਰਤਣਗੇ ਵਤਨ, ਬਿਨਾਂ ਦੋਸ਼ 403 ਦਿਨ ਹਿਰਾਸਤ 'ਚ ਵੀ ਰਹੇ
ਇਕ ਬਿਆਨ ਮੁਤਾਬਕ ਇਹ ਸ਼ਰਨਾਰਥੀ ਅਫਗਾਨਿਸਤਾਨ, ਪਾਕਿਸਤਾਨ ਅਤੇ ਸੀਰੀਆ ਦੇ ਨੌਜਵਾਨ ਹਨ। ਸਰਬੀਆ ਤਥਾਕਥਿਤ ਬਾਲਕਨ ਲੈਂਡ ਰੂਟ ਦੇ ਕੇਂਦਰ ਵਿੱਚ ਸਥਿਤ ਹੈ, ਜੋ ਅਕਸਰ ਸ਼ਰਨਾਰਥੀ ਅਤੇ ਪ੍ਰਵਾਸੀਆਂ ਦੁਆਰਾ ਪੱਛਮੀ ਯੂਰਪ ਤੱਕ ਪਹੁੰਚਣ ਅਤੇ ਉੱਥੇ ਇੱਕ ਨਵਾਂ ਜੀਵਨ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦੇ ਹੋਏ ਵਰਤਿਆ ਜਾਂਦਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਉੱਤਰ ਕੋਰੀਆ ਨੇ ਪਾਣੀ ਦੇ ਅੰਦਰ ਹਮਲਾ ਕਰਨ ਵਾਲੇ ਪ੍ਰਮਾਣੂ ਡਰੋਨ ਦਾ ਕੀਤਾ ਪ੍ਰੀਖਣ
NEXT STORY